ਅਕਾਲੀ ਦਲ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਹਰਪਾਲ ਜੁਨੇਜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਦਿਖਾਈ ਦੇ ਰਹੀ ਹੈ ਸ਼ਹਿਰ ਦੀ ਸਮੁੱਚੀ ਅਕਾਲੀ ਲੀਡਰਸ਼ਿਪ।
ਪਟਿਆਲਾ, 26 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਨਗਰ ਨਿਗਮ ਚੋਣਾ ਵਿਚ ਕਾਂਗਰਸ ਸਰਕਾਰ ਦੀ ਕਿਸੇ ਵੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਹ ਪ੍ਰਧਾਨ ਬਣਨ ਤੋਂ ਬਾਅਦ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਜਿਲਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿਚ ਆਏ 8 ਮਹੀਨੇ ਦਾ ਸਮਾਂ ਹੋ ਗਿਆ ਹੈ, ਪ੍ਰੰਤੂ ਸਿਵਾਏ ਲਾਰਿਆਂ ਅਤੇ ਬਿਆਨਬਾਜ਼ੀ ਤੋਂ ਕੁਝ ਨਹੀਂ ਕੀਤਾ ਗਿਆ। ਸਿਵਾਏ ਮੋਤੀ ਮਹਿਲ ਨੂੰ ਜਾਣ ਵਾਲੇ ਰਾਸਤੇ 'ਤੇ ਲਾਈਟਾਂ ਲਗਵਾਉਣ ਤੋਂ ਕੋਈ ਕੰਮ ਨਹੀਂ ਕੀਤਾ ਗਿਆ। ਵਿਕਾਸ ਦੇ ਲਈ ਹਜ਼ਾਰ ਕਰੋੜ ਦੀਆਂ ਗੱਲਾਂ ਕਰਨ ਵਾਲੀ ਕਾਂਗਰਸ ਦੇ ਰਾਜ ਵਿਚ ਪਿਛਲੇ ਢਾਈ ਮਹੀਨੇ ਤੋਂ ਫੁਹਾਰਾ ਚੌਂਕ 'ਤੇ ਨਵੀਂਆਂ ਇੱਟਾਂ ਨਹੀਂ ਲੱਗੀਆਂ। ਉਹਨਾਂ ਕਿਹਾ ਜਿਥੋਂ ਤੱਕ ਕਾਂਗਰਸੀ ਆਗੂਆਂ ਦਾ ਸਵਾਲ ਹੈ ਤਾਂ ਮੇਅਰ ਦੇ ਦਾਅਵੇਦਾਰ ਤਾਂ ਅੱਧਾ ਦਰਜ਼ਨ ਤੋਂ ਜਿਆਦਾ ਬਣੇ ਘੁੰਮ ਰਹੇ ਹਨ, ਪ੍ਰੰਤੂ ਲੋਕਾਂ ਦੀਆਂ ਸਮੱਸਿਆਵਾਂ ਕਿਸ ਤਰ•ਾਂ ਦੂਰ ਹੋ ਸਕਦੀਆਂ, ਕੋਈ ਨਹੀਂ ਸੋਚ ਰਿਹਾ। ਉਹਨਾਂਕਿਹਾ ਕਿ ਅਕਾਲੀ ਦਲ ਅਗਾਮੀ ਨਗਰ ਨਿਗਮ ਚੋਣਾ ਲਈ ਪੁਰੀ ਤਰ•ਾਂ ਤਿਆਰ ਹੈ ਅਤੇ ਨਿਸਚਿਤ ਤੌਰ 'ਤੇ ਜਿੱਤ ਅਕਾਲੀ ਦਲ ਦੀ ਹੀ ਹੋਵੇਗੀ।
ਅਕਾਲੀ ਦਲ ਦੇ ਜਿਲਾ ਦਿਹਾਤੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾ ਨੂੰ ਗੁੰਮਰਾਹ ਕਰਕੇ ਸੱਤਾ 'ਤੇ ਕਾਬਜ ਹੋਏ, ਪੰ੍ਰਤੂ ਚੋਣਾ ਤੋਂ ਬਾਅਦ ਸਾਰੇ ਵਾਅਦਿਆਂ ਤੋਂ ਹੀ ਭੱਜ ਗਏ। ਸ੍ਰੀ ਰੱਖੜਾ ਨੇ ਕਿਹਾ ਕਿ ਕਾਂਗਰਸ ਨੂੰ ਵਾਅਦਿਆਂ ਤੋਂ ਨਹੀਂ ਭੱਜਣ ਦਿੱਤਾ ਜਾਵੇਗਾ ਅਤੇ ਹਰ ਕਾਂਗਰਸ ਨੂੰ ਸਮੁੱਚੇ ਵਾਅਦੇ ਪੁਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਤੱਕ ਕਾਂਗਰਸ ਨੇ ਇੱਕ ਵਾਅਦਾ ਪੁਰਾ ਨਹੀਂ ਕੀਤਾ। ਨਾ ਕਰਜਾ ਮੁਆਫ ਕੀਤਾ ਨਾ ਘਰ ਘਰ ਨੌਕਰੀ ਦਿੱਤੀ, ਉਲਟਾ ਸੂਬੇ ਦੇ 800 ਸਕੂਲ ਬੰਦ ਕਰਕੇ ਸੈਂਕੜੇ ਅਧਿਆਪਕਾਂ ਨੂੰ ਬੇਰੁਜਗਾਰ ਕਰ ਦਿੱਤਾ। ਕਿਸਾਨਾ ਨੂੰ ਬੈਂਕਾਂ ਦੇ ਡਿਫਾਲਟਰ ਬਣਾ ਦਿੱਤਾ ਗਿਆ। ਉਹਨਾਂ ਕਿਹਾ ਕਿ ਵਿਕਾਸ ਦੇ ਜਿਹੜੇ ਪ੍ਰਾਜੈਕਟ ਅਕਾਲੀ ਭਾਜਪਾ ਸਰਕਾਰ ਵੱਲੋਂ ਚਲਾਏ ਗਏ ਹਨ, ਉਹ ਸਾਰੇ ਰੋਕ ਕੇ ਉਹਨਾਂ ਦੇ ਪੈਸੇ ਤੱਕ ਵਾਪਸ ਮੰਗਵਾ ਲਏ ਗਏ, ਪ੍ਰੰਤੂ ਅਕਾਲੀ ਦਲ ਇਸ ਤਰ•ਾਂ ਕਾਂਗਰਸ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ਨਾਲ ਕਿਸੇ ਵੀ ਕੀਮਤ 'ਤੇ ਨਹੀਂ ਖੇਡਣ ਦੇਵੇਗੀ। ਇਸ ਮੌਕੇ ਸ੍ਰੀ ਸਤਬੀਰ ਖੱਟੜਾ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਸ੍ਰੀ ਭਗਵਾਨ ਦਾਸ ਜੁਨੇਜਾ, ਕਬੀਰਦਾਸ, ਅਜੀਤਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ, ਰਣਧੀਰ ਰੱਖੜਾ, ਵਿਸ਼ਨੂੰ ਸ਼ਰਮਾ, ਸ਼ਵਿੰਦਰ ਸਿੰਘ ਸਭਰਵਾਲ, ਨਰਦੇਵ ਆਕੜੀ, ਭਾਜਪਾ ਪ੍ਰਧਾਨ ਐਸ.ਕੇ. ਦੇਵ, ਬੀਬੀ ਬਲਵਿੰਦਰ ਚੀਮਾ, ਰਵਿੰਦਰਪਾਲ ਸਿੰਘ ਵਿੰਦਾ, ਮੰਜੂ ਕੁਰੈਸ਼ੀ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਚੰਨ ਸਿੰਘ ਅਰਬਨ ਅਸਟੇਟ, ਪਵਨ ਨਾਗਰਥ, ਨਿਰਮਲ ਸਿੰਘ, ਬੀਬੀ ਬਲਜੀਤ ਕੌਰ ਅਕਾਲਗੜ•, ਹੈਰੀ ਮੁਖਮੈਲਪੁਰ, ਸੁਖਬੀਰ ਸਿੰਘ ਅਬਲੋਵਾਲ, ਓਮ ਕਾਂਸਲ, ਜੋਗਿੰਦਰ ਸਿੰਘ ਛਾਂਗਾ, ਸੀਮਾ ਸ਼ਰਮਾ, ਤਰਨਜੀਤ ਭਾਟੀਆ, ਸੁਖਵਿੰਦਰ ਕੌਰ ਨੌਲੱਖਾ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੁਰਚਰਨ ਖਾਲਸਾ, ਗੋਬਿੰਦ ਬਡੂੰਗਰ, ਪਰਮਿੰਦਰ ਸ਼ੋਰੀ, ਹਰਬਖਸ਼ ਚਹਿਲ, ਮਨਜੋਤ ਚਹਿਲ, ਤੋਫੀਕ ਖਾਨ, ਬਬਲੂ ਖੋਰਾ, ਗੁਰਮੁੱਖ ਸਿੰਘ ਢਿੱਲੋਂ, ਸੁਰਿੰਦਰਪਾਲ ਜੁਨੇਜਾ, ਗਗਨ ਗਰਗ, ਬੀਬੀ ਗੁਰਮੀਤ ਕੌਰ ਬਰਾੜ, ਗੁਰਵਿੰਦਰ ਧੀਮਾਨ, ਜਸਵੰਤ ਟਿਵਾਣਾ, ਪਰਮਿੰਦਰ ਪੰਮਾ, ਹਰਵਿੰਦਰ ਬੱਬੂ, ਰਾਜੂ, ਸੰਦੀਪ ਸੰਧੂ, ਮਾਲਵਿੰਦਰ ਸਿੰਘ ਮਾਲੀ,ਡਾ ਰਵੇਲ, ਰਵਿੰਦਰ ਸਿੰਘ ਵਿਰਕ, ਜਸਪਾਲ ਸਿੰਘ ਬਿੱਟੂ ਚੱਠਾ, ਸੁਖਮਿੰਦਰਪਾਲ ਮਿੰਟਾ, ਰਛਪਾਲ ਧੰਜੂ, ਅਰੁਣ ਗੁਪਤਾ, ਅਮਰਜੀਤ ਬੱਠਲਾ, ਕੁਲਵੰਤ ਬਾਜਵਾ, ਲੱਕੀ ਕੰਬੋਜ, ਮਨਜੀਤ ਸਿੰਘ ਬਾਵਾ, ਹੈਪੀ ਲੋਟ, ਗਗਨਦੀਪ ਪੰਨੂੰ, ਲਾਡੀ ਪਹਾੜੀਪੁਰ, ਸੋਨੂੰ ਬਘੋਰਾ, ਅਜੇ ਥਾਪਰ, ਭੁਪਿੰਦਰ ਧੀਮਾਨ, ਤਰਲੋਕ ਸਿੰਘ ਟੌਹੜਾ, ਰਣਜੀਤ ਅਲਹੋਰਾਂ, ਈਸ਼ਰ ਸਿੰਘ ਅਬਲੋਵਾਲ, ਗਰਦੀਪ ਸ਼ੇਖਪੁਰਾ, ਸਤਿੰਦਰ ਗਰੋਵਰ, ਹਰਪ੍ਰੀਤ ਸਿੰਘ ਰੌਕੀ, ਸੁਖਬੀਰ ਸਨੋਰ, ਨਵੀਨ, ਜਬਰਜੰਗ ਸਿੰਘ ਬਾਂਗੜ, ਸ਼ਾਮ ਸਿੰਘ ਅਬਲੋਵਾਲ, ਬਲਜਿੰਦਰ ਸਿੰਘ ਜੈਲਦਾਰ, ਅਨਿਲ ਜੀ, ਗੁਰਪਾਲ, ਇਰਵਨਜੋਤ ਸਿੰਘ, ਲਵਲੀ ਅਛੂਤ, ਅਰਵਿੰਦਰ ਬਿੱਟਾ, ਅਕਾਸ ਬਾਕਸਰ, ਪ੍ਰਿੰਸ ਸ਼ੇਰੇ ਏ ਪੰਜਾਬ ਮਾਰਕੀਟ, ਦੀਕਸ਼ਤ ਰਾਜ ਕਪੁਰ, ਰਵੀ ਕੁਮਾਰ, ਅਗਰਵਾਲ,ਲਾਡੀ ਸਹਿਗਲ, ਨਵਨੀਤ ਵਾਲੀਆ, ਚਰਨਜੀਤ ਵਾਲੀਆ, ਮੋਂਟੀ ਗਰੋਵਰ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਜਸਪ੍ਰੀਤ ਸਿੰਘ, ਰਾਜੀਵ ਵਰਮਾ, ਨਰੇਸ਼ ਮਿੱਤਲ, ਸੰਟੀ ਗਿੱਲ, ਸੋਨੂੰ ਪਹਿਲਵਾਨ, ਸੋਨੂੰ ਚੱਢਾ, ਸਿਮਰ ਕੁਕਲ, ਰਾਜੇਸ਼ ਕਨੋਜੀਆ, ਦਮਨ ਸਿੰਘ, ਸਾਹਿਲ, ਪ੍ਰਕਾਸ਼ ਸਹੋਤਾ, ਸੰਦੀਪ ਕਥੁਰੀਆ, ਲਾਰੇਂਸ, ਦੀਪਕ ਕੁਮਾਰ, ਅਜੇ ਗੋਇਲ ਭਾਜਪਾ, ਗੋਪਾਲ ਟੋਨੀ, ਜਸਵਿੰਦਰ ਚੱਢਾ, ਯੋਗੇਸ਼ ਮੋਨੂੰ, ਅਮਿੰਦਰ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ, ਹਰਮੀਤ ਸਿੰਘ ਮੀਤ, ਬੀਬੀ ਮਹਿੰਦਰ ਕੌਰ, ਹੈਪੀ ਭਾਰਤ ਨਗਰ, ਮਾਈਕਲ, ਹਰਜੀਤ ਸਿੰਘ, ਈਸ਼ਵਰ ਚੌਧਰੀ, ਰਾਜ ਕੁਮਾਰ ਮੋਦੀ, ਕੀਸ਼ੂ, ਅਮਨ ਸਨੋਰ,ਵੀਰ ਸਿੰਘ ਗੋਲਾ, ਹੁਸਨਪ੍ਰੀਤ ਯੂਨੀਵਰਸਿਟੀ, ਡਿੱਕੀ, ਸਚਿਨ, ਦੇਵ ਰਾਜ ਭਾਜਪਾ, ਸੁਰਿੰਦਰ ਕੱਕੜ, ਲਾਲੀ ਬਿਸ਼ਨਪੁਰ, ਨਿੱਕਾ ਫੈਕਟਰੀ ਏਰੀਆ, ਰਾਜੀਵ ਗੁਪਤਾ, ਦਲਬੀਰ ਸਿੰਘ, ਭੂਸ਼ਨ ਸ਼ਰਮਾ, ਸ਼ੇਰੂ ਪੁਰੀ, ਸ਼ੰਟੀ ਤੇਗ ਕਲੋਨੀ, ਤਰਸੇਮ ਸਿੰਘ, ਹਰਪ੍ਰੀਤ ਅਬਦੁਲਪੁਰ, ਜੱਸੀ ਝੱਬਾਲੀ, ਰੋਕੀ ਵਿਰਕ, ਸਤਿੰਦਰ ਗਿੱਲ, ਕਮਲਜੀਤ ਗਿੱਲ, ਮਨੀ ਭੰਗੂ, ਮਹਿੰਦਰ ਸਿੰਘ ਸੋਹੀ, ਸੁਰਜੀਤ ਸਿੰਘ ਟੌਹੜਾ, ਮਨਿੰਦਰ ਬਿੱਲਾ, ਹਰਦਿਆਲ ਸਿੰਘ ਭੱਟੀ, ਪਵਨ ਕੁਮਾਰ, ਵਿਸ਼ਾਲ, ਰਾਮਾ ਨੰਦ ਮੱਕੜ ਤ੍ਰਿਪੜੀ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ।