← ਪਿਛੇ ਪਰਤੋ
ਫ਼ਤਿਹਗੜ ਸਾਹਿਬ 10 ਦਸੰਬਰ 2017: ਅੱਜ ਜਿਲਾ ਫ਼ਤਿਹਗੜ ਸਾਹਿਬ ਪੁਲਿਸ ਦੇ ਨਵ ਨਿਯੁਕਤ ਐਸ.ਪੀ.ਐਚ ਰਵਿੰਦਰਪਾਲ ਸਿੰਘ ਸੰਧੂ ਦਾ ਦੀ ਅਤਾਪੁਰ ਵੈਲਫੇਅਰ ਕਲੱਬ ਵੱਲੋ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ! ਇਥੇ ਗੱਲਬਾਤ ਕਰਦਿਆ ਕਲੱਬ ਪ੍ਰਧਾਨ ਦੀਦਾਰ ਗੁਰਨਾ ਨੇ ਕਿਹਾ ਕਿ ਐਸ.ਪੀ ਸੰਧੂ ਇੱਕ ਬਹੁਤ ਹੀ ਇਮਾਨਦਾਰ ਅਤੇ ਚੰਗੇ ਸੁਭਾਅ ਵਾਲੇ ਅਫ਼ਸਰ ਵਜੋ ਜਾਣੇ ਜਾਦੇ ਹਨ ਅਤੇ ਇਸਤੋ ਪਹਿਲਾਂ ਵੀ ਉਹ ਕਈ ਅਹਿਮ ਥਾਵਾ ਤੇ ਬਤੌਰ ਐਸ,ਪੀ ਸੇਵਾ ਨਿਭਾਅ ਚੁੱਕੇ ਹਨ! ਇਸ ਮੌਕੇ ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਗੱਲਬਾਤ ਕਰਦਿਆ ਕਿਹਾ ਕਿ ਲੋਕਾਂ ਦੇ ਮਸਲਿਆ ਨੂੰ ਹੱਲ ਕਰਨਾ ਉਹਨਾ ਦਾ ਪਹਿਲਾ ਮੰਤਵ ਹੋਵੇਗਾ ਅਤੇ ਇਲਾਕੇ ਦੇ ਲੋਕਾ ਦੀਆ ਉਹਨਾ ਦੇ ਪੁਲਿਸ ਮਹਿਕਮੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ !
Total Responses : 267