ਪਟਿਆਲਾ 23 ਨਵੰਬਰ 2017: ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦਾ ਸਾਰੀ ਕੈਬਿਨੇਟ ਵੱਲੋਂ ਸੂਬੇ ਚ ਵਿਕਾਸ ਦੇ ਨਾਂਅ ਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਇਹ ਦਾਅਵਿਆਂ ਦੀ ਪੋਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ• ਅਤੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਦੇ ਹਲਕੇ ਚ ਪੈਂਦੇ ਸਰਹਿੰਦ ਬਾਈਪਾਸ ਵਾਲੀ ਸੜਕ ਦੀ ਖਸਤਾ ਹਾਲ ਸੜਕਾਂ ਤੋਂ ਸਾਹਮਣੇ ਆ ਜਾਂਦੀ ਹੈ। ਸ਼ਹਿਰ ਦੀ ਮੁੱਖ ਸੜਕ ਸਰਹਿੰਦ ਬਾਈਪਾਸ ਦੀ ਖਸਤਾ ਹਾਲਤ ਨੂੰ ਲੈ ਕੇ ਅੱਜ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮਾਮਲਾ ਚੁੱਕਿਆ ਗਿਆ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਅਤੇ ਜ਼ਿਲ•ਾ ਪ੍ਰਧਾਨ ਸ਼ਮਾਕਾਂਤ ਪਾਂਡੇ ਦੀ ਅਗਵਾਈ ਚ ਆਵਾਜ ਚੁੱਕੀ ਗਈ।
ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਸਰਹਿੰਦ ਰੋਡ ਦੀ ਖਸਤਾ ਹਾਲਤ ਸੜਕ ਦਾ ਜਾਇਜ਼ਾ ਲਿਆ ਗਿਆ। ਸੜਕ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸ਼ਿਵ ਸੈਨਾ ਆਗੂਆਂ ਵੱਲੋਂ ਉੱਥੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਰਫ਼ਤਾਰ ਘੱਟ ਰੱਖਣ ਸਬੰਧੀ ਵੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਵੱਲੋਂ ਸ਼ਹਿਰ ਦੀ ਹੋਰ ਖਸਤਾ ਹਾਲਤ ਸੜਕਾਂ ਦਾ ਮਾਮਲਾ ਵੀ ਚੁੱਕਿਆ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ ਅਤੇ ਜ਼ਿਲ•ਾ ਪ੍ਰਧਾਨ ਸ਼ਮਾਕਾਂਤ ਪਾਂਡੇ ਵੱਲੋਂ ਮੁੱਖਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਇਨ•ਾਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਵਾਇਆ ਜਾਵੇ।
ਸਿੰਗਲਾ ਤੇ ਕਥੂਰੀਆ ਨੇ ਕਿਹਾ ਕਿ ਸਰਹਿੰਦ ਰੋਡ ਸ਼ਹਿਰ ਦੀ ਸਭ ਤੋਂ ਵੱਧ ਚੱਲਣ ਵਾਲੀ ਸੜਕ ਹੈ ਤੇ ਇੱਥੇ ਰੋਜ਼ਾਨਾ ਵੱਡੀ ਗਿਣਤੀ ਚ ਸੜਕ ਹਾਦਸੇ ਹੁੰਦੇ ਹਨ। ਜਿਸ ਦਾ ਕਾਰਨ ਇਹ ਖਸਤਾ ਹਾਲਤ ਚ ਸੜਕਾਂ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ•ਾਂ ਦੇ ਜ਼ਿਲੇ• ਦੀ ਇਸ ਤਰਾਂ ਦੀਆਂ ਸੜਕਾਂ ਸੂਬੇ ਚ ਵਿਕਾਸ ਦੀ ਨਵੀਂ ਮਿਸਾਲ ਕਾਇਮ ਕਰਦੇ ਹਨ। ਉਨ•ਾਂ ਨਗਰ ਨਿਗਮ ਤੋਂ ਮੰਗ ਕਰਦਿਆਂ ਕਿਹਾ ਕਿ ਹੋਰ ਨਹੀਂ ਉਹ ਇਨ•ਾਂ ਸੜਕਾਂ ਤੇ ਪੈਚ ਵਰਕ ਹੀ ਕਰ ਦੇਣ ਤਾਂ ਜੋ ਸੜਕ ਹਾਦਸਿਆਂ ਤੇ ਨੱਥ ਪਾਈ ਜਾ ਸਕੇ। ਇਸ ਮੌਕੇ ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਪਵਨ ਸਡਾਨਾ, ਪ੍ਰਦੀਪ ਵਰਮਾ, ਅਤੁਲ ਤਿਆਗੀ, ਰਾਜਿੰਦਰ ਯਾਦਵ, ਅਸ਼ੌਕ ਖਤੱਰੀ, ਚਿੰਟੂ ਤੇ ਹੋਰ ਸ਼ਿਵ ਸੈਨਾ ਆਗੂ ਵੀ ਹਾਜ਼ਰ ਰਹੇ।