ਜੈਤੋ, 05 ਦਸੰਬਰ 2017: ਨੇੜਲੇ ਪਿੰਡ ਰਾਮੂੰਵਾਲਾ (ਡੇਲਿਆਵਾਲੀ) ਦੇ ਆਰਥਿਕ ਪੱਖੋਂ ਕੰਮਜੋਰ ਕਿਸਾਨ ਦੇ ਪੁੱਤਰ ਵੱਲੋਂ ਪੜ•ਾਈ ਲਈ ਦਾਖਲਾ ਫ਼ੀਸ ਜਮ•ਾ ਨਾ ਕਰਵਾ ਸੱਕਣ ਕਰਕੇ ਫਾਹਾ ਲੈ ਕੇ ਆਪਣੀ ਜੀਵਨ ਲੀਲ•ਾ ਸਮਾਪਤ ਕਰ ਲੈਣ ਦਾ ਪਤਾ ਲੱਗਿਆ ਹੈ। ਕਿਸਾਨ ਕੌਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਹੈ ਕਿ ਉਸ ਕੋਲ ਡੇਢ ਏਕੜ ਜ਼ਮੀਨ ਹੈ ਅਤੇ ਬੈਂਕ ਦਾ ਪੌਣੇ ਦੋ ਲੱਖ ਰੁਪਏ ਦਾ ਕਰਜਾ ਸਿਰ ਚੜਿਆ ਹੋਇਆ ਹੈ। ਜਦ ਕਿ ਉਸ ਦੇ ਦੋ ਪੁੱਤਰ ਹਨ। ਜਿਨ•ਾਂ ਵਿਚੋਂ ਵੱਡਾ ਲੜਕਾ ਗੁਰਪ੍ਰੀਤ ਸਿੰਘ (18) ਬੀ. ਏ. ਦੀ ਪੜ•ਾਈ ਕਰ ਰਿਹਾ ਸੀ ਅਤੇ ਹੁਣ ਦੂਜੇ ਸਮੈਂਟਰ ਦੀ ਦਾਖਲਾ ਫ਼ੀਸ ਜਮ•ਾ ਕਰਵਾਉਣ ਲਈ ਰੁਪਏ ਦੀ ਮੰਗ ਕਰਦਾ ਸੀ। ਜਦ ਕਿ ਕਰਜੇ ਦੀ ਪੰਡ ਸਿਰ ਹੋਣ ਕਰਕੇ ਰੁਪਏ ਦਾ ਇਤਜ਼ਾਮ ਨਹੀਂ ਸੀ ਹੋ ਰਿਹਾ। ਗੁਰਪ੍ਰੀਤ ਸਿੰਘ ਆਪਣੀ ਪੜ•ਾਈ ਨੂੰ ਲੈ ਕੇ ਚਿੰਤਤ ਸੀ ਪ੍ਰੰਤੂ ਉਸ ਦੀ ਪੇਸ਼ ਨਹੀ ਸੀ ਜਾ ਰਹੀ। ਕਿਸਾਨ ਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਆਪਣੇ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਖੇਤ ਚੱਲਿਆ ਹੈ। ਪ੍ਰੰਤੂ ਕਰੀਬ ਦੋ ਦਾ ਸਮਾ ਲੰਘਣ 'ਤੇ ਕਿਸੇ ਨੇ ਆ ਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਲਾਸ਼ ਦਰਖ਼ਤ ਨਾਲ ਲੱਟਕ ਰਹੀ ਹੈ। ਇਹ ਸੁਣਦਿਆ ਪਿੰਡ ਦੇ ਕਿਸਾਨ ਅਤੇ ਮੋਹਤਬਾਰ ਆਗੂ ਉਕਤ ਸਥਾਨ 'ਤੇ ਪਹੁੰਚੇ ਅਤੇ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਤੁਰੰਤ ਥੱਲੇ ਲਾਇਆ। ਪਿੰਡ ਦੀ ਸਰਪੰਚ ਪਰਮਜੀਤ ਕੌਰ, ਪਿਆਰਾ ਸਿੰਘ, ਹਰਬੰਸ ਸਿੰਘ ਕਾਲਾ, ਸੁਰਜੀਤ ਸਿੰਘ ਬਰਾੜ, ਮਹਿੰਦਰ ਸਿੰਘ ਮਾਨ ਅਤੇ ਕੇਹਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਸਮੇ ਸਿਰ ਸਾਰ ਨਾ ਲੈਣ ਕਰਕੇ ਕਿਸਾਨੀ ਦੀ ਹਾਲਤ ਦਿਨੋਂ ਦਿਨ ਚਿੰਤਾਜਨਕ ਬਣ ਗਈ ਹੈ ਅਤੇ ਹਲਾਤ ਇਹ ਹੈ ਕਿ ਬੱਚਿਆਂ ਦੀ ਪੜ•ਾਈ ਲਈ ਕੋਲ ਰੁਪਏ ਵੀ ਨਹੀਂ ਹਨ।