ਯੂ ਡਾਈਸ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਜ਼ਿਲ•ਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਪ੍ਰਦੀਪ ਸ਼ਰਮਾ ਤੇ ਹੋਰ।
ਫ਼ਿਰੋਜ਼ਪੁਰ 07 ਦਸੰਬਰ 2017 (ਗੁਰਿੰਦਰ ਸਿੰਘ) ਜਿਲ•ਾ ਸਿੱਖਿਆ ਅਫਸਰ ਪਰਦੀਪ ਸ਼ਰਮਾ ਅਤੇ ਉੱਪ ਜਿਲ•ਾ ਸਿੱਖਿਆ ਅਫਸਰ (ਐ.ਸਿ.) ਸੁਖਵਿੰਦਰ ਸਿੰਘ ਵੱਲੋ ਜਿਲ•ਾ ਪੱਧਰ ਤੇ ਸਮੂਹ ਕੰਪੋਨੈਂਟ ਇੰਚਾਰਜਾ ਨਾਲ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਯੂ-ਡਾਇਸ ਸਰਵੇ ਸਬੰਧੀ ਅਤੇ ਸਲਾਨਾ ਪਲਾਨ 2018-19 ਲਈ ਰਿਵਿਊ ਮੀਟਿੰਗ ਕੀਤੀ ਗਈ।
ਜਿਲ•ਾ ਸਿੱਖਿਆ ਅਫਸਰ(ਐ.ਸਿ.) ਪ੍ਰਦੀਪ ਸ਼ਰਮਾ ਨੇ ਕਿਹਾ ਕਿ ਯੂ-ਡਾਇਸ(ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਦਾਂ ਹੈ।ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ/ਏਡਿਡ/ਪ੍ਰਾਈਵੇਟ/ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕਰਦੇ ਹੋਏ ਭਾਰਤ ਸਰਕਾਰ ਤੇ ਰਾਜ ਸਰਕਾਰ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ ਅਤੇ ਸਿੱਖਿਆ ਸੰਬਧੀ ਨੀਤੀਆ ਬਣਾਈਆ ਜਾਦੀਂਆ ਹਨ।ਵਧੇਰੇ ਜਾਣਕਾਰੀ ਦਿੰਦੇ ਹੋਏ ਉਨ•ਾ ਕਿਹਾ ਕਿ ਵਿਭਾਗ ਵੱਲੋ ਯੂ-ਡਾਇਸ ਡਾਟਾ ਅਪਡੇਟ ਕਰਨ ਲਈ ਅਤਿੰਮ ਮਿਤੀ 5 ਦਸੰਬਰ ਤੋ ਵਧਾ ਕੇ 11 ਦਸੰਬਰ 2017 ਕਰ ਦਿੱਤੀ ਗਈ ਹੈ ਅਤੇ ਸਮੂਹ ਸਕੂਲ ਮੁੱਖੀ ਤੈਅ ਸਮੇ ਵਿੱਚ ਕੰਮ ਮੁੰਕਮਲ ਕਰਨਾ ਯਕੀਨੀ ਬਣਾਉਣ।
ਉੱਪ ਜਿਲ•ਾ ਸਿੱਖਿਆ ਅਫਸਰ(ਐ.ਸਿ.) ਸੁੱਖਵਿੰਦਰ ਸਿੰਘ ਅਤੇ ਅਤੇ ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ(ਜਨਰਲ) ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਾਲ 2018-19 ਲਈ ਸਲਾਨਾ ਪਲਾਨ ਭਾਵ ਬੁਨਿਆਦੀ ਸਹੂਲਤਾਂ, ਵਰਦੀਆਂ , ਕਿਤਾਬਾਂ ਅਤੇ ਮਿਡ ਡੇ ਮੀਲ ਸਬੰਧੀ ਸਮੁੱਚੀਆਂ ਜਰੂਰਤਾਂ ਸਬੰਧੀ ਪਲਾਨ ਯੂ-ਡਾਇਸ ਡਾਟਾ ਦੇ ਅਧਾਰ ਤੇ ਹੀ ਤਿਆਰ ਕੀਤਾ ਜਾਣਾ ਹੈ। ਇਸ ਲਈ ਸਮੂਹ ਸਕੂਲ ਮੁੱਖੀ ਅਪਣੀ ਨਿਗਰਾਨੀ ਹੇਠ ਹੀ ਡਾਟਾ ਅਪਡੇਟ ਅਤੇ ਅਪਰੂਵ ਕਰਵਾਉਣ। ਯੂ-ਡਾਇਸ ਸਰਵੇ ਦੇ ਤਕਨੀਕੀ ਪੱਖਾ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ•ਾ ਕੋਆਰਡੀਨੇਟਰ ਐਮ.ਆਈ.ਐਸ. ਪਵਨ ਮਦਾਨ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਭਾਰਤ ਸਰਕਾਰ ਰਾਹੀ ਕਰਵਾਇਆ ਜਾਂਦਾ ਯੂ-ਡਾਇਸ ਸਰਵੇ ਪੰਜਾਬ ਰਾਜ ਵਿੱਚ ਪਹਿਲੀ ਵਾਰ ਆਨਲਾਈਨ ਕਰਵਾਇਆ ਜਾ ਰਿਹਾ ਹੈ। ਵਿਭਾਗ ਵੱਲੋ ਯੂ-ਡਾਇਸ ਦੀ ਆਨਲਾਈਨ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਅਤੇ ਇਸਨੂੰ ਵਿਭਾਗ ਦੇ ਪੋਰਟਲ ਈ-ਪੰਜਾਬ ਸਕੂਲ ਨਾਲ ਲਿੰਕ ਕਰ ਦਿੱਤਾ ਗਿਆ ਹੈ ਜਿਸ ਨਾਲ ਸਕੂਲਾਂ ਲਈ ਇਸ ਵਾਰ ਦਾ ਯੂ-ਡਾਇਸ ਭਰਨਾ ਬਹੁਤ ਹੀ ਸੁਖਾਲਾ ਹੋ ਗਿਆ ਹੈ।ਜਿਲ•ਾ ਫਿਰੋਜਪੁਰ ਵਿੱਚ ਯੂ-ਡਾਇਸ ਸਰਵੇ 2017-18 ਲਈ ਜਿਲ•ਾ ਫਿਰੋਜਪੁਰ ਅਧੀਨ ਚੱਲ ਰਹੇ 1108 ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦਾ ਡਾਟਾ ਇੱਕਤਰ ਕੀਤਾ ਜਾ ਰਿਹਾ ਹੈ। ਸਰਵੇ ਦੌਰਾਨ 837 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ, 10 ਏਡਿਡ, 10 ਕੇਂਦਰੀ ਸਕੂਲ, 245 ਪ੍ਰਾਈਵੇਟ , 5 ਆਦਰਸ਼ ਮਾਡਲ ਅਤੇ ਇੱਕ ਮੈਰੀਟੋਰੀਅਸ ਸਕੂਲ ਨੂੰ ਕਵਰ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਦੀ ਸਥਿਤੀ ਅਨੁਸਾਰ 1108 ਸਕੂਲਾਂ ਵਿੱਚੋਂ 530 ਸਰਕਾਰੀ ਅਤੇ ਗੈਰ ਸਰਕਾਰੀ ਵੱਲੋ ਯੂ-ਡਾਇਸ ਡਾਟਾ ਅਪਰੂਵ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਵੱਲੋ ਆਨਲਾਈਨ ਅਪਡੇਟ ਕੀਤਾ ਜਾ ਰਿਹਾ ਜਦੋ ਕਿ ਜਿਲ•ੇ ਦੇ 88 ਸਕੂਲਾਂ ਵੱਲੋ ਅਜੇ ਤੱਕ ਕੰਮ ਸ਼ੂਰੂ ਹੀ ਨਹੀ ਕੀਤਾ ਗਿਆ ਹੈ ਇਨ•ਾ ਵਿੱਚ 64 ਸਰਕਾਰੀ ਅਤੇ 24 ਗੈਰ ਸਰਕਾਰੀ ਸਕੂਲ ਹਨ। ਉਨ•ਾ ਕਿਹਾ ਕਿ ਸਮੂਹ ਸਕੂਲ ਮੁੱਖੀ ਅੰਿਤੰਮ ਮਿਤੀ ਤੋ ਪਹਿਲਾ ਹੀ ਕੰਮ ਮੁਕੰਮਲ ਕਰਨ ਦੀ ਕੋਸ਼ਿਸ਼ ਕਰਨ ਤਾਂ ਜ਼ੋ ਅਤਿੰਮ ਮਿਤੀ ਤੇ ਵੈਬਸਾਈਟ ਹੋਲੀ ਹੋਣ ਜਾ ਸਰਵਰ ਡਾਊਨ ਵਰਗੀਆਂ ਸਮੱਸਿਆਵਾਂ ਤੋ ਬਚਿਆ ਜਾ ਸਕੇ।