ਪਟਿਆਲਾ 04 ਦਸੰਬਰ 2017 : ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਪੰਜਾਬ ਭਰ ਦੇ ਪੈਨਸ਼ਨਰ 4 ਦਸੰਬਰ ਤੋਂ ਨਵੰਬਰ ਮਹੀਨੇ ਦੀ ਪੈਨਸ਼ਨ ਨਾ ਮਿਲਣ ਕਾਰਨ ਮੰਡਲ ਪੱਧਰ ਤੇ ਰੈਲੀਆਂ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਅਤੇ ਸਟੇਟ ਪ੍ਰਧਾਨ ਸ੍ਰੀ ਅਵਿਨਾਸ਼ ਚੰਦਰ ਸ਼ਰਮਾ ਵੱਲੋਂ ਕੀਤਾ ਗਿਆ। ਦੱਸਣ ਯੋਗ ਹੈ ਕਿ ਨਵੰਬਰ 2017 ਦੀ ਪੈਨਸ਼ਨ, ਪੈਨਸ਼ਨ ਧਾਰਕਾਂ ਦੇ ਖਾਤੇ ਵਿੱਚ ਅਜੇ ਤੱਕ ਨਹੀਂ ਪਾਈ ਗਈ ਜਿਸ ਕਾਰਨ ਪੈਨਸ਼ਨਰਜ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਪੈਨਸ਼ਨਰਾਂ ਨੂੰ ਪਹਿਲੀ ਤਾਰੀਖ ਬਹੁਤ ਮੁਸ਼ਕਲ ਨਾਲ ਆਉਂਦੀ ਹੈ ਪਰੰਤੂ ਇਸ ਵਾਰ ਉਨਾ ਨੂੰ ਬੈਂਕਾਂ ਦੇ ਚੱਕਰ ਲਗਾਉਣ ਤੇ ਨਿਰਾਸ਼ਾ ਪੱਲੇ ਪਈ। ਜਿਸ ਕਾਰਨ ਇਨਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡਲ ਪੱਧਰ ਦੀਆਂ ਰੈਲੀਆਂ ਤੋਂ ਇਲਾਵਾ ਬਿਜਲੀ ਕਨਸ਼ੈਸ਼ਨ ਅਤੇ ਹੋਰ ਮੰਗਾਂ ਮਨਵਾਉਣ ਲਈ ਸਟੇਟ ਵਰਕਿੰਗ ਕਮੇਟੀ ਦੀ ਲੁਧਿਆਣਾ ਵਿਖੇ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸੰਘਰਸ਼ ਦੇ ਅਗਲੇ ਪ੍ਰੋਗਰਾਮ ਦਾ ਫੈਸਲਾ ਲਿਆ ਜਾਵੇਗਾ। ਪੈਨਸ਼ਨਰ ਨੂੰ ਪੈਨਸ਼ਨ ਪਹਿਲਾ ਹਰ ਮਹੀਨੇ ਦੋ ਦਿਨ ਪਹਿਲਾ ਹੀ ਪੈਨਸ਼ਨ ਮਿਲ ਜਾਂਦੀ ਸੀ ਪਤਾ ਕਰਨ ਤੇ ਇਹ ਵੀ ਪਤਾ ਲਗਿਆ ਹੈ ਪੰਜਾਬ ਸਰਕਾਰ ਨੇ ਪਾਵਰ ਕਾਮ ਨੂੰ ਸਬਸਿਡਰੀ ਨਹੀ ਦਿੱਤੀ ਹੈ ਜਿਸ ਕਰਕੇ ਪੈਨਸ਼ਨਰ ਦੀ ਪੈਨਸ਼ਨ ਰੋਕੀ ਗਈ। ਪਿਛਲੇ ਸਮੇ ਦੁਰਾਨ ਵੀ ਇਸਤਰਾਂ ਹੀ ਕੀਤਾ ਗਿਆ ਸੀ ਕੇ ਜੇਕਰ ਮੁਲਾਜਮ ਰੌਲ਼ਾ ਪਉਣਗੇ ਤਾ ਸਰਕਾਰ ਸਬਸਿਡਰੀ ਦੇ ਦੇਵੇ ਗੀ ਤੇ ਪਾਵਰ ਕਾਮ ਪੈਨਸ਼ਨ ਦੇ ਦੇਵੇਗਾ। ਇਸ ਸਬੰਧੀ ਐਡਮਿਨ ਡਾਇਰੇਕਟਰ ਨਾਲ ਪਤਾ ਕਰਨ ਦੀ ਕੋਸਿਸ ਕੀਤੀ ਜਿਨ੍ਹਾਂ ਨੇ ਕੋਈ ਜਵਾਬ ਨਹਈ ਦਿੱਤਾ।
ਇਸ ਸਮੇਂ ਸਰਵ ਸ੍ਰੀ ਸੰਤੋਖ ਸਿੰਘ ਬੋਪਾਰਾਏ ਮੁੱਖ ਜੱਥੇਬੰਦਕ ਸਕੱਤਰ, ਹਰਬੰਸ ਸਿੰਘ ਰੰਧਾਵਾ ਵਿੱਤ ਸਕੱਤਰ, ਬੀਬੀ ਹਰਸ਼ਰਨਜੀਤ ਕੌਰ, ਜਸਮੇਲ ਸਿੰਘ ਢੀਂਡਸਾ, ਰਜਿੰਦਰ ਸਿੰਘ ਰਾਜਪੁਰਾ, ਅਤਰ ਸਿੰਘ, ਐਮ.ਐਸ. ਮਲਹੋਤਰਾ, ਅਮਰਜੀਤ ਸਿੰਘ, ਬੀ.ਕੇ. ਜੋਸ਼ੀ, ਮਨਮੋਹਨ ਸਿੰਘ ਸਿੱਧੂ, ਅਮਰਿੰਦਰ ਸਿੰਘ ਅਤੇ ਪਵਨ ਗੋਇਲ ਵੀ ਹਾਜ਼ਰ ਸਨ।