ਵਿਜੇਪਾਲ ਬਰਾੜ
ਚੰਡੀਗੜ੍ਹ, 10 ਦਿਸੰਬਰ 2017
ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਰਾ ਅਕਾਲੀ ਦਲ ਗ੍ਰਿਫਤਾਰੀਆਂ ਦੇਣ ਲਈ ਤਿਆਰ ਹੈ, ਜੇ ਕੈਪਟਨ ਚ ਹਿੰਮਤ ਹੈ ਤਾਂ ਆ ਕੇ ਗ੍ਰਿਫਤਾਰ ਕਰ ਲੈਣ ।
ਚੰਡੀਗੜ੍ਹ ਵਿਖੇ ਅਕਾਲੀ ਦਲ ਦਫਤਰ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਸੁਖਬੀਰ ਨੇ ਕਿਹਾ ਕਿ ਕੈਪਟਨ ਸਰਕਾਰ ਉਹਨਾਂ ਨੂੰ ਪਰਚਿਆਂ ਦੇ ਜ਼ਰੀਏ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਭੁੱਲ ਗਏ ਹਨ ਕਿ ਪਰਚੇ ਤਾਂ ਅਕਾਲੀ ਦਲ ਦੀ ਖੁਰਾਕ ਹਨ । ਨਾਲ ਹੀ ਉਹਨਾਂ ਦੱਸਿਆ ਕਿ ਅਕਾਲੀ ਦਲ ਿੲਸ ਮਾਮਲੇ ਵਿੱਚ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕਰਨ ਜਾ ਰਿਹਾ ਹੈ ਤੇ ਜੋ ਵੀ ਨਿਗਮ ਚੋਣਾਂ ਵਿੱਚ ਧੱਕਾ ਹੋ ਰਿਹਾ ਹੈ ਉਸਨੂੰ ਸਬੂਤਾਂ ਸਮੇਤ ਹਾਈਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ ।
ਅਕਾਲੀ ਦਲ ਨੇ ਿੲਹ ਵੀ ਫੈਸਲਾ ਕੀਤਾ ਹੈ ਕਿ ਆੁੳਣ ਵਾਲੇ ਸਮੇਂ ਵਿੱਚ ਹਰ ਪਿੰਡ ਵਿਚੋਂ 10 ਵਲੰਟੀਅਰ ਚੁਣ ਕੇ ਿੲੱਕ ਵੱਡੀ ਫੌਜ ਤਿਆਰ ਕੀਤੀ ਜਾਵੇਗੀ ਜੋ ਪੰਜਾਬ ਭਰ ਵਿੱਚ ਕਿਸੇ ਵੀ ਜਗ੍ਹਾ ਤੇ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਡਟ ਕੇ ਖੜ੍ਹੇਗੀ ।