ਵਿਧਾਇਕ ਬ੍ਰਹਮ ਮਹਿੰਦਰਾ, ਰਚਿਨ ਡਕਾਲਾ ਚੋਣ ਰੈਲੀ ਦੌਰਾਨ।
ਪਟਿਆਲਾ 10 ਦਸੰਬਰ 2017: ਕਾਂਗਰਸ ਪਾਰਟੀ ਦੀਆਂ ਕਾਰਪੋਰੇਸ਼ਨ ਚੋਣਾਂ ਦੇ ਉਮੀਦਵਾਰਾਂ ਦੇ ਹੱਕ ਵਿਚ ਬ੍ਰਹਮ ਮਹਿੰਦਰਾ ਨੇ ਪਟਿਆਲਾ ਵਿਖੇ ਵਾਰਡ ਨੰ. 14 ਤੋਂ ਉਮੀਦਵਾਰ ਰਚਿਨ ਡਕਾਲਾ ਅਤੇ ਵਾਰਡ ਨੰ. 21 ਤੋਂ ਉਮੀਦਵਾਰ ਸੇਵਾ ਸਿੰਘ ਦੇ ਹੱਕ ਵਿਚ ਰੈਲੀਆਂ ਕਰਕੇ ਚੋਣ ਮੁਹਿੰਮ ਨੂੰ ਭਖਾ ਦਿੱਤਾ। ਬ੍ਰਹਮ ਮਹਿੰਦਰਾ ਨੇ ਬੋਲਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਸ਼ਹਿਰ ਹੈ ਅਤੇ ਸਮੁੱਚਾ ਸ਼ਹਿਰ ਨਿਰੋਲ ਤੌਰ 'ਤੇ ਕਾਂਗਰਸੀ ਰੰਗ ਵਿਚ ਰੰਗਿਆ ਹੋਇਆ ਹੈ ਜਦੋਂ ਕਿ ਅਕਾਲੀਆਂ ਨੂੰ ਆਪਣੀ ਹਾਰ ਦਾ ਪਾਲਾ ਸਤਾ ਰਿਹਾ ਹੈ ਕਿਉਂਕਿ ਉਨਾਂ ਨੇ 2007 ਤੇ 2012 ਦੀਆਂ ਨਗਰ ਨਿਗਮ ਚੋਣਾਂ ਵਿਚ ਲੋਕਤੰਤਰ ਦਾ ਘਾਣ ਕਰਕੇ ਲੋਕਾਂ ਦੀਆਂ ਵੋਟਾਂ ਦੇ ਹੱਕ ਨੂੰ ਖੋਹ ਕੇ ਆਪਣੀ ਕਾਰਪੋਰੇਸ਼ਨ ਨੂੰ ਜ਼ਬਰਦਸਤੀ ਬਣਾਇਆ ਸੀ ਜਦੋਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ 53000 ਅਤੇ ਮੈਂ ਖੁੱਦ 29000 ਤੋਂ ਵੱਧ ਦੀ ਲੀਡ ਹਾਸਲ ਹੋਈ ਸੀ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਸ ਵਾਰ ਲੋਕਾਂ ਦੇ ਇਕ ਤਰਫਾ ਫਤਵੇ ਨਾਲ ਪਟਿਆਲਾ ਵਿਚ ਕਾਂਗਰਸ ਦੇ 60 ਦੇ 60 ਕਾਂਗਰਸੀ ਉਮੀਦਵਾਰ ਜਿੱਤ ਕੇ ਕਾਰਪੋਰੇਸ਼ਨ ਦੀ ਸ਼ੋਭਾ ਵਧਾਉਣਗੇ। ਨਾਲ ਹੀ ਉਨਾਂ ਕਿਹਾ ਕਿ ਰਚਿਨ ਡਕਾਲਾ ਉਨਾਂ ਦੇ ਛੋਟੇ ਪੁੱਤਰ ਵਰਗਾ ਤੇ ਇਨਾਂ ਦਾ ਪਰਿਵਾਰ ਪਿਛਲੇ 4 ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ ਅਤੇ ਰਚਿਨ ਡਕਾਲਾ ਰਿਕਾਰਡਤੋੜ ਵੋਟਾਂ ਨਾਲ ਜਿੱਤੇਗਾ। ਇਸ ਮੌਕੇ ਰਚਿਨ ਡਕਾਲਾ, ਨੇ ਕਿਹਾ ਕਿ ਉਹ ਆਪਣੀ ਮਿਹਨਤ ਅਤੇ ਘਰ-ਘਰ ਪ੍ਰਚਾਰ ਕਰਕੇ ਵੱਧ ਤੋਂ ਵੱਧ ਵੋਟਾਂ ਨਾਲ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ
ਇਸ ਮੌਕੇ ਮੁਲਖਰਾਜ ਪ੍ਰਧਾਨ,ਦੇਵੀ ਦਿਆਲ ਗੋਇਲ, ਗੁਰਦੀਪ ਚੀਮਾ, ਜੱਗੀ ਗਿੱਲ, ਕੋਹਲੀ ਕਰਿਆਨਾ, ਰਾਕੇਸ਼ ਸ਼ੇਰਮਾਜਰਾ, ਮਦਨ ਭੂਸ਼ਣ, ਅਵਿਨਾਸ਼ ਭੂਸ਼ਣ, ਮਨਜੀਤ ਚਿੱਤਰਕਾਰ, ਪ੍ਰਕਾਸ਼ ਚੰਦ ਭਾਨਰਾ, ਕ੍ਰਿਸ਼ਨ ਗਰਗ, ਸਤ ਪ੍ਰਕਾਸ਼ ਗੋਇਲ, ਇਸ਼ਾਂਤ ਸਿੰਗਲਾ, ਜਗਦੀਪ ਸ਼ਰਮਾ, ਸੌਰਵ ਮਿੱਤਲ, ਐਸ. ਕੇ. ਵਰਮਾ ਵੱਡੀ ਗਿਣਤੀ ਵਿਚ ਸੈਂਕੜੇ ਕਾਂਗਰਸੀ ਆਗੂ ਮੌਕੇ 'ਤੇ ਹਾਜ਼ਰ ਸਨ।