← ਪਿਛੇ ਪਰਤੋ
ਪਟਿਆਲਾ 04 ਦਸੰਬਰ 2017: ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲੈ ਕੇ ਭਾਰਤ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਨ ਵਾਲੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਪਟਿਆਲਾ (ਆਈਨਿਫਡ) ਦੀ ਵਿਦਿਆਰਥਣ ਸਵਰਨਜੀਤ ਕੌਰ ਦਾ ਪਟਿਆਲਾ ਪਹੁੰਚਣ ਤੇ ਭੁਪਿੰਦਰਾ ਰੋਡ ਤੇ ਸਥਿਤ ਦ ਬਿਅਰ ਸਟਰੀਟ ਵਿਖੇ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਤੇ ਹੋਰਨਾਂ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਵੀ ਸਵਰਨਜੀਤ ਕੌਰ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਇਸ ਮੌਕੇ ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਨੇ ਦੱਸਿਆ ਕਿ ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲੈਣ ਲਈ ਕਰਵਾਏ ਗਏ ਮੁਕਾਬਲੇ ਦੌਰਾਨ ਦੇਸ਼ ਭਰ ਵਿਚੋਂ 500 ਤੋਂ ਵੱਧ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਜਿਨ•ਾਂ ਵਿਚੋਂ ਸਵਰਨਜੀਤ ਕੌਰ ਦੀ ਚੋਣ ਭਾਰਤ ਦੇ ਪ੍ਰਸਿੱਧ ਡਿਜ਼ਾਈਨਰ ਮਨੀਸ਼ ਮਲਹੋਤਰਾ ਵੱਲੋਂ ਕੀਤੀ ਗਈ ਤੇ ਉਨ•ਾਂ ਸਵਰਨਜੀਤ ਕੌਰ ਦੀ ਸੋਚ ਨੂੰ ਨਵੇਕਲਾ ਤੇ ਸਭ ਤੋਂ ਵੱਖਰਾ ਕਰਾਰ ਦਿੱਤਾ ਗਿਆ। ਉਨ•ਾਂ ਦੱਸਿਆ ਕਿ ਸਵਰਨਜੀਤ ਕੌਰ ਵੱਲੋਂ ਪੜਾਈ ਸਮੇਂ ਵੀ ਅਕਸਰ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਸੀ ਤੇ ਉਸੇ ਦੇ ਯਤਨਾ ਸਦਕਾ ਉਸ ਵੱਲੋਂ ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲਿਆ ਗਿਆ ਹੈ। ਇਸ ਮੌਕੇ ਲੰਡਨ ਫ਼ੈਸ਼ਨ ਵੀਕ ਚ ਹਿੱਸਾ ਲੈਣ ਵਾਲੀ ਸਵਰਨਜੀਤ ਕੌਰ ਨੇ ਇਸ ਕਾਮਯਾਬੀ ਦੇ ਪਿੱਛੇ ਇੰਸਟੀਟਯੂਟ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਵਿਸ਼ੇਸ਼ ਸਹਿਯੋਗ ਦੱਸਿਆ। ਉਨ•ਾਂ ਦੱਸਿਆ ਕਿ ਮੈਡਮ ਕਥੂਰੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਪਸੀ ਸਹਿਯੋਗ ਦੇ ਚੱਲਦਿਆਂ ਹੀ ਉਨ•ਾਂ ਵੱਲੋਂ ਇਸ ਮੁਕਾਮ ਨੂੰ ਹਾਸਿਲ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਭਵਿੱਖ ਚ ਵੀ ਇਸੇ ਤਰਾਂ ਮਿਹਨਤ ਕਰਦਿਆਂ ਉਨ•ਾਂ ਵੱਲੋਂ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਨ ਲਈ ਕਠਿਣ ਮਿਹਨਤ ਅਤੇ ਵਡਿਆ ਤੋਂ ਸਿੱਖਿਆ ਹਾਸਿਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸਵਰਨਜੀਤ ਕੌਰ ਦੀ ਸਖ਼ਤ ਮਿਹਨਤ ਨੂੰ ਵੇਖਦੇ ਹੋਏ ਇਸ ਤੋਂ ਪਹਿਲਾ ਲੰਡਨ ਵਿਖੇ ਸਥਿਤ ਭਾਰਤੀ ਹਾਊਸ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਕ. ਪਟਨਾਇਕ ਵੱਲੋਂ ਸਨਮਾਨਿਤ ਕੀਤਾ ਗਿਆ। ਉਨ•ਾਂ ਕਿਹਾ ਕਿ ਆਈਨਿਫਡ ਦੀ ਵਿਦਿਆਰਥਣ ਵੱਲੋਂ ਫ਼ੈਸ਼ਨ ਜਗਤ ਦੇ 5 ਐਫ ਨੂੰ ਪੂਰੀ ਤਰਾਂ ਵਰਤੋਂ ਚ ਲਿਆਂਦਾ ਗਿਆ। ਜਿਸ ਦੀ ਬਦੌਲਤ ਹੀ ਸਵਰਨਜੀਤ ਕੌਰ ਨੇ ਆਈਨਿਫਡ ਅਤੇ ਭਾਰਤ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕੀਤਾ ਗਿਆ ਹੈ। ਇਸ ਮੌਕੇ ਆਈਨਿਫਡ ਪਟਿਆਲਾ ਦੇ ਸਟਾਫ਼ ਮੈਂਬਰ ਅਤੇ ਸਮੂਹ ਵਿਦਿਆਰਥੀ ਵੀ ਹਾਜ਼ਰ ਰਹੇ।
Total Responses : 928