ਪਟਿਆਲਾ, 25 ਨਵੰਬਰ 2017: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ੍ਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸ੍ਰੀ ਸੁਰਜੀਤ ਕੋਹਲੀ ਤੇ ਸਾਬਕਾ ਮੇਅਰ ਸ੍ਰੀ ਅਮਰਿੰਦਰ ਸਿੰਘ ਬਜਾਜ ਤੇ ਸਾਬਕਾ ਪ੍ਰਧਾਨ ਸ੍ਰੀ ਇੰਦਰਮੋਹਨ ਸਿੰਘ ਬਜਾਜ ਵੱਲੋਂ ਅੱਜ ਪਾਰਟੀ ਮੁਖੀ ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਸ਼ਹਿਰੀ ਦੇ ਨਿਯੁਕਤ ਕੀਤੇ ਗਏ ਨਵੇਂ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ ਨੂੰ ਸਨਮਾਨਤ ਕੀਤਾ ਗਿਆ ਤੇ ਪਾਰਟੀ ਮੁਖੀ ਤੇ ਸਮੁੱਚੀ ਲੀਡਰਸ਼ਿਪ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ ਗਿਆ।
ਇਥੇ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਸ੍ਰੀ ਸੁਰਜੀਤ ਸਿੰਘ ਰੱਖੜਾ, ਸ੍ਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਮੇਅਰ ਸ੍ਰੀ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੇਅਰ ਸ੍ਰੀ ਅਮਰਿੰਦਰ ਸਿੰਘ ਬਜਾਜ ਤੇ ਸਾਬਕਾ ਪ੍ਰਧਾਨ ਸ੍ਰੀ ਇੰਦਰਮੋਹਨ ਸਿੰਘ ਬਜਾਜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਧੰਨਵਾਦੀ ਹਨ ਜਿਹਨਾਂ ਨੇ ਆਪਣੀ ਦੂਰਅੰਦੇਸ਼ੀ ਸੋਚ ਦੇ ਚਲਦਿਆਂ ਪਟਿਆਲਾ ਸ਼ਹਿਰ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸ੍ਰੀ ਜੁਨੇਜਾ ਦੀ ਨਿਯੁਕਤੀ ਕੀਤੀ ਹੈ। ਉਹਨਾਂ ਕਿਹਾ ਕਿ ਸਮਾਜ ਦਾ ਹਰ ਵਰਗ ਪਾਰਟੀ ਪ੍ਰਧਾਨ ਦੇ ਇਸ ਹੁਕਮ 'ਤੇ ਫੁੱਲ ਚੜ•ਾਉਂਦਿਆਂ ਦਿਨ ਰਾਤ ਪਾਰਟੀ ਦੀ ਮਜ਼ਬੂਤੀ ਵਾਸਤੇ ਡਟਣ ਲਈ ਤਿਆਰ ਬਰ ਤਿਆਰ ਹੈ ਤੇ ਆਉਂਦੀਆਂ ਨਗਰ ਨਿਗਮ ਚੋਣਾਂ ਵਿਚ ਅਕਾਲੀ ਦਲ ਦੇ ਪਰਿਵਾਰ ਵਜੋਂ ਯੋਜਨਾਬੰਦੀ ਕਰ ਕੇ ਪਾਰਟੀ ਦੀ ਜਿੱਤ ਵਾਸਤੇ ਕੰਮ ਕੀਤਾ ਜਾਵੇਗਾ।
ਸ੍ਰੀ ਰੱਖੜਾ, ਸ੍ਰੀ ਕੋਹਲੀ ਤੇ ਸ੍ਰੀ ਬਜਾਜ ਨੇ ਇਸ ਮੌਕੇ ਆਖਿਆ ਕਿ ਸ੍ਰੀ ਹਰਪਾਲ ਜੁਨੇਜਾ ਵੱਲੋਂ ਪਹਿਲਾਂ ਮਾਲਵਾ ਜ਼ੋਨ 2 ਦੇ ਪ੍ਰਧਾਨ ਵਜੋਂ ਕੀਤੇ ਕੰਮ ਦੀ ਬਦੌਲਤ ਹੀ ਪਾਰਟੀ ਮੁਖੀ ਸ੍ਰ ਬਾਦਲ ਵੱਲੋਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਲਈ ਉਹ ਸ੍ਰ ਬਾਦਲ, ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸ੍ਰ ਚਰਨਜੀਤ ਸਿੰਘ ਬਰਾੜ ਤੇ ਹੋਰ ਲੀਡਰਸ਼ਿਪ ਦੇ ਧੰਨਵਾਦੀ ਹਨ। ਸ੍ਰੀ ਹਰਪਾਲ ਜੁਨੇਜਾ ਨੇ ਕਿਹਾ ਕਿ ਉਹਨਾਂ ਨੇ ਜਿਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸੁਰਜੀਤ ਸਿੰਘ ਕੋਹਲੀ ਅਤੇ ਇੰਦਰਮੋਹਨ ਸਿੰਘ ਬਜਾਜ ਤੋਂ ਅੱਜ ਉਹਨਾਂ ਆਸ਼ੀਰਵਾਦ ਲਿਆ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਜੋ ਡਿਊਟੀ ਲਗਾਈ ਹੈ, ਉਸ ਸੀਨੀਅਰ ਆਗੁਆਂ ਦੇ ਆਸ਼ੀਰਵਾਦ ਨਾਲ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਰਦੇਵ ਸਿੰਘ ਆਕੜੀ, ਸੁਖਬੀਰ ਸਿੰਘ ਸਨੋਰ, ਉਦਯੋਗਪਤੀ ਸ੍ਰੀ ਰਾਜ ਕਟਾਰੀਆ, ਹਰਪ੍ਰੀਤ ਰੌਕੀ, ਬਿਕਰਮ ਚੌਹਾਨ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਗੋਬਿੰਦ ਬਡੂੰਗਰ, ਹਰਬਖਸ਼ ਚਹਿਲ, ਮਨਜੋਤ ਚਹਿਲ, ਤੋਫੀਕ ਖਾਨ, ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਬਬਲੂ ਖੋਰਾ, ਅਕਾਸ਼ ਬਾਕਸਰ, ਜਸਵਿੰਦਰ ਸਿੰਘ ਲੱਕੀ, ਅਮਰਿੰਦਰ ਸਿੰਘ, ਹਰਮੀਤ ਸਿੰਘ, ਨਵਨੀਤ ਵਾਲੀਆ, ਸਤਿੰਦਰ ਗਰੋਵਰ, ਸ਼ੰਟੀ ਗਿੱਲ, ਮੌਂਟੀ ਗਰੋਵਰ, ਭੁਪਿੰਦਰ ਧੀਮਾਨ, ਡਿੱਕੀ ਜੀ, ਹੈਪੀ ਭਾਰਤ ਨਗਰ, ਮਾਈਕਲ, ਡਾ. ਸ਼ੈਣੀ, ਨਵੀਨ, ਬਿਕਰਮ ਬਾਣੀਆ, ਨਿਸ਼ਾਨ ਸਿੰਘ, ਅਨਿਲ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਫੋਟੋ ਕੈਪਸ਼ਨ:ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸਨਮਾਨਤ ਕਰਦੇ ਹੋਏ ਜਿਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸੁਰਜੀਤ ਕੋਹਲੀ, ਅਜੀਤਪਾਲ ਕੋਹਲੀ, ਇੰਦਰਮੋਹਨ ਬਜਾਜ ਅਤੇ ਅਮਰਿੰਦਰ ਸਿੰਘ ਬਜਾਜ।