ਪਟਿਆਲਾ, 04 ਦਸੰਬਰ 2017: ਨੇਤਰਹੀਣ ਤੇ ਗੂੰਗੇ ਬੋਲੇ ਬੱਚੇ ਵੀ ਸਮਾਜ ਦਾ ਇੱਕ ਅਹਿਮ ਅੰਗ ਹਨ, ਸਮਾਜ ਨੂੰ ਦੂਸਰੇ ਬੱਚਿਆਂ ਵਾਂਗ ਇਹਨਾਂ ਬੱਚਿਆਂ ਨੂੰ ਵੀ ਪੂਰਾ ਮਾਣ ਸਨਮਾਨ ਦੇਣਾ ਚਾਹੀਦਾ ਹੈ ਤਾਂ ਕਿ ਇਹ ਬੱਚੇ ਵੀ ਇੱਕ ਚੰਗੇ ਨਾਗਰਿਕ ਵਾਂਗ ਜੀਵਨ ਬਸਰ ਕਰ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਅੱਜ ਵਿਸ਼ਵ ਅੰਗਹੀਣਤਾ ਦਿਵਸ ਦੇ ਅਵਸਰ 'ਤੇ ਪਟਿਆਲਾ ਨੇੜਲੇ ਪਿੰਡ ਸੈਫਦੀਪੁਰ ਵਿਖੇ ਸੁਸਾਇਟੀ ਫਾਰ ਵੈਲਫੇਅਰ ਆਫ ਦਾ ਹੈਡੀਕੈਂਪਡ ਵੱਲੋਂ ਗੂੰਗੇ, ਬੋਲੇ ਤੇ ਨੇਤਰਹੀਣ ਬੱਚਿਆਂ ਲਈ ਚਲਾਏ ਜਾ ਰਹੇ 3 ਸਕੂਲਾਂ ਦੇ 50 ਵਰੇ ਮੁਕੰਮਲ ਹੋਣ 'ਤੇ ਮਨਾਏ ਗਏਗੋਲਡਨ ਜੁਬਲੀ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਕੀਤਾ।
ਮੁੱਖ ਸਕੱਤਰ ਨੇ ਇਸ ਮੌਕੇ ਸਕੂਲ ਵਿੱਚ ਨੇਤਰਹੀਣ ਬੱਚਿਆਂ ਲਈ ਬਣਾਈ ਮਾਡਰਨ ਬਰੇਲ ਲਾਇਬ੍ਰੇਰੀ ਦਾ ਉਦਘਾਟਨ ਕਰਨ ਉਪਰੰਤ ਇਸ ਸਕੂਲ ਵਿੱਚ ਦੇਸ਼ ਦੇ ਕਰੀਬ 16 ਸੂਬਿਆਂ ਦੇ ਸਿਖਿਆ ਗ੍ਰਹਿਣ ਕਰ ਰਹੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾਕਿ ਇਸ ਸਕੂਲ ਵੱਲੋਂ ਇਹਨਾਂ ਬੱਚਿਆਂ ਵਿੱਚ ਜੋ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਗਈ ਹੈ ਉਸ ਲਈ ਸਕੂਲ ਵਧਾਈ ਦਾ ਪਾਤਰ ਹੈ। ਮੁੱਖ ਸਕੱਤਰ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਗੂੰਗੇ, ਬੋਲੇ ਅਤੇ ਨੇਤਰਹੀਣ ਬੱਚਿਆਂ ਲਈ ਅਲੱਗ-ਅਲੱਗ ਸਕੂਲ ਹਨ ਪਰ ਇਸ ਸੰਸਥਾ ਵੱਲੋਂ ਅਜਿਹੇਬੱਚਿਆਂ ਲਈ ਵੀ ਸਕੂਲ ਚਲਾਇਆ ਜਾ ਰਿਹਾ ਹੈ ਜੋ ਕਿ ਨੇਤਰਹੀਣ ਵੀ ਹਨ ਅਤੇ ਉਹ ਬੋਲ ਤੇ ਸੁਣ ਵੀ ਨਹੀਂ ਸਕਦੇ। ਉਹਨਾਂ ਕਿਹਾ ਕਿ ਅਜਿਹੇ ਬੱਚਿਆਂ ਦੀ ਪਰਵਰਿਸ਼ ਅਤੇ ਉਹਨਾਂ ਨੂੰ ਸਿਖਿਅਤ ਕਰਨਾ ਬਹੁਤ ਹੀ ਔਖਾ ਕਾਰਜ ਹੈ ਜਿਸ ਲਈ ਇਹਨਾਂ ਬੱਚਿਆਂ ਦੇ ਮਾਪੇ ਅਤੇ ਸਕੂਲ ਦੇ ਪ੍ਰਬੰਧਕਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਉਹਨਾਂ ਪੰਜਾਬ ਸਰਕਾਰ ਦੀ ਤਰਫੋਂ ਇਸ ਸਕੂਲ ਨੂੰ ਪੂਰੀ ਮਦਦ ਦਾ ਭਰੋਸਾ ਦਿੱਤਾ।
ਇਸ ਮੌਕੇ ਪਟਿਆਲਾ ਜੌਨ ਦੇ ਆਈ.ਜੀ. ਸ੍ਰੀ ਏ.ਐਸ.ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮ ਲੋੜਵੰਦਾਂ ਦੀ ਮੱਦਦ ਦਾ ਰਾਹ ਦਿਖਾਦੇ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਲੋੜਵੰਦਾਂ ਦੀ ਮਦਦ ਤੋਂ ਕਿਨਾਰਾ ਕਰ ਰਹੇ ਹਾਂ। ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਪ੍ਰਧਾਨ ਮੰਤਰੀ ਦੇਸਲਾਹਕਾਰ ਅਤੇ ਉੱਘੇ ਸਮਾਜ ਸੇਵਕ ਪ੍ਰੋ: ਬਿਕਰਮ ਦੱਤ ਨੇ ਕਿਹਾ ਕਿ ਜਿੰਦਗੀ ਦੇ ਹਰੇਕ ਪੜਾਅ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਇਹਨਾਂ ਤੋਂ ਘਬਰਾਉÎਣ ਦੀ ਬਜਾਏ ਇਹਨਾਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਅੰਗਹੀਣਾਂ ਦੀ ਭਲਾਈ ਲਈ ਉਹਨਾਂ ਪੂਰੇ ਵਿਸ਼ਵ ਦਾ ਦੌਰਾ ਕੀਤਾ ਹੈ ਪਰ ਇਸ ਸੰਸਥਾ ਵਰਗੀ ਮਿਆਰੀ ਵਿਦਿਆ ਕਿਤੇ ਵੀ ਪ੍ਰਦਾਨ ਨਹੀਂ ਕੀਤੀ ਜਾ ਰਹੀ। ਸਕੂਲ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਕਰਨਲ ਕਰਮਿੰਦਰਾ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਸਵ: ਸ: ਅਮਰ ਸਿੰਘਵੱਲੋਂ ਅੱਜ ਤੋਂ 50 ਸਾਲ ਪਹਿਲਾਂ ਸਿਰਫ਼ 3 ਨੇਤਰਹੀਣ ਬੱਚਿਆਂ ਨਾਲ ਸ਼ੁਰੂ ਕੀਤੀ ਇਸ ਸੰਸਥਾ ਵਿੱਚ ਅਨੇਕਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ 350 ਦੇ ਕਰੀਬ ਨੇਤਰਹੀਣ, ਗੂੰਗੇ ਤੇ ਬੋਲੇ ਬੱਚਿਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮਿਆਰ ਦੀ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਸਕੂਲ ਦੇ ਇਹਨਾਂ ਬੱਚਿਆਂ ਵੱਲੋਂ ਖੁਦ ਤਿਆਰ ਕੀਤੀਆਂ ਪੇਟਿੰਗਜ਼ ਨਾਲ ਮੁੱਖ ਸਕੱਤਰ ਸਮੇਤ ਪੁੱਜੀਆਂ ਸਮੂਹ ਉਘੀਆਂ ਸਮੂਹ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਨੂੰ 2 ਏਕੜ ਜ਼ਮੀਨ ਦਾਨ ਕਰਨ ਵਾਲੇ ਉਘੇ ਸਮਾਜ ਸੇਵਕ ਸ: ਬਲਵਿੰਦਰ ਸਿੰਘ ਸੈਫਦੀਪੁਰ ਨੂੰ ਵੀਵਿਸ਼ੇਸ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮੁੱਖ ਸਕੱਤਰ ਵੱਲੋਂ ਇਸ ਮੌਕੇ ਸਕੂਲ ਦੀ ਗੋਲਡਨ ਜੁਬਲੀ ਸਬੰਧੀ ਤਿਆਰ ਕਰਵਾਏ ਜਾ ਰਹੇ ਸੋਵੀਨਾਰ ਦਾ ਟਾਈਟਲ ਵੀ ਜਾਰੀ ਕੀਤਾ ਅਤੇ ਇਹਨਾਂ ਬੱਚਿਆਂ ਲਈ ਬਣਾਏ ਗਏ ਜਿੰਮ, ਕਲਾਸ ਰੂਮ, ਕੰਪਿਊਟਰ ਲੈਬ, ਮਾਡਰਨ ਮੈਸ ਦਾ ਦੌਰਾ ਕੀਤਾ ਅਤੇਆਰਟ ਐਂਡ ਕਰਾਫਟ ਰੂਮ ਵਿੱਚ ਬੱਚਿਆਂ ਵੱਲੋਂ ਬਣਾਈਆਂ ਵਸਤਾਂ ਨੂੰ ਗਹੁੰ ਨਾਲ ਦੇਖਿਆ। ਉਹਨਾਂ ਨੇਤਰਹੀਣ ਬੱਚਿਆਂ ਲਈ ਬਣਾਈ ਗਈ ਕੰਪਿਊਟਰ ਲੈਬ ਅਤੇ ਸਿਲਾਈ, ਕਢਾਈ ਤੇ ਦਸਤਕਾਰੀ ਕੇਂਦਰ ਦਾ ਵੀ ਦੌਰਾ ਕੀਤਾ।
ਇਸ ਗੋਲਡਨ ਜੁਬਲੀ ਸਮਾਰੋਹ ਮੌਕੇ ਇਸ ਸਕੂਲ ਦੇ ਗੂੰਗੇ, ਬੋਲੇ ਤੇ ਨੇਤਰਹੀਣ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜਾ, ਆਧਰਾਂ ਪ੍ਰਦੇਸ਼ ਤੇ ਬ੍ਰਾਜੀਲ ਦੇ ਨਾਚ ਨੇ ਜਿੱਥੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਉਥੇ ਹੀ ਸਕੂਲ ਦੇ ਇਹਨਾਂ ਬੱਚਿਆਂ ਵੱਲੋਂ ਅਜੌਕੇ ਸਮੇਂ ਵਿੱਚ ਬਿਰਧ ਆਸ਼ਰਮਾਂ ਵਿੱਚ ਰੁੱਲਦੇ ਮਾਪਿਆਂ, ਮਾਂਤਂੋ ਸਖਣੀ ਗੂੰਗੀ ਬੋਲੀ ਬੱਚੀ ਦਾ ਭਵਿੱਖ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਤੇ ਅਧਾਰਿਤ ਪੇਸ਼ ਕੀਤੀਆਂ ਸਕਿੱਟਾਂ ਨੇ ਸਮਾਗਮ ਵਿੱਚ ਹਾਜ਼ਰ ਹਰੇਕ ਦਰਸ਼ਕ ਦੀ ਅੱਖ ਨਮ ਕਰ ਦਿੱਤੀ।
ਸਮਾਗਮ ਵਿੱਚ ਆਈ.ਜੀ. ਸ੍ਰੀ ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ ਡਾ: ਐਸ.ਭੂਪਤੀ, ਸੰਤ ਬਾਬਾ ਗੁਰਨਾਮ ਸਿੰਘ, ਰਾਜਸਥਾਨ ਦੇ ਸਾਬਕਾ ਡੀ.ਜੀ.ਪੀ ਸ੍ਰੀ ਏ.ਐਸ.ਗਿੱਲ, ਸਕੂਲ ਦੇ ਪ੍ਰਧਾਨ ਕਰਨਲ ਕਰਮਿੰਦਰਾ ਸਿੰਘ, ਬ੍ਰਿਟਿਸ ਕੋ ਐਡ ਦੇ ਪ੍ਰਿੰਸੀਪਲਮੈਡਮ ਰੋਜਾ, ਆਬਕਾਰੀ ਤੇ ਕਰ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਕੌਰ ਸ਼ੇਰਗਿੱਲ, ਉਘੇ ਸਮਾਜ ਸੇਵਕ ਸ: ਬਲਵਿੰਦਰ ਸਿੰਘ ਸੈਫਦੀਪੁਰ, ਉਘੇ ਕਲਾਕਾਰ ਸ੍ਰੀ ਰਾਣਾ ਜੰਗ ਬਹਾਦਰ ਤੇ ਸ੍ਰੀ ਰਾਜ ਤਿਵਾੜੀ, ਸ੍ਰੀ ਮਦਲ ਲਾਲ ਹਸੀਜਾ, ਸ੍ਰੀ ਜਗਜੀਤ ਸਰੀਨ ਸਮੇਤ ਵੱਡੀ ਗਿਣਤੀ ਵਿੱਚਸਕੂਲ ਦੇ ਬੱਚੇ, ਅਧਿਆਪਕ ਤੇ ਉਹਨਾਂ ਦੇ ਮਾਪੇ ਵੀ ਹਾਜ਼ਰ ਸਨ।