ਲੁਧਿਆਣਾ, 6 ਦਿਸੰਬਰ 2017
ਹਿੰਦੂ ਨੇਤਾਵਾਂ ਦੇ ਕਤਲ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਿੰਮੀ ਤੇ ਜੱਗੀ ਜੌਹਲ ਦੇ ਪੁਲਿਸ ਰਿਮਾਂਡ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ ਹੈ ।
ਅਮਿਤ ਸ਼ਰਮਾ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਜੱਗੀ ਜੌਹਲ ਨੂੰ ਲੁਧਿਆਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਜੌਹਲ ਨੂੰ 5 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਿੲਸਦੇ ਨਾਲ ਹੀ ਕਿਦਵਈ ਨਗਰ ਆਰ.ਐਸ.ਐਸ ਸ਼ਾਖਾ ਤੇ ਗੋਲੀਬਾਰੀ ਮਾਮਲੇ ਵਿੱਚ ਤਲਜੀਤ ਸਿੰਘ ਜਿੰਮੀ ਨੂੰ 1 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ ।
ਗੌਰਤਲਬ ਹੈ ਕਿ ਅਮਿਤ ਸ਼ਰਮਾਂ ਨੂੰ ਜਨਵਰੀ 2017 ਵਿੱਚ ਦੁਰਗਾ ਮੰਦਿਰ ਦੇ ਨਜ਼ਦੀਕ ਗੋਲੀਆਂ ਮਾਰੀਆਂ ਗਈਆਂ ਸਨ ਤੇ ਿੲਹ ਚੌਥਾ ਮਾਮਲਾ ਹੈ ਜਿਸ ਵਿੱਚ ਜੱਗੀ ਜੌਹਲ ਨੂੰ ਨਾਮਜਦ ਕੀਤਾ ਗਿਆ ਹੈ । ਿੲਸਤੋਂ ਪਹਿਲਾਂ ਜੌਹਲ ਨੂੰ ਆਰ.ਐਸ.ਐਸ ਸ਼ਾਖਾ ਤੇ ਗੋਲੀਬਾਰੀ ਮਾਮਲੇ ਵਿੱਚ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ ।