ਵਿਜੇਪਾਲ ਬਰਾੜ
ਮੋਹਾਲੀ, 10 ਦਿਸੰਬਰ 2017
ਵੈਸੇ ਤਾਂ ਪੁਲਿਸ ਦੇ ਰਿਸ਼ਵਤ ਲੈਣ ਦੇ ਚਰਚੇ ਅਕਸਰ ਸੁਰਖੀਆਂ ਚ ਰਹਿੰਦੇ ਹਨ ਪਰ ਕਈ ਵਾਰ ਿੲਹ ਰਿਸ਼ਵਤਖੋਰੀ ਐਨੀਆਂ ਹੱਦਾਂ ਟੱਪ ਜਾਂਦੀ ਹੈ ਕਿ ਦੇਖਣ ਸੁਣਨ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ ।
ਤਾਜ਼ਾ ਘਟਨਾ ਮੋਹਾਲੀ ਦੀ ਹੈ ਜਿੱਥੇ ਘੜੂੰਆਂ ਥਾਣੇ ਦੇ ਥਾਣੇਦਾਰ ਸਾਹਿਬ ਸਿੰਘ ਤੇ ਹੌਲਦਾਰ ਰਛਪਾਲ ਸਿੰਘ ਨੇ ਰਿਸ਼ਵਤ ਦੀ ਬਕਾਇਆ ਰਕਮ ਲੈਣ ਲਈ ਮੁੱਖਮੰਤਰੀ ਦੇ ਸਮਾਗਮ ਵਾਲੀ ਜਗ੍ਹਾ ਚੁਣੀ ਤੇ ਮੌਕੇ ਤੇ ਵਿਜ਼ੀਲੈਂਸ ਦੇ ਹੱਥੇ ਚੜ੍ਹ ਗਏ ।
ਦਰਅਸਲ ਘੜੂੰਆਂ ਵਿੱਚ ਤਾਇਨਾਤ ਉਕਤ ਥਾਣੇਦਾਰ ਵੱਲੋਂ ਮੋਹਾਲੀ ਦੇ 71 ਸੈਕਟਰ ਦੇ ਵਸਨੀਕ ਜਰਨੈਲ ਸਿੰਘ ਦਾ ਰੇਤੇ ਦਾ ਭਰਿਆ ਟਿੱਪਰ ਫੜ੍ਹਿਆ ਗਿਆ ਸੀ ਤੇ ਟਿੱਪਰ ਛੱਡਣ ਬਦਲੇ ਉਸਤੋਂ 10,000 ਰੁਪਏ ਦੀ ਮੰਗ ਕੀਤੀ ਗਈ ਸੀ, ਚਾਲਕ ਨੇ ਮੌਕੇ ਤੇ 7 ਹਜ਼ਾਰ ਰੁਪਏ ਦੇ ਦਿੱਤੇ ਸਨ ਪਰ ਥਾਣੇਦਾਰ ਚਾਲਕ ਨੂੰ ਬਾਕੀ ਦੇ ਤਿੰਨ ਹਜ਼ਾਰ ਦੇਣ ਲਈ ਵਾਰ ਵਾਰ ਪ੍ਰੇਸ਼ਾਨ ਕਰ ਰਿਹਾ ਸੀ । ਜਿਸਤੋਂ ਤੰਗ ਆ ਕੇ ਚਾਲਕ ਨੇ ਿੲਸਦੀ ਸ਼ਿਕਾਇਤ ਵਿਜ਼ੀਲੈਂਸ ਨੂੰ ਕਰ ਦਿੱਤੀ ।
ਸ਼ਨੀਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਫੇਰੀ ਮੌਕੇ ਥਾਣੇਦਾਰ ਉਥੇ ਵੀ.ਵੀ.ਆਈ.ਪੀ ਡਿਊਟੀ ਤੇ ਸੀ ਤੇ ਉਸਨੇ ਜਰਨੈਲ ਸਿੰਘ ਤੋਂ ਰਿਸ਼ਵਤ ਦੀ ਬਕਾਇਆ ਰਕਮ ਲੈਣ ਲਈ ਉਸਨੂੰ ਯੂਨੀਵਰਸਿਟੀ ਵਿੱਚ ਹੀ ਬੁਲਾ ਲਿਆ ਜਿਥੇ ਵਿਜ਼ੀਲੈਂਸ ਦੀ ਟੀਮ ਵੱਲੋਂ ਮੌਕੇ ਤੇ ਯੂਨੀਵਰਸਿਟੀ ਕੈਂਪਸ ਵਿਚੋਂ ਥਾਣੇਦਾਰ ਤੇ ਹੌਲਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ।