ਵਿਜੇਪਾਲ ਬਰਾੜ
ਫਿਰੋਜ਼ਪੁਰ ਦੇ ਮੱਲਾਂਵਾਲਾ ਵਿੱਚ ਬੁੱਧਵਾਰ ਨੂੰ ਹੋਈ ਚੋਣ ਹਿੰਸਾ ਦੇ ਮਾਮਲੇ ਵਿੱਚ ਚਾਰ ਸੀਨੀਅਰ ਅਕਾਲੀ ਨੇਤਾਵਾਂ ਤੇ ਿੲਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ ।
ਮੱਲਾਂਵਾਲਾ ਪੁਲਿਸ ਥਾਣੇ ਵਿੱਚ ਸੱਤਪਾਲ ਨਾਮ ਦੇ ਵਿਅਕਤੀ ਦੀ ਸ਼ਿਕਾਿੲਤ ਤੇ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ, ਅਵਤਾਰ ਸਿੰਘ ਮਿੰਨਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਬਲਵਿੰਦਰ ਸਿੰਘ ਸਮੇਤ 13 ਵਿਅਕਤੀਆਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 307, 506, 120ਬੀ, 148, 149 ਤੇ ਅਸਲਾ ਐਕਟ ਦੀ ਧਾਰਾ 25 ਤੇ 27 ਦੇ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ ।
ਮੱਲਾਂਵਾਲਾ ਵਿੱਚ ਹੋਈ ਿੲਸ ਚੋਣ ਹਿੰਸਾ ਦੀ ਵਾਇਰਲ ਹੋਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਅਕਾਲੀ ਨੇਤਾਵਾਂ ਵੱਲੋਂ ਿੲਸ ਪਰਚੇ ਨੂੰ ਪੁਲਿਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ । ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਹਮਲਾ ਉਹਨਾਂ ਤੇ ਹੋਇਆ ਹੈ ਪਰ ਪੁਲਿਸ ਵੱਲੋਂ ਉਲਟਾ ਉਹਨਾਂ ਤੇ ਹੀ ਪਰਚਾ ਦਰਜ਼ ਕਰ ਦਿੱਤਾ ਗਿਆ ਹੈ ।
ਅਕਾਲੀ ਦਲ ਵੱਲੋਂ ਫਿਰੋਜ਼ਪੁਰ ਵਿੱਚ ਵੱਡੀ ਪੱਧਰ ਤੇ ਧਰਨਾ ਪ੍ਰਦਰਸ਼ਨ ਉਲੀਕਿਆ ਗਿਆ ਹੈ ਜਿਸ ਵਿੱਚ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਖੁਦ ਅਗਵਾਈ ਕਰਨ ਲਈ ਪਹੁੰਚ ਰਹੇ ਹਨ ।