ਪਟਿਆਲਾ 22 ਨਵੰਬਰ 2017 : ਬਿਜਲੀ ਕਰਮਚਾਰੀਆਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ ਸੁਰਿੰਦਰ ਸਿੰਘ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਥਰਮਲ ਕੁਆਡੀਨੇਸ਼ਨ ਕਮੇਟੀ, ਇੰਪਲਾਈਜ਼ ਫੈਡਰੇਸ਼ਨ ਤੇ ਕਰਮਚਾਰੀਦਲ ਤੇ ਆਧਾਰਤ ਬਿਜਲੀ ਮੁਲਾਜ਼ਮ ਫਰੰਟ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ ਪੀ.ਐਸ.ਈ.ਬੀ., ਹੈੱਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਪੰਜਾਬ ਰਾਜ ਬਿਜਲੀ ਬੋਰਡ ਮਜਦੂਰ ਸੰਘ 'ਤੇ ਆਧਾਰਿਤ ਬਣੇ ਪੀ.ਐਸ.ਈ.ਬੀ. ਇੰਪਲਾਈਜ਼ਜੁਆਇੰਟ ਫੋਰਮ ਦੇ ਸੱਦੇ ਤੇ ਪੰਜਾਬ ਭਰ ਤੋਂ ਇਕੱਤਰ ਹੋਏ ਭਾਰੀ ਗਿਣਤੀ ਵਿੱਚ ਬਿਜਲੀ ਕਰਮਚਾਰੀਆਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇਰੋਹ ਭਰਪੂਰ ਧਰਨਾ ਮਾਰਿਆ। ਇਸ ਧਰਨੇ ਕਾਰਨ ਮਾਲ ਰੋਡ ਵੱਲ ਜਾਣ ਵਾਲੀ ਟ੍ਰੈਫਿਕ ਠੱਪ ਰਹੀ।
ਇੱਥੇ ਇਹ ਦੱਸਣ ਯੋਗ ਹੈ ਕਿ ਜਿਲ੍ਹਾ ਮਜਿਸਟਰੇਟ ਨੇ ਆਪਣੇ ਪਿੱਠ 5226-5267 ਫੁੱਟਕਾਲ ਮਿਤੀ 20.11.17 ਨੂੰ ਹੁਕਮ ਜਾਰੀ ਕੀਤੇ ਸਨ ਕਿ ਫੌਜਦਾਰੀ ਜਾਬਤੇ ਦੀ ਸੰਘਤਾ 1973 (1974ਦਾ ਐਕਟ ਨੰਬਰ 2 ਦੀ ਧਾਰਾ 144 ਅਧੀਂਨ ਜਿੱਲ੍ਹਾ ਪਟਿਆਲਾ ਦੀਆ ਸੀਮਾਵਾਂ ਅੰਦਰ ਕਿਸੇ ਕਿਸਮ ਦੇ ਵਿਖਾਵੇ /ਰੋਸ ਧਰਨੇ ਤੇ ਰੈਲ਼ੀਆ ਕਰਨਾ ,ਮੀਟਿੰਗਾਂ ,ਨਾਹਰੇ ਲਾਣਾ ,ਪੰਜ ਤੋਂ ਵੱਧ ਬੰਦੇ ਇੱਕਠੇ ਹੋਣ ਤੇ ਮਿਤੀ 20.11.17ਤੋਂ 19.01.2018 ਮਨਾਹੀ ਕੀਤੀ ਜਾਂਦੀ ਹੈ। ਜਦੋ ਇਸ ਸਬੰਦੀ ਡੀ ਪੀ ਆਰ ਓ ਪਾਵਰ ਨਾਲ ਸੰਪਰਕ ਕੀਤਾ ਗਿਆ ਤਾ ਓਨਾ ਕਿਹਾ ਕਿ ਇਸ ਸਬੰਦੀ ਅਸੀਂ ਪਹਿਲਾ ਹੀ ਪੁਲਿਸ ਵਿਭਾਗ ਨੂੰ ਲਿੱਖ ਦਿਤਾਸੀ ਜਿਸ ਕਾਰਵਾਈ ਓਨਾ ਨੇ ਕਰਨੀ ਸੀ ਇਸ ਸਬੰਦੀ ਜਦੋ ਪੁਲਿਸ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕੀਤਾ ਤਾ ਓਨਾ ਕਿਹਾ ਕਿ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਕਿਉਂ ਧਰਨਾ ਸ਼ਾਂਤੀ ਪੂਰਨ ਸੀ ਫੇਰ ਕਿਹਾ ਕੇ ਟਰੈਫਿਕ ਦਾ ਰੁੱਖ ਬਦਲ ਦਿੱਤਾ ਸੀ ਪਰ ਸਾਡੇ ਕੋਲ ਕੋਈ ਲਿੱਖਤ ਨਹੀਂ ਆਈ ਜਦੋ ਇਹ ਦਸਿਆ ਗਿਆ ਕਿ ਤਹਾਨੂੰ ਪਾਵਰ ਕਾਮ ਨੇ ਪਹਿਲਾ ਹੀ ਲਿੱਖ ਕਿ ਦਿੱਤਾ ਹੈ ਤਾ ਕਿਹਾ ਫਿਰ ਤਾ ਜਰੂਰ ਕਾਰਵਾਈ ਦੇਖਣ ਓਮਰੰਤ ਕੀਤੀ ਜਾਵੇਗੀ। ਪਹਿਲਾ ਵੀ ਕੁੱਝ ਔਰਤਾਂ ਨੇ ਪਾਣੀ ਟੈਂਕੀ ਤੇ ਚੜ ਉਲੰਗਣਾ ਕੀਤੀ ਸੀ ਤੇ ਕੋਈ ਕਾਰਵਾਈ ਨਹੀਂ ਹੋਈ ਸੀ ਪਰ ਆਂਗਣਵਾੜੀ ਔਰਤਾਂ ਤੇ ਵਰਕਰਾਂ ਤੇ ਇਹ ਕਾਰਵਾਈ ਰਾਤ ਦੇ ਸਮੇ ਖੂਬ ਕੀਤੀ ਗਈ ਸੀ।
ਧਰਨੇ ਨੂੰ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂਆਂ ਸਰਵ ਸ੍ਰੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ. ਸੇਖੋਂ, ਹਰਭਜਨ ਸਿੰਘ, ਫਲਜੀਤ ਸਿੰਘ, ਹਰਮੇਸ਼ ਧੀਮਾਨ, ਜੈਲ ਸਿੰਘ, ਬ੍ਰਿਜ ਲਾਲ, ਗੁਰਸੇਵਕ ਸਿੰਘ ਸੰਧੂ, ਸੁਖਦੇਵ ਸਿੰਘ ਰੋਪੜ, ਵਿਜੇਕੁਮਾਰ, ਅਵਤਾਰ ਕੈਂਥ, ਹਰਪਾਲ ਸਿੰਘ ਖੰਗੁੜਾ, ਸੁਰਿੰਦਰ ਪਾਲ ਸ਼ਰਮਾ, ਪ੍ਰਕਾਸ਼ ਸਿੰਘ ਮਾਨ, ਮਹਿੰਦਰਨਾਥ, ਰਣਬੀਰ ਸਿੰਘ, ਹਰਜਿੰਦਰ ਸਿੰਘ ਦੁਧਾਲਾ, ਅਮਰੀਕ ਸਿੰਘ, ਪਰਮਜੀਤ ਸਿੰਘ ਦਸੂਹਾ, ਰਛਪਾਲ ਸਿੰਘ ਸੰਧੂ, ਪਰਮਜੀਤ ਸਿੰਘ ਭੀਖੀ, ਜਗਜੀਤ ਸਿੰਘ ਅਤੇ ਬਲਦੇਵਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ 1-12-2011 ਤੋਂ ਪੇ-ਬੈਂਡ ਦੇਣ, ਵਰਕਚਰਜ ਅਤੇ ਆਰ.ਟੀ.ਐਮ. ਨੂੰ ਸਹਾਇਕ ਲਾਇਨਮੈਨ ਬਣਾਉਣ, ਕੰਟਰੈਕਟ ਕਾਮਿਆਂ ਦੀਆਂ ਉਜਰਤਾਂ 'ਚ ਵਾਧਾ ਅਤੇ ਪੱਕੇ ਕਰਨ