← ਪਿਛੇ ਪਰਤੋ
ਨਿਊਜ਼ੀਲੈਂਡ 'ਚ ਪਿੰਡ ਪੱਖੋਵਾਲ ਦੇ ਪੰਜਾਬੀ ਨੌਜਵਾਨ ਮੁਖਤਿਆਰ ਸਿੰਘ ਬਾਰਾ (36) ਦੀ ਮ੍ਰਿਤਕ ਦੇਹ ਮਿਲੀ
ਹਰਜਿੰਦਰ ਸਿੰਘ ਬਸਿਆਲਾ ਔਕਲੈਂਡ 12 ਦਸੰਬਰ, 2017 -ਨਿਊਜ਼ੀਲੈਂਡ ਵਸਦੇ ਭਾਰਤੀ ਭਾਚੀਚਾਰੇ ਲਈ ਸ਼ੋਕਭਰੀ ਖਬਰ ਰਹੀ ਜਦੋਂ ਪਤਾ ਲੱਗਾ ਕਿ ਮੈਸੀ ਖੇਤਰ ਦੇ ਵਿਚ ਰਹਿੰਦੇ 36 ਸਾਲਾ ਮੁਖਤਿਆਰ ਸਿੰਘ (ਬਾਰਾ) ਦੀ ਅਚਾਨਕ ਮ੍ਰਿਤਕ ਦੇਹ ਉਸਦੇ ਫਾਰਮ ਹਾਊਸ ਉਤੇ ਪਾਈ ਗਈ। ਉਸਦਾ ਆਪਣਾ ਖੀਰਿਆਂ ਦਾ ਫਾਰਮ ਲੀਜ ਉਤੇ ਲਿਆ ਹੋਇਆ ਸੀ। ਉਸਦੇ ਪਰਿਵਾਰਕ ਮੈਂਬਰ ਇੰਡੀਆ ਗਏ ਹੋਏ ਸਨ ਤੇ ਮਾਤਾ-ਪਿਤਾ ਵੈਸਟ ਆਕਲੈਂਡ ਰਹਿੰਦੇ ਹਨ। ਉਨ੍ਹਾਂ ਦੇ ਭਰਾ ਸ. ਸੰਤੋਖ ਸਿੰਘ ਟੂਆਕਾਓ ਰਹਿੰਦੇ ਹਨ ਤੇ ਇੰਡੀਆ ਤੋਂ ਵਾਪਿਸ ਪਰਤ ਰਹੇ ਹਨ। ਇਸ ਪਰਿਵਾਰ ਦਾ ਜੱਦੀ ਪਿੰਡ ਪੱਖੋਵਾਲ ਤਹਿਸੀਲ ਗੜ੍ਹਸ਼ੰਕਰ ਹੈ। ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਦੀ ਮਿਤੀ ਅਤੇ ਸਮਾਂ ਅਜੇ ਰੱਖਿਆ ਜਾਣਾ ਹੈ। ਇਹ ਮੁੰਡਾ ਮਾਹਿਲਪੁਰ ਵਿਆਹਿਆ ਸੀ ਅਤੇ ਇਸਦੇ ਸਾਲੇ ਦਾ ਵਿਆਹ ਸੀ ਜਿਸ ਕਰਕੇ ਇਸਦਾ ਪਰਿਵਾਰ ਇੰਡੀਆ ਗਿਆ ਸੀ। ਪਰਿਵਾਰ ਦੇ ਵਿਚ ਇਸਦੀ ਪਤਨੀ ਅਤੇ ਦੋ ਬੱਚੇ ਇਕ ਕੁੜੀ (9) ਅਤੇ ਮੁੰਡਾ (7) ਹੈ।
Total Responses : 189