ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਵਿੰਦਰ ਸਿੰਘ ਹਰਪਾਲਪੁਰ।
ਪਟਿਆਲਾ, 27 ਨਵੰਬਰ 2017: ਸ਼੍ਰੋਮਣੀ ਅਕਾਲੀ ਦਲ ਦੇ ਐਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਰੱਖਣਾ ਮੰਦਭਾਗਾ ਹੈ। ਇਸ ਨੂੰ ਲੈ ਕੇ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਮੈੰਂਬਰਾਂ ਦਾ ਇਕ ਵਫਦ ਐਚ. ਆਰ. ਡੀ. ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਦਕਰ ਨੂੰ ਮਿਲੇਗਾ। ਪ੍ਰੋ. ਚੰਦੂਮਾਜਰਾ ਇਥੇ ਪਟਿਆਲਾ ਸ਼ਹਿਰੀ ਦੇ ਨਵ ਨਿਯੁਕਤ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਨੂੰ ਸਨਮਾਨਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਭਾਰਤ ਇਕ ਬਹੁ ਧਰਮੀ, ਬਹੁ ਭਾਸ਼ਾਈ ਅਤੇ ਬਹੁ ਖੇਤਰੀ ਦੇਸ਼ ਹੈ ਅਤੇ ਸੈਕੂਲਰ ਹੋਣਾ ਇਸ ਦੀ ਸਭ ਤੋਂ ਵੱਡੀ ਸ਼ਕਤੀ ਹੈ। ਇਸ ਤੋਂ ਇਲਾਵਾ ਸ. ਦਿਆਲ ਸਿੰਘ ਮਜੀਠੀਆ ਵਰਗੇ ਆਗੂਆਂ ਨੇ ਦੇਸ਼ ਦੇ ਉੁਥਾਨ ਵਿਚ ਵੱਡਾ ਯੋਗਦਾਨ ਪਾਇਆ। ਖਾਸ ਤੌਰ 'ਤੇ ਸਿੱਖਿਆ ਦੇ ਖੇਤਰ ਵਿਚ ਲਿਹਾਜਾ ਅਜਿਹੇ ਵਿਅਕਤੀਆਂ ਦੇ ਨਾਮ 'ਤੇ ਬਣੇ ਕਾਲਜ ਦਾ ਨਾਮ ਕਿਸੇ ਹਾਲਤ ਵਿਚ ਨਹੀਂ ਬਦਲਣਾ ਚਾਹੀਦਾ। ਪ੍ਰੋ. ਚੰਦੂਮਾਜਰਾ ਨੇ ਅਕਾਲੀ ਦਲ ਵਲੋੰਂ ਨਵ ਨਿਯੁਕਤ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਪਾਲ ਜੁਨੇਜਾ ਨੇ ਹਮੇਸ਼ਾ ਹੀ ਪਾਰਟੀ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਹੈ। ਲਿਹਾਜਾ ਪਾਰਟੀ ਵਲੋੰਂ ਹਰਪਾਲ ਜੁਨੇਜਾ ਦੀ ਨਿਯੁਕਤੀ ਨਿਸ਼ਚਿਤ ਤੌਰ 'ਤੇ ਪਟਿਆਲਾ ਸ਼ਹਿਰ ਵਿਚ ਪਾਰਟੀ ਦੀ ਮਜਬੂਤੀ ਲਈ ਸਭ ਤੋਂ ਵੱਧ ਲਾਹੇਵੰਦ ਰਹੇਗੀ। ਇਸ ਮੌਕੇ ਸ਼੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ. ਸੁਰਜੀਤ ਸਿੰਘ ਰੱਖੜਾ ਵਰਗੇ ਆਗੂਆਂ ਦੀ ਛਤਰ ਛਾਇਆ ਹੇਠ ਕੰਮ ਕਰਨਾ ਉੁਨ•ਾਂ ਲਈ ਹਮੇਸ਼ਾ ਹੀ ਇਕ ਮਾਣ ਵਾਲੀ ਗੱਲ ਹੈ। ਜਿਸ ਤਰ•ਾਂ ਪਾਰਟੀ ਨੇ ਉੁਨ•ਾਂ 'ਤੇ ਵਿਸ਼ਵਾਸ਼ ਜਤਾਇਆ ਹੈ, ਉਸ 'ਤੇ ਖਤਰਾ ਉਤਰਨ ਲਈ ਉਹ ਦਿਨ ਰਾਤ ਇਕ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ ਤੇ ਸਮੁੱਚੇ ਵਰਗਾਂ ਤੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਚੇਅਰਮੈਨ ਨਰਦੇਵ ਸਿੰਘ ਆਕੜੀ, ਸੁਖਬੀਰ ਸਨੌਰ, ਗੋਬਿੰਦ ਬਡੂੰਗਰ, ਹਰਦੇਵ ਹਰਪਾਲਪੁਰ, ਹਰਪ੍ਰੀਤ ਰੌਕੀ, ਬਿਕਰਮ ਚੌਹਾਨ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੋਬਿੰਦ ਬਡੂੰਗਰ, ਹਰਬਖਸ਼ ਚਹਿਲ, ਮਨਜੋਤ ਚਹਿਲ, ਤੋਫੀਕ ਖਾਨ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਬਬਲੂ ਖੋਰਾ, ਅਕਾਸ਼ ਬਾਕਸਰ, ਜਸਵਿੰਦਰ ਸਿੰਘ ਲੱਕੀ, ਅਮਰਿੰਦਰ ਸਿੰਘ, ਹਰਮੀਤ ਸਿੰਘ, ਨਵਨੀਤ ਵਾਲੀਆ, ਸਤਿੰਦਰ ਗਰੋਵਰ, ਸ਼ੰਟੀ ਗਿੱਲ, ਮੌਂਟੀ ਗਰੋਵਰ, ਭੁਪਿੰਦਰ ਧੀਮਾਨ, ਡਿੱਕੀ ਜੀ, ਹੈਪੀ ਭਾਰਤ ਨਗਰ, ਮਾਈਕਲ, ਡਾ. ਸ਼ੈਣੀ, ਨਵੀਨ, ਬਿਕਰਮ ਬਾਣੀਆ, ਨਿਸ਼ਾਨ ਸਿੰਘ, ਅਨਿਲ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।