ਚੰਡੀਗੜ੍ਹ, 10 ਦਸੰਬਰ 2017: ਅੱਜ ਸਹੀਦ ਹੋਏ ਸਕੇ ਭਾਈਆ ਤਜਿੰਦਰ ਸਿੰਘ ਗੋਰਾ ਅਤੇ ਮਨਜੀਤ ਸਿੰਘ ਨਥਾਣਾ ਦੀ ਬਰਸੀ ਤੇ ਪਿੰਡ ਨਥਾਣਾ ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਪਹੁੰਚ ਕੇ ਪੰਥਕ ਆਗੂਆ ਨੇ ਸਰਧਾਂਜਲੀ ਭੇਟ ਕੀਤੀ ਇਸ ਸਮਾਗਮ ਚ ਸਹੀਦ ਸਿੰਘਾਂ ਦੇ ਪਰੀਵਾਰਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਹ ਸਮਾਗਮ ਪੰਥਕ ਆਗੂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਮੁੱਖ ਸੇਵਾਦਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਹੇਠ ਕਰਵਾਇਆ ਜਿਸ ਚ ਪੰਥ ਦੀ ਮਹਾਨ ਸਖਸੀਅਤ ਭਾਈ ਦਲਜੀਤ ਸਿੰਘ ਬਿੱਟੂ , ਭਾਈ ਪ੍ਰਗਟ ਸਿੰਘ ਭੋਡੀਪੁਰਾ , ਬਾਬਾ ਹਰਦੀਪ ਸਿੰਘ ਗੁਰੂ ਸਰ, ਆਦਿ ਨੇ ਸਿਰਕਤ ਕੀਤੀ । ਕੀਰਤਨ ਦੀ ਸੇਵਾ ਬੀਬੀ ਅਮਨਦੀਪ ਕੌਰ ਮਜੀਠੀਆ ਦੇ ਜਥੇ ਨੇ ਅਤੇ ਕਵੀਸਰੀ ਸਰਪੰਚ ਨਾਥ ਸਿੰਘ ਹਮੀਦੀ ਨੇ ਸੇਵਾ ਕੀਤੀ ।
ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਮੁੱਚੇ ਬਲਾਕਾ ਵਿੱਚ ਇੱਕ ਜਗਾ ਸਮੁੱਚੇ ਸ਼ਹੀਦ ਪ੍ਰੀਵਾਰ ਬੁਲਾ ਕੇ ਉਹਨਾ ਦਾ ਲੜੀਵਾਰ ਸਨਮਾਨ ਕੀਤਾ ਜਾਵੇਗਾ । ਉਹਨਾ ਪੰਜਾਬ ਵਿੱਚ ਹਰ ਦਿਨ ਵੱਧ ਰਹੀ ਗੁੰਡਾਗਰਦੀ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਬਰਨਾਲਾ ਏਰੀਆ ਵਿੱਚ ਇੱਕ ਔਰਤ ਦੇ ਕੱਪੜੇ ਉਤਾਰ ਕੇ ਉਸ ਨਾਲ ਕੁੱਟਮਾਰ ਕਰਨ ਦੀ ਸੋਸਲ ਮੀਡੀਆ ਵਿੱਚ ਵਾਇਰਲ ਹੋਈ ਵੀਡੀਓ ਦੀ ਉਚ ਪੱਧਰੀ ਜਾਂਚ ਕਰਨ ਦੀ ਮੰਗ ਉਠਾਈ ।