ਚੰਡੀਗੜ੍ਹ, 6 ਦਿਸੰਬਰ 2017
ਚੰਡੀਗੜ੍ਹ, ਪੰਜਾਬ ਸਮੇਤ 5 ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਭੂਚਾਲ ਦਾ ਕੇਂਦਰ ਉੱਤਰਾਖੰਡ ਵਿੱਚ ਰੁਦਰਪਯਾਗ ਸੀ ਤੇ ਿੲਸਦੀ ਤੀਵਰਤਾ 5.5 ਮਾਪੀ ਗਈ ਹੈ ।
ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ, ਯੂ.ਪੀ ਤੇ ਉੱਤਰਾਖੰਡ ਵਿੱਚ 8 ਵੱਜ ਕੇ 50 ਮਿੰਟ ਦੇ ਕਰੀਬ ਿੲਹ ਝਟਕੇ ਆਏ ਜੋ 10 ਸੈਕਿੰਡ ਤੱਕ ਮਹਿਸੂਸ ਕੀਤੇ ਗਏ । ਕਈ ਥਾਵਾਂ ਤੇ ਲੋਕ ਘਰਾਂ ਤੋਂ ਬਾਹਰ ਨਿੱਕਲ ਆਏ ਤੇ ਦਹਿਸ਼ਤ ਦਾ ਮਹੌਲ ਬਣ ਗਿਆ ।
ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ।