← ਪਿਛੇ ਪਰਤੋ
ਜਲੰਧਰ 10 ਦਸੰਬਰ 2017: ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਦੀ ਜ਼ਿਲ੍ਹਾ ਲਾਈਬ੍ਰੇਰੀ (ਗੁਰੂ ਨਾਨਕ ਦੇਵ ਲਾਈਬ੍ਰੇਰੀ) ਦਾ ਆਧੁਨਿਕ ਲੀਹਾਂ ਤੇ ਨਵੀਂਨੀਕਰਨ ਵੱਲ ਖਾਸ ਤਵੱਜੋ ਦੇਵੇਗਾ। ਡਿਪਟੀ ਕਮਿਸ਼ਨਰ ਜਿਨ੍ਹਾ ਨੇ ਸ਼ਹਿਰ ਦੇ ਕੇਂਦਰ ਦੇ ਵਿਚ ਸਥਿਤ ਲਾਈਬ੍ਰੇਰੀ ਦਾ ਦੌਰਾ ਕੀਤਾ ਨੇ ਕਿਹਾ ਕਿ ਇਹ ਲਾਈਬ੍ਰੇਰੀ ਗਿਆਨ ਅਤੇ ਸਾਹਿਤ ਦਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਗਿਆਨ ਦੇ ਭੰਡਾਰ ਵਿਚ ਵੱਖ ਵੱਖ ਵਿਸ਼ਿਆ ਤੇ ਇੱਕ ਲੱਖ ਤੋਂ ਜ਼ਿਆਦਾ ਕਿਤਾਬਾਂ ਹਨ ਜੋ ਕਿਤਾਬ ਪ੍ਰੇਮੀਆਂ ਨੂੰ ਇਸ ਵੱਲ ਖਿੱਚਦੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਵਿਚ ਬਹੁਤ ਸਾਰੀਆਂ ਦੁਰਲਭ ਅਤੇ ਅਹਿਮ ਕਿਤਾਬਾਂ ਹਨ ਜੋ ਕਿਤਾਬ ਪ੍ਰੇਮੀਆਂ ਲਈ ਇਕ ਵੱਡਾ ਖਜ਼ਾਨਾ ਹੈ ਉਨ੍ਹਾਂ ਕਿਹਾ ਕਿ ਇਹ ਜਗ੍ਹਾ ਕਿਤਾਬ ਪ੍ਰੇਮੀਆਂ ਲਈ ਜੰਨਤ ਹੈ ਅਤੇ ਇਸ ਦੇ ਵਿਕਾਸ ਅਤੇ ਸਹੀ ਸਾਂਭ-ਸੰਭਾਲ ਲਈ ਉਚੇਚੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਕਿਤਾਬ ਪ੍ਰੇਮੀ ਇਸ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਲਾਈਬ੍ਰੇਰੀ ਦੇ ਢਾਂਚੇ ਨੂੰ ਵੀ ਸਵਾਰਣ ਲਈ ਯਤਨ ਕੀਤੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਕਿਤਾਬ ਪ੍ਰੇਮੀ ਇਥੇ ਆਉਣ ਤੇ ਕਿਤਾਬਾਂ ਪੜ੍ਹ ਸਕਣ। ਉਨ੍ਹਾਂ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਇਕ ਟੀਮ ਇਸ ਲਾਈਬ੍ਰੇਰੀ ਦਾ ਦੌਰਾ ਕਰਕੇ ਜ਼ਮੀਨੀ ਪੱਧਰ ਤੇ ਲੋੜੀਦੀਆਂ ਚੀਜ਼ਾ ਨੂੰ ਘੋਖੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਮੁੱਖ ਮੰਤਵ ਇਸ ਲਾਈਬ੍ਰੇਰੀ ਨੂੰ ਗਿਆਨ ਦੇ ਕੇਂਦਰ ਵਜੋਂ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਲਾਈਬ੍ਰੇਰੀ ਦੀ ਸੁਚੱਜੀ ਵਰਤੋਂ ਕਰਕੇ ਆਪਣੇ ਗਿਆਨ ਵਿਚ ਵਾਧਾ ਕਰਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਹੀ ਮਨੁੱਖ ਦੀਆਂ ਸੱਚੀ ਮਿੱਤਰ ਹੁੰਦੀਆਂ ਹਨ।
ਇਸ ਮੌਕੇ ਤੇ ਜ਼ਿਲ੍ਹਾ ਲਾਈਬ੍ਰੇਰੇਰੀਅਨ ਸ੍ਰੀਮਤੀ ਸੁਰਿੰਦਰ ਕੌਰ ਅਤੇ ਸੈਕਸ਼ਨ ਇੰਚਾਰਜ ਸ੍ਰੀਮਤੀ ਪ੍ਰਿਅੰਕਾ ਨੇ ਡਿਪਟੀ ਕਮਿਸ਼ਨਰ ਦਾ ਲਾਈਬ੍ਰੇਰੀ ਵਿਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਲਾਈਬ੍ਰੇਰੀ ਕਾਰਜ ਪ੍ਰਣਾਲੀ ਬਾਰੇ ਜਾਨੂੰ ਕਰਵਾਇਆ।
Total Responses : 936