ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਾਰਡ ਨੰ. 18 ਦੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਦੇ ਦਫ਼ਤਰ ਦਾ ਉਦਘਾਟਨ ਕਰਦੇ ਹੋ
ਪਟਿਆਲਾ, 10 ਦਸੰਬਰ 2017: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਆਗੂਆਂ ਦੇ ਕੇਸ ਦਰਜ਼ ਕਰਕੇ ਅਕਾਲੀ ਦਲ ਦੀ ਭੈਭੀਤਤਾ ਕਬੂਲ ਲਈ ਹੈ। ਉਹ ਅਕਾਲੀ ਦਲ ਦੇ ਵਾਰਡ ਨੰ: 60 ਤੋਂ ਉਮੀਦਵਾਰ ਸੁਖਬੀਰ ਸਿੰਘ ਅਬਲੋਵਾਲ ਅਤੇ ਵਾਰਡ ਨੰ:18 ਤੋਂ ਸੁਖਦੇਵ ਸਿੰਘ ਦੇ ਦਫਤਰਾਂ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਾਰਡ ਨੰ: 60 ਤੋਂ ਸੁਖਬੀਰ ਅਬਲੋਵਾਲ ਦੇ ਦਫਤਰ ਦਾ ਉਦਘਾਟਨ ਬਾਬਾ ਗੁਰਲਾਭ ਸਿੰਘ ਨੇ ਕੀਤਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸ਼ਰੇਆਮ ਲੋਕਤੰਤਰ ਦਾ ਕਤਲ ਕਰ ਰਹੀ ਹੈ। ਸਥਾਨਕ ਚੋਣਾ ਵਿਚ ਜਬਰਨ ਨਾਮਜਦਗੀ ਪੱਤਰ ਰੱਦ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਿਆਂ ਅਤੇ ਉਹਨਾਂ 'ਤੇ ਕਾਤਲਾਨਾ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਵਿਚ ਲੋਕਤੰਤਰ ਹੈ ਨਾ ਹੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜਤੰਤਤਰ, ਕਿ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਸੰਘਰਸ਼ ਹੀ ਨਾ ਕਰਨ ਦਿਉ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਇਤਿਹਾਸ ਬਾਰੇ ਭਲੀ ਭਾਂਤੀ ਜਾਣੂ ਹਨ, ਕਿ ਅਕਾਲੀ ਦਲ ਨੇ ਲੋਕ ਹਿੱਤਾਂ ਦੀ ਰਾਖੀ ਲਈ ਕਦੇ ਵੀ ਹਾਕਮ ਧਿਰਾਂ ਅੱਗੇ ਗੋਡੇ ਨਹੀਂ ਟੇਕੇ। ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਨ ਕਿ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ, ਉਹ ਤਾਂ ਸਰਕਾਰ ਤੋਂ ਪੁਰੇ ਨਹੀਂ ਹੋਏ ਅਤੇ ਸਥਾਨਕ ਚੋਣਾ ਵਿਚ ਲੋਕ ਉਹਨਾਂ ਨੂੰ ਸ਼ੀਸ਼ਾ ਨਾ ਦਿਖਾ ਦੇਣ ਇਸ ਦੇ ਲਈ ਸਥਾਨਕ ਚੋਣਾ ਵਿਚ ਅਕਾਲੀ ਉਮੀਦਵਾਰਾਂ ਨੂੰ ਚੋਣਾਂ ਹੀ ਨਹੀਂ ਲੜਨ ਦਿੱਤੀਆਂ ਜਾ ਰਹੀਆਂ। ਉਹਨਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਵਿਚ ਸ਼ਰੇਆਮ ਉਮੀਦਵਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਜੋ ਕਿ ਕਿਸੇ ਵੀ ਪੱਧਰ 'ਤੇ ਸਹਿਨ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਵਿੰਦਰ ਹਰਪਾਲਪੁਰ, ਸੁਰਜੀਤ ਸਿੰਘ ਅਬਲੋਵਾਲ, ਸੁਰਜੀਤ ਸਿੰਘ ਗੜੀ, ਜਗਜੀਤ ਸਿੰਘ ਕੋਹਲੀ, ਸੰਦੀਪ ਸਿੰਘ ਰਾਜਾ ਤੁੜ, ਡਾ. ਰਵੇਲ ਸਿੰਘ, ਬੀਬੀ ਮਹਿੰਦਰ ਕੌਰ, ਹਰਵਿੰਰ ਸਿੰਘ ਹੈਪੀ ਭਰਤ ਨਗਰ, ਮੇਜਰ ਸਿੰਘ ਭਰਤ ਨਗਰ, ਹਰਭਜਨ ਸਿੰਘ ਫੌਜੀ, ਰਘਬੀਰ ਸਿੰਘ ਨੰਬਰਦਾਰ, ਪਵਨ ਸਿੰਘ ਭਾਰਤ ਨਗਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।