ਰੂਪਨਗਰ 07 ਦਸੰਬਰ 2017: ਸਥਾਨਿਕ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤੀ ਹਾਕੀ ਟੀਮ ਦੇ ਸਾਬਕਾ ਕੈਪਟਨ ਅਤੇ ਅਰਜੁਨ ਅਵਾਰਡੀ ਸ਼੍ਰੀ ਸੁਰਿੰਦਰ ਸੋਢੀ ਰਿਟਾਇਰਡ ਆਈ.ਜੀ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰੁਪਨਗਰ-ਕਮ- ਚੇਅਰਪਰਸਨ ਸ਼ਿਵਾਲਿਕ ਪਬਲਿਕ ਸਕੂਲ, ਸ਼੍ਰੀਮਤੀ ਗੁਰਨੀਤ ਤੇਜ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਪਰਮਜੀਤ ਸਿੰਘ,ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਹਾਕੀ ਦੇ ਭੀਸ਼ਮ ਪਿਤਾਮਹ ਸ਼੍ਰੀ ਐਸ.ਐਸ.ਸੈਣੀ ਤੇ ਸਕੂਲ ਮੁੱਖੀ ਸ਼੍ਰੀ ਬਲਜੀਤ ਅਤਰੀ ਵੀ ਹਾਜਰ ਸਨ।
ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੋਢੀ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਵਿਚ ਬਹਤ ਅਹਿਮ ਸਥਾਨ ਰਖਦੀਆਂ ਹਨ ਅਤੇ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ ਨਾਲ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਜਰੂਰ ਲੈਣਾ ਚਾਹੀਦਾ ਹੈ। ਖੇਡਾਂ ਵਿਚ ਕੇਵਲ ਹਿੱਸਾ ਲੈਣਾ ਹੀ ਜਰੂਰੀ ਨਹੀ ਸਗੌ ਮੈਦਾਨ ਵਿਚ ਜਾ ਕੇ ਪਸੀਨਾ ਬਹਾਉਣ ਦੀ ਲੋੜ ਵੀ ਹੈ। ਜਦੋਂ ਕੋਈ ਵੀ ਵਿਅਕਤੀ ਕਿਸੇ ਵੀ ਖੇਡ ਵਿਚ ਰਾਸ਼ਟਰ ਪੱਧਰ ਤੇ ਨੁਮਾਇੰਦਗੀ ਕਰਦਾ ਹੈ ਤਾਂ ਉਸ ਨੂੰ ਖੁਦ ਬ ਖੁਦ ਘਰ ਬੈਠੇ ਹੀ ਨੌਕਰੀ ਪ੍ਰਾਪਤ ਹੋ ਜਾਂਦੀ ਹੈ। ਉਨਾ ਕਿਹਾ ਕਿ ਜਿਸ ਤਰਾਂ ਵਿਦਿਆਰਥੀ ਕੋਚਿੰਗ ਦੇ ਨਾਲ ਨਾਲ ਖੁਦ ਵੀ ਪੜ੍ਹਾਈ ਕਰਦੇ ਹਨ ਉਸੇ ਤਰਾਂ ਖੇਡਾਂ ਲਈ ਕੋਚ ਤੋਂ ਸਿੱਖਣ ਤੋਂ ਇਲਾਵਾ ਖੁਦ ਵੀ ਖੇਡ ਮੈਦਾਨ ਵਿਚ ਪਰੈਕਟਿਸ ਕਰਨੀ ਬਹੁਤ ਜਰੂਰੀ ਹੈ।ਉਨਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਕਿਸੇ ਮਿਸ਼ਨ ਵੱਲ ਧਿਆਨ ਦਿੰਦੇ ਹੋਏ ਅੱਗੇ ਵਧਣਾ ਚਾਹੀਦਾ ਹੈ ਇਸ ਲਈ ਵਿਦਿਆਰਥੀ ਜੀਵਨ ਵਿਚ ਮਿਸ਼ਨ ਦਾ ਹੋਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਉਹ ਅਜ ਇਥੇ ਸ਼੍ਰੀ ਸੁਰਿੰਦਰ ਸੈਣੀ ਜਿੰਨਾਂ ਨੇ ਦੇਸ਼ ਵਿਚ ਕਈ ਹਾਕੀ ਦੇ ਖਿਡਾਰੀ ਪੈਦਾ ਕੀਤੇ ਹਨ, ਦੇ ਕਹਿਣ ਤੇ ਇਸ ਸਮਾਗਮ ਵਿਚ ਪਹੁੰਚੇ ਹਨ।ੳਨਾਂ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਬਹੁਤ ਖੁਸ਼ ਕਿਸਮਤ ਹਨ ਜਿੰਨਾਂ ਨੂੰ ਖੇਡਾਂ ਨਾਲ ਲਗਾਓ ਰਖਣ ਵਾਲੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਤੇਜ ਵਰਗੇ ਚੇਅਰਪਰਸਨ ਮਿਲੇ ਹਨ। ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬਲਜੀਤ ੰਿਘ ਅੱਤਰੀ ਨੇ ਅਤਾੇ ਪਤਵੰਤੇ ਵਿਅਕਤੀਆਂ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਉਨਾਂ ਸਕੂਲ ਦਾ ਝੰਡਾ ਫਹਿਰਾਇਆ ਅਤੇ ਸਕੂਲ ਦੇ ਜਾਗ੍ਰਤੀ, ਜੋਤੀ, ਸ਼ਕਤੀ, ਸ਼ਾਂਤੀ ਹਾਊਸ ਅਤੇ ਸਕੂਲ ਬੈਂਡ ਤੋਂ ਸਲਾਮੀ ਲਈ। ਇਸ ਮੌਕੇ ਰਾਸ਼ਟਰੀ ਏਕਤਾ ਦੇ ਪ੍ਰਤੀਕ ਗੁਬਾਰੇ ਵੀ ਹਵਾ ਵਿਚ ਛੱਡੇ ਗਏ।
ਇੰਨਾ ਖੇਡਾਂ ਦਾ ਆਗਾਜ਼ ਛੋਟੇ ਬੱਚਿਆਂ ਵਲੋਂ ਬਨਾਨਾ ਰੇਸ, ਪਿਕ ਦੀ ਬਾਲ ਰੇਸ, ਜੈਲੀ ਫਿਸ਼(ਰੰਗ ਬਿਰੰਗੀਆਂ ਛੱਤਰੀਆ) ਅਤੇ ਟੁਵਾਏ ਸਟੈਟਰੀਜ਼ ਨਾਲ ਹੋਇਆ ਜੋ ਕਿ ਅੱਜ ਦੀਆਂ ਖੇਡਾਂ ਦਾ ਆਕਰਸ਼ਨ ਬਣਿਆ। ਪਿਕਅਪ ਦੀ ਬਾਲ (ਲੜਕਿਆਂ) ਦੀ ਰਸ ਵਿਚ ਵਿਸ਼ਾਲ ਪਹਿਲੇ, ਜਪਮਨ ਤੇ ਮਨਪ੍ਰੀਤ ਦੂਜੇ ਅਤੇ ਰਮਨਦੀਪ ਤੀਜੇ ਸਥਾਨ ਤੇ ਰਿਹਾ। ਜਦਕਿ ਲੜਕੀਆਂ ਦੀ ਰੇਸ ਵਿਚ ਗੁਰਨਾਜ਼ ਕੌਰ ਪਹਿਲੇ, ਸੁਹਾਣੀ ਦੂਜੇ ਅਤੇ ਏਕਮਪ੍ਰੀਤ ਤੀਜੇ ਸਥਾਨ ਤੇ ਰਹੀ। ਬਨਾਨਾ ਰੇਸ(ਲੜਕਿਆਂ) ਵਿਚ ਈਯੂਸ਼ ਸ਼ਾਰਦਾ ਪਹਿਲੇ, ਸਤਵਿੰਦਰ ਸਿੰਘ ਦੂਜੇ ਤੇ ਲਕਸ਼ੇ ਵਰਮਾ ਤੀਜੇ ਸਥਾਨ ਤੇ ਜਦਕਿ ਲੜਕੀਆਂ ਦੀ ਰੇਸ ਵਿਚ ਹਰਕੀਤ ਪਹਿਲੇ, ਹਰਸ਼ਵਿੰਦਰ ਦੂਜੇ ਜਦਕਿ ਇੰਜਲ ਤੀਜੇ ਸਥਾਨ ਤੇ ਰਹੀ। ਜੈਲੀ ਫਿਸ਼ (ਲੜਕੇ) ਵਿੱਚ ਨਵਕਿਰਤ ਪਹਿਲੇ, ਰਿਸ਼ਬਪਾਲ ਦੂਜੇ ਤੇ ਸੁਹਿੰਦਰ ਤੀਜੇ ਸਥਾਨ ਤੇ ਰਹੇ ਜਦਕਿ ਲੜਕੀਆਂ ਦੀ ਰੇਸ ਵਿਚ ਗੁਰਬਾਣੀ ਪਹਿਲੇ, ਤਰੁਣਪ੍ਰੀਤ ਦੂਜੇ ਜਦਕਿ ਸਾਨਵੀ ਤੀਜੇ ਸਥਾਨ ਤੇ ਰਹੀ।
ਰੱਸਾਕਸ਼ੀ ਮੁਕਾਬਲੇ ਵਿਚ ਸ਼ਾਂਤੀ ਹਾਊਸ ਜੇਤੂ ਰਿਹਾ। 100 ਮੀਟਰ ਲੜਕਿਆਂ ਦੀ ਰੇਸ ਵਿਚ ਕਰਨ ਸਿੰਘ ਪਹਿਲੇ, ਅੰਕਿਤ ਵਸ਼ਿਸ਼ਟ ਦੂਜੇ ਜਦਕਿ ਹਰਸ਼ਦੀਪ ਸਿੰਘ ਤੀਜੇ ਸਥਾਨ ਤੇ ਰਿਹਾ। 100 ਮੀਟਰ ਲੜਕੀਆਂ ਦੀ ਰੇਸ ਵਿਚ ਪਰਵਿੰਦਰ ਕੌਰ ਪਹਿਲੇ, ਨਿਹਾਰਿਕਾ ਸੈਕਿੰਡ ਜਦਕਿ ਮਨਦੀਪ ਕੌਰ ਤੀਜੇ ਸਥਾਨ ਤੇ ਰਹੀ।