ਅਕਾਲੀ ਭਾਜਪਾ ਗੱਠਜੋੜ ਦੀ ਵਾਰਡ ਨੰ: 5 ਤੋਂ ਉਮੀਦਵਾਰ ਬੀਬੀ ਸੰਯੌਗਤਾ ਰਾਣੀ ਦੇ ਦਫਤਰ ਦਾ ਉਦਘਾਟਨ ਕਰਦੇ ਹੋਏ ਜਿਲ੍ਹਾ ਜੱਥੇਦਾਰ ਸਵਰਨ ਸਿੰਘ ਚਨਾਰਥਲ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ।
ਅਮਲੋਹ, 10 ਦਸੰਬਰ 2017: ਅਮਲੋਹ ਸ਼ਹਿਰ ਦੇ ਵਿਕਾਸ ਲਈ ਆਈਆਂ ਵੱਡੀਆਂ ਗ੍ਰਾਂਟਾ ਤੇ ਰੋਕ ਲਗਾ ਕੇ ਕਾਂਗਰਸ ਸਰਕਾਰ ਨੇ ਨਾ ਸਿਰਫ ਲੋਕ ਵਿਰੋਧੀ ਆਪਣਾ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ ਬਲਕਿ ਅਮਲੋਹ ਸ਼ਹਿਰ ਦੀ ਭੋਲ਼ੀ ਭਾਲੀ ਜਨਤਾ ਨੂੰ ਵੀ ਝੁਠੇ ਵਾਅਦੇ ਕਰਕੇ ਗੁਮਰਾਹ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਕਾਲੀ ਭਾਜਪਾ ਗੱਠਜੋੜ ਦੇ ਵਾਰਡ ਨੰ: 5 ਤੋਂ ਉਮੀਦਵਾਰ ਬੀਬੀ ਸੰਯੋਗਤਾ ਰਾਣੀ ਤੇ ਵਾਰਡ ਨੰ: 6 ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੁਰੀ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਸ ਵਾਰ ਦੀ ਚੋਣ ਲੜਨ ਲਈ ਕਾਂਗਰਸ ਸਰਕਾਰ ਦੇ ਉਮੀਦਵਾਰਾਂ ਪਾਸ ਅਮਲੋਹ ਸ਼ਹਿਰ ਦੇ ਵਾਸੀਆਂ ਤੋਂ ਵੋਟਾਂ ਮੰਗਣ ਲਈ ਕੋਈ ਵੀ ਏਜੰਡਾ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੱਸੇ ਕਿ ਉਹ ਕਿਸ ਮੁੱਦੇ ਤੇ ਲੋਕਾਂ ਕੋਲੋਂ ਵੋਟਾਂ ਮੰਗਣ ਜਾਵੇਗੀ ਕਿਉਂਕਿ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਅਮਲੋਹ ਸ਼ਹਿਰ ਲਈ ਆਈਆਂ ਵੱਡੀਆਂ ਰਾਸ਼ੀਆਂ ਤੇ ਰੋਕ ਲਗਾ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਉਹਨਾਂ ਦੱਸਿਆ ਕਿ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਵੱਲੋਂ ਅਮਲੋਹ ਸ਼ਹਿਰ ਦੀਆਂ ਨਗਰ ਕੋਂਸਲ ਚੋਣਾਂ ਨੂੰ ਵੱਡੇ ਫਰਕ ਨਾਲ ਜਿੱਤਿਆਂ ਜਾਵੇਗਾ। ਉਹਨਾਂ ਕਾਂਗਰਸ ਸਰਕਾਰ ਅਤੇ ਅਮਲੋਹ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਜਿਹਨਾਂ ਵੱਲੋਂ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਸ਼ਹਿ ਤੇ ਅਕਾਲੀ ਭਾਜਪ ਗੱਠਜੋੜ ਦੇ ਉਮੀਦਵਾਰਾਂ ਦੇ ਕਾਗਜ ਧੱਕੇ ਨਾਲ ਰੱਦ ਕੀਤੇ ਗਏ ਹਨ ਜਿਸਤੋਂ ਇਹ ਸਿੱਧ ਹੁੰਦਾ ਹੈ ਕਿ ਕਾਂਗਰਸ ਪੂਰੀ ਤਰਾਂ ਬੋਖਾਲਾਹਟ ਵਿੱਚ ਹੈ ਤੇ ਇਹ ਚੋਣਾਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਹੀ ਜਿੱਤਣਗੇ। ਰਾਜੂ ਖੰਨਾ ਨੇ ਕਿਹਾ ਕਿ ਜੋ ਵਿਕਾਸ ਕਾਰਜ ਅਕਾਲੀ ਭਾਜਪਾ ਗੱਠਜੋੜ ਵੱਲੋਂ ਅਮਲੋਹ ਸ਼ਹਿਰ ਦਾ ਕੀਤਾ ਗਿਆ ਹੈ ਉਹ ਅਜੇ ਤੱਕ ਕੋਈ ਵੀ ਸਰਕਾਰ ਨਹੀਂ ਕਰਾ ਸਕੀ। ਇਸ ਮੋਕੇ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜੱਥੇਦਾਰ ਸਵਰਨ ਸਿੰਘ ਚਨਾਰਥਲ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਹੀ ਲੋਕ ਹਿਤੈਸ਼ੀ ਗੱਠਜੋੜ ਹੈ ਜਿਸ ਨੇ ਹਰ ਵਰਗ ਨੂੰ ਪਿਛਲ਼ੇ 10 ਸਾਲਾਂ ਵਿੱਚ ਹਰ ਸੁੱਖ ਸਹੂਲਤ ਪਰਦਾਨ ਕੀਤੀ ਹੈ ਜਦੋਂ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਗੱਠਜੋੜ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਹੀ ਨਹੀਂ ਕੀਤਾ ਸਗੋਂ ਇਨਕੁਆਰੀਆਂ ਕਰਵਾ ਕੇ ਪੈਨਸ਼ਨਾਂ ਅਤੇ ਆਟਾ ਦਾਲ ਦੇ ਲਾਭਪਾਤਰੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੱਥੇਦਾਰ ਚਨਾਰਥਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਭਾਜਾਪ ਗੱਠਜੋੜ ਵੱਲੋਂ ਕੀਤੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੀਆਂ ਜਿਤਾਂ ਦਰਜ ਕਰਵਾਉਣ। ਇਸ ਮੌਕੇ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਂਘ ਰਾਜੂ ਖੰਨਾ ਦਾ ਜਿੱਥੇ ਵਾਰਡ ਨੰ: 5 ਅਤੇ 6 ਦੇ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਵਾਰਡ ਨੰ: 5 ਦੀ ਉਮੀਦਵਾਰ ਬੀਬੀ ਸੰਯੋਗਤਾ ਰਾਣੀ ਤੇ ਵਾਰਡ ਨੰ: 6 ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੁਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਤੇ ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ, ਸੁਰਜਨ ਸਿਘ ਮਹਿਮੀ, ਬੀਬੀ ਮਨਪ੍ਰੀਤ ਕੌਰ ਹੁੰਦਲ, ਮੁਖਤਿਆਰ ਸਿੰਘ, ਸ਼ਰਧਾ ਸਿੰਘ ਛੰਨਾ, ਸੰਤੋਖ ਸਿੰਘ ਖਨਿਆਣ, ਕਰਨੈਲ ਸਿੰਘ, ਜਗਦੀਸ਼ ਸਿੰਘ ਰਾਣਾ, ਸਤੀਸ਼ ਕੁਮਾਰ, ਸੋਮਨਾਥ ਲੁਟਾਵਾ, ਜੱਸੀ ਅਮਲੋਹ, ਸਾਬਕਾ ਕੋਂਸਲਰ ਜਗਤਾਰ ਸਿੰਘ ਜੱਗਾ, ਜਸਵਿੰਦਰ ਸਿੰਘ ਗਰੇਵਾਲ, ਬੀਬੀ ਲਖਵੀਰ ਕੌਰ, ਬੀਬੀ ਸਤਵਿੰਦਰ ਕੌਰ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਗੁਰਦੀਪ ਕੌਰ, ਜਰਨੈਲ ਸਿੰਘ ਜੈਲਾ ਬੀਬੀ ਕਿਰਨਦੀਪ ਕੌਰ, ਬੀਬੀ ਵਿਜੇ ਰਾਣੀ, ਬੀਬੀ ਗਿਤਾ ਰਾਣੀ, ਧਰਮਿੰਦਰ ਸਿੰਘ ਹੁੰਦਲ, ਰਾਹੁਲ ਸ਼ਰਮਾ, ਬਚਿੱਤਰ ਸਿੰਘ, ਸਵਰਨ ਸਿੰਘ ਸੋਨੀ, ਵਿਕਾਸ ਕੁਮਾਰ, ਕਾਲਾ ਅਰੋੜਾ, ਸੁਨਿਲ ਪੰਡਿਤ, ਸੁਰਿੰਦਰ ਕੁਮਾਰ, ਸੁਰਿੰਦਰ ਸਿੰਘ ਜੇਈ, ਗੁਰਮੇਲ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਜੰਟਾ, ਹਰਪਾਲ ਸਿੰਘ, ਕੁਲਦੀਪ ਸਿੰਘ ਭੀਲ਼ੀ, ਕਰਮਜੀਤ ਸਿੰਘ ਸ਼ਮਸ਼ਪੁਰ, ਸੇਵਾ ਸਿਘ, ਬਿੱਟੂ ਕਪੂਰਗੜ੍ਹ, ਖਾਲਸਾ ਜੀ, ਬਿੱਟੂ ਸਰਪੰਚ ਮੁਢੜੀਆਂ, ਬੀਬੀ ਬਬਲੀ, ਰਮੇਸ਼ ਸ਼ਰਮਾ, ਸੁਖਵਿੰਦਰ ਸਿੰਘ, ਅਮ੍ਰਿਤਲਾਲ ਬੱਤਾ, ਤਰਸੇਮ ਲਾਲ ਵਿਸ਼ੇਸ਼ ਤੌਰ ਤੇ ਹਾਜਰ ਸਨ।