ਪਟਿਆਲਾ, 10 ਦਸੰਬਰ 2017: ਪਟਿਆਲਾ ਨਗਰ ਨਿਗਮ ਦੇ ਸਾਬਕਾ ਕੋਸਲਰ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਠੇਕੇਦਾਰ ਗੁਰਚਰਨ ਸਿੰਘ ਮਿਹਨਤੀ ਅਤੇ ਦ੍ਰਿੜ• ਇਰਾਦੇ ਵਾਲੇ ਤੇ ਹਰ ਕਿਸੇ ਨਾਲ ਪਿਆਰ ਵੰਡਣ ਵਾਲੇ ਇਨਸਾਨ ਸਨ ਤੇ ਠੇਕਦਾਰ ਗੁਰਚਰਨ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਟਿਆਲਾ ਵਾਸੀਆਂ ਨੂੰ ਵੱਡਾ ਘਾਟਾ ਪਿਆ ਹੈ । ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ ਨੇ ਆਦਰਸ ਨਗਰ ਦੇ ਗੁਰਦੁਆਰਾ ਸਾਹਿਬ ਵਿਚੇ ਠੇਕੇਦਾਰ ਗੁਰਚਰਨ ਸਿੰਘ ਨੂੰ ਸਰਧਾਂਜਲੀਆਂ ਅਰਪਣ ਕਰਨ ਲਈ ਹਜਾਰਾਂ ਦੀ ਤਾਦਾਤ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ ।
ਹਰਮੇਲ ਟੋਹੜਾ ਨੇ ਕਿਹਾ ਕਿ ਠੇਕੇਦਾਰ ਗੁਰਚਰਨ ਸਿੰਘ ਨੇ ਕਾਰਪੇਂਟਰੀ ਦੇ ਧੰਦੇ ਨੂੰ ਅਪਣਾਇਆ। ਬਾਅਦ 'ਚ ਵੁੱਡ-ਵਰਕ (ਕਾਰਪੇਂਟਰੀ) ਅਤੇ ਉਸਾਰੀ-ਬਿਲਡਿੰਗ ਦੇ ਠੇਕੇਦਾਰ ਦੇ ਤੌਰ 'ਤੇ ਖੂਬ ਮਿਹਨਤ ਕੀਤੀ। ਆਪਣੀ ਮਿਹਨਤ ਕਰਕੇ ਚੰਗਾ ਨਾਂ ਕਮਾਇਆ ਉਥੇ ਰਾਜਨੀਤੀ ਖੇਤਰ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰੇਰਨਾ ਸਦਕਾ, ਉਂਗਲ ਫੜ ਕੇ ਪਹਿਲੀ ਵਾਰ ਬਲਾਕ ਸੰਮਤੀ ਪਟਿਆਲਾ ਦੇ ਮੈਂਬਰ ਬਣੇ ਤੇ ਅੱਜ ਵੀ ਇਹ ਪਰਿਵਾਰ ਸਾਡਾ ਆਪਣਾ ਪਰਿਵਾਰ ਹੈ।
ਉਹਨਾ ਕਿਹਾ ਕਿ ਸਮਾਜ ਸੇਵੀ ਕੰਮਾਂ ਦੇ ਨਾਲ-ਨਾਲ ਬੇਦਾਗ਼ ਸ਼ਖਸੀਅਤ ਅਤੇ ਗਰੀਬਾਂ ਦੇ ਮਸੀਹਾ ਦੇ ਤੌਰ ਤੇ ਆਪਣੀ ਜਿੰਦਗੀ ਵਿਚ ਬਹੁਤ ਯੋਗਦਾਨ ਪਾਇਆ। ਉਹ ਸਮਾਜ ਸੇਵੀ ਕੰਮਾਂ 'ਚ ਮੋਹਰੀ ਹੋ ਕੇ ਵਿਚਰਦੇ ਰਹੇ। ਉਨ•ਾਂ ਨੇ ਗੁਰਦੁਆਰਾ ਸਾਹਿਬ ਆਦਰਸ਼ ਕਲੋਨੀ, ਵਿਸ਼ਵਕਰਮਾ ਮੰਦਰ ਅਬਲੋਵਾਲ, ਸ਼ਿਵਜੀ ਮੰਦਰ ਅਬਲੋਵਾਲ, ਸ਼ਿਵਜੀ ਮੰਦਰ 40 ਫੁੱਟੀ ਰੋਡ ਪ੍ਰੇਮ ਨਗਰ, ਸੀਤਲਾ ਮੰਦਰ ਦਰਸ਼ਨਾ ਕਲੋਨੀ ਬਣਾਉਣ ਵਿਚ ਬਹੁਤ ਯੋਗਦਾਨ ਪਾਇਆ।ਇਸ ਮੋਕੇ ਉਹਨਾਂ ਜੁੜੀਆਂ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ।
ਇਸ ਮੋਕੇ ਬੀਬੀ ਕੁਲਦੀਪ ਕੋਰ ਟੋਹੜਾ, ਇੰਦਰਮੋਹਨ ਸਿੰਘ ਬਜਾਜ, ਗੁਰਜੀਤ ਸਿੰਘ ਕੋਹਲੀ , ਹਰਦੀਪ ਸਿੰਘ ਭੁੰਗੂ, ਐਡਵੋਕੇਟ ਇੰਦਰਜੀਤ ਸਿੰਘ ਖਰੋੜ, ਜੈਲਦਾਰ ਬਲਜਿੰਦਰ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਬਲਬੀਰ ਸਿੰਘ ਖਰੋਡ, ਪਿੰਸੀਪਲ ਭਰਭੂਰ ਸਿੰਘ ਲੋਟ, ਹਰਬੰਸ ਸਿੰਘ ਲੰਗ , ਕਰਨਵੀਰ ਸਿੰਘ ਟਿਵਾਨਾ ਹਲਕਾ ਇੰਚਾਰਜ ਆਪ , ਬਚਿਤਰ ਸਿਘ ਪ੍ਰਧਾਨ, ਰਜਿਦੰਰ ਚੋਪੜਾ ਐਕਸਨ, ਸੁਖਦੇਵ ਸਿੰਘ ਠੇਕੇਦਾਰ, ਹਰਬੰਸ ਸਿੰਘ ਭੂਰਾ ਗਿੱਲ, ਮਹੰਤ ਹਰਵਿੰਦਰ ਖਨੋੜ, ਦਰਸਨ ਲਾਲ ਪ੍ਰਧਾਨ, ਸਾਬਕਾ ਕੋਸਲਰ ਸੋਰੀ, ਤੋਤਾ ਸਿੰਘ ਚਹਿਲ ਪ੍ਰਿਸੀਪਲ, ਗੁਰਮੇਲ ਸਿੰਘ ਢਿੱਲੇ, ਅਮਰਿੰਦਰ ਸਿੰਘ ਪੁੱਤਰ ਸਵਰਗੀ ਠੇਕੇਦਾਰ ਗੁਰਚਰਨ ਸਿੰਘ , ਗੁਰਚਰਨ ਸਿੰਘ , ਪਰਮਜੀਤ ਸਿੰਘ ਪੰਮੀ ,ਦਰਸਨ ਸਿੰਘ , ਬੰਤ ਸਿੰਘ ਲਚਕਾਣੀ, ਗੁਰਮੀਤ ਸਿੰਘ ਫੁੱਗਣਮਾਜਰਾ, ਗੁਰਚਰਨ ਸਿੰਘ ਲਾਂਬਾਂ ਤੇ ਹੋਰ ਵੀ ਨੇਤਾ ਹਾਜਰ ਸਨ।
ਫੋਟੋ ਨੰਬਰ ; ਠੇਕੇਦਾਰ ਗੁਰਚਰਨ ਸਿੰਘ ਨੂੰ ਸਰਧਾਂਜਲੀ ਅਰਪਣ ਕਰਨ ਲਈ ਜੁੜੀਆਂ ਸੰਗਤਾਂ ਨਜਰ ਆ ਰਹੀਆਂ ਹਨ