ਪਟਿਆਲਾ 26 ਨਵੰਬਰ 2017: ਪੰਜਾਬ ਵਿੱਚ ਕਂੈਸਰ ਦਾ ਇਲਾਜ ਕਰਨ ਚ ਆਯੂਰਵੈਦ ਅਹਿਮ ਭੂਮਿਕਾ ਨਿਭਾਅ ਸਕਦਾ ਹੈ । ਇਹ ਵਿਚਾਰ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸੀ੍ਰ ਰਵੀਨ ਠੁਕਰਾਲ ਨੇ ਪਟਿਆਲਾ ਦੇ ਸਰਕਾਰੀ ਆਯੂਰਵੈਦਿਕ ਕਾਲਜ ਵਿਖੇ ਆਯੂਰਵੈਦਿਕ ਜਗਤ ਦੀਆਂ ਪੁੱਜੀਆਂ ਨਾਮਵਰ ਸ਼ਖਸ਼ੀਅਤਾਂ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੇ । ਸ੍ਰੀ ਠੁਕਰਾਲ ਅੱਜ ਆਲ ਇੰਡੀਆ ਆਯੂਰਵੈਦਿਕ ਕਾਂਗਰਸ ਨਵੀਂ ਦਿੱਲੀ ਵੱਲੋਂ ਭਾਰਤ ਸਰਕਾਰ ਦੇ ਆਯੂਸ ਮੰਤਰਾਲੇ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਏ ਗਏ 3 ਰੋਜ਼ਾ ਆਯੂਰਵੈਦਿਕ ਮੇਲੇ (ਆਯੂਰਵੈਦਿਕ ਪਰਬ) ਦੇ ਦੂਜੇ ਦਿਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ।
ਸ੍ਰੀ ਠੁਕਰਾਲ ਨੇ ਇਸ ਮੌਕੇ ਦੱਸਿਆ ਕਿ ਰਾਜ ਵਿੱਚ 507 ਆਯੂਰਵੈਦਿਕ ਅਤੇ ਯੂਨਾਨੀ ਡਿਸਪੈਂਸਰੀਆ ਹਨ ਅਤੇ 6 ਵੱਡੇ ਹਸਪਤਾਲ ,17 ਸਵਸਥ ਕੇਂਦਰ 236 ਆਯੂਰਵੈਦਿਕ ਸਪੈਸਲਿਸਟ ਕਲੀਨਿਕ , ਆਲੋਪੈਥੀਕ ਦੇ ਹਸਪਤਾਲਾ ਵਿੱਚ 14 ਵਿੰਗ , 12 ਸਪੈਸ਼ਲਟੀ ਕਲਿਨਿਕ , ਮੋਹਾਲੀ ਵਿਖੇ ਇਕ ਯੋਗਾ ਕੇਂਦਰ ਅਤੇ ਪਟਿਆਲਾ ਚ ਦਵਾਈਆਂ ਟੈਸਟ ਕਰਨ ਦੀ ਲੈਬੋਰਟਰੀ ਕੰਮ ਕਰ ਰਹੀ ਹੈ । ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਕਿਹਾ ਕਿ ਪੰਜਾਬ ਸਰਕਾਰ ਆਯੂਰਵੈਦ ਨੂੰ ਪ੍ਰਫੁੱਲਤ ਕਰਨ ਲਈ ਹਰ ਕੋਸ਼ਿਸ਼ ਕਰੇਗੀ। ਸ੍ਰੀ ਠੁਕਰਾਲ ਨੇ ਆਯੂਰਵੈਦ ਦੇ ਮਾਹਿਰਾਂ ਅਤੇ ਪੰਜਾਬ ਵਿੱਚ ਕੰਮ ਕਰ ਰਹੇ ਡਾਕਟਰਾਂ ਵੱਲੋ ਆਯੂਰਵੈਦ ਨੂੰ ਆਮ ਲੋਕਾਂ ਦੇ ਇਲਾਜ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਸਿਸਟਮ ਵਜੋ ਉਭਾਰਨ ਲਈ ਰੱਖੀਆਂ ਗਈਆਂ ਮੰਗਾ ਅਤੇ ਦਿੱਤੇ ਗਏ ਸੂਝਾਵਾਂ ਤੇ ਕਿਹਾ ਕਿ ਉਹ ਇਸ ਸਬੰਧ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਨਗੇ ਨਾਲ ਹੀ ਮੀਡੀਆ ਸਲਾਹਕਾਰ ਨੇ ਕਿਹਾ ਕੀ ਇਸ ਸਬੰਧ ਵਿੱਚ ਪੂਰਾ ਪ੍ਰਸਤਾਂਵ ਬਣਾਕੇ ਮੁੱਖ ਮੰਤਰੀ ਦਫ਼ਤਰ ਵਿੱਚ ਭੇਜਿਆ ਜਾਵੇ ।
ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਚੱਬੇਵਾਲ ਦੇ ਵਿਧਾਇਕ ਡਾ ਰਾਜ ਕੁਮਾਰ ਨੇ ਕਿਹਾ ਕਿ ਕੋਈ ਵੀ ਵਿਅਕਤੀ ਤੱਦ ਤੱਕ ਬੁੱਢਾ ਨਹੀ ਹੁੰਦਾ ਜੱਦ ਤਕ ਕੀ ਉਸ ਦੇ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਕਰਦੇ ਰਹਿਣ ਇਸੇ ਤਰ੍ਹਾਂ ਆਯੂਰਵੈਦ ਦੀ ਭੁਮਿਕਾ ਨੂੰ ਵੀ ਘੱਟ ਨਹੀ ਸਮਝਿਆ ਜਾ ਸਕਦਾ ਹਾਲਾਕਿ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਕੇ ਨਾਲ ਨਾਲ ਆਯੂਰਵੈਦਿਕ ਦੇ ਡਾਕਟਰਾਂ ਨੂੰ ਵੀ ਲੋਕਾ ਨੂੰ ਪ੍ਰਈਵੇਟ ਹਸਪਤਾਲ ਚ ਜਾਣ ਤੋ ਬਚਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 80 ਫੀਸਦੀ ਲੋਕੀ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਪ੍ਰਈਵੇਟ ਹਸਪਤਾਲਾਂ ਚ ਜਾਂਦੇ ਹਨ । ਇਸ ਲਈ ਆਮ ਲੋਕਾਂ ਚ ਆਯੂਰਵੈਦੀਕ ਸਿਸਟਮ ਨੂੰ ਹਰਮਨ ਪਿਆਰਾ ਬਣਾਉਣ ਦੀ ਲੋੜ ਹੈ । ਉਨਾਂ ਦੱਸਿਆਂ ਕਿ 2003 ਵਿਚ ਕਾਂਗਰਸ ਨੇ ਆਯੂਸ਼ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਹ ਕਾਫੀ ਅੱਗੇ ਵਧਿਆ ਹੈ । ਵਿਧਾਇਕ ਡਾ ਰਾਜ ਕੁਮਾਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਤੰਦਰੁਸਤ ਕਰਨ ਲਈ ਸਸਤਾ ਅਤੇ ਟਿਕਾਉ ਇਲਾਜ ਆਯੂਰਵੈਦ ਅਤੇ ਹੋਰ ਕੁਦਰਤੀ ਸਿਸਟਮ ਵਿੱਚ ਮੌਜੂਦ ਹੈ ਜਿਸ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ । ਇਸ ਮੌਕੇ ਉਨ੍ਹਾਂ ਨੇ ਕਾਲਜ ਦੇ ਅਹਾਤੇ ਵਿੱਚ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਵੱਲੋਂ ਲਗਾਇਆ ਪ੍ਰਦਰਸ਼ਨੀਆਂ ਦਾ ਦੌਰਾ ਵੀ ਕੀਤਾ।