ਜੱਗੀ ਜੌਹਲ , ਹਰਮਿੰਦਰ ਸਿੰਘ ਮਿੰਟੂ, ਧਰਮਿੰਦਰ ਸਿੰਘ ਗੁਗਨੀ ਨੂੰ ਭੇਜਿਆ ਜੇਲ੍ਹ, ਸ਼ੇਰੇ ਦਾ ਦਿੱਤਾ ਇੱਕ ਦਿਨਾਂ ਪੁਲਿਸ ਰਿਮਾਂਡ
ਬਾਘਾ ਪੁਰਾਣਾ ( ਮੋਗਾ ) , 17 ਨਵੰਬਰ , 2017 : ਪੰਜਾਬ ਵਿਚ ਹੋਏ ਟਾਰਗੈਟ ਕਤਲਾਂ ਅਤੇ ਹਿੰਦੂ ਨੇਤਾਵਾਂ ਦੇ ਕਤਲਾਂ ਦੇ ਸਬੰਧ ਵਿਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਯੂ ਕੇ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਅੱਜ ਬਾਘਾਪੁਰਾਣਾ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿਥੇ ਰਿਮਾਂਡ ਖਤਮ ਹੋਣ ‘ਤੇ ਉਸਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ‘ਚ ਜੇਲ੍ਹ ਭੇਜ ਦਿੱਤਾ ਗਿਆ। ਉਹ ਪਿਛਲੇ 13 ਦਿਨਾਂ ਤੋਂ ਪੁਲਿਸ ਰਿਮਾਂਡ ‘ਤੇ ਸੀ, ਉਸਨੂੰ ਮੋਗਾ ਪੁਲਿਸ ਨੇ 4 ਨਵੰਬਰ ਨੂੰ ਉਸ ਵੇਲੇ ਚੁੱਕਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਜਲੰਧਰ ਦੇ ਰਾਮਾ ਮੰਡੀ ਇਲਾਕੇ ‘ਚ ਸੀ।
ਜਗਤਾਰ ਸਿੰਘ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਜੱਗੀ ਵਲੋਂ ਉਹ ਜੁਡੀਸ਼ਲ ਮੈਜਿਸਟ੍ਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ‘ਚ ਜੱਗੀ ਦੇ ਥਾਣਾ ਬਾਘਾਪੁਰਾਣਾ ਦੇ ਮੁਕੱਦਮੇ ਐਫ.ਆਈ.ਆਈ. ਨੰ: 193/2016 ਵਿਚ ਪੇਸ਼ ਹੋਏ ਸਨ।
ਪੁਲਿਸ ਨੇ ਜਗਤਾਰ ਸਿੰਘ ਜੱਗੀ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ। ਜਗਤਾਰ ਸਿੰਘ ਦੀ ਅਦਾਲਤ ‘ਚ ਅਗਲੀ ਤਰੀਕ 30 ਨਵੰਬਰ ਹੈ।
ਵੀਡੀਓ ਵੀ ਦੇਖੋ :
Click to watch babushahi video
https://www.facebook.com/BabushahiDotCom/videos/851642511672133/
Advocate Jaspal Singh Manjhpur on target killing case accused -Moga court -Nov 17, 2017
------------------
Click to watch video :
https://www.facebook.com/BabushahiDotCom/videos/851654925004225/
------------
Harpal Singh Cheema in Moga court during production of Jagtar Singh Johal and other accused in Targeted Killings case on November 17, 2017.
Click to watch video :
https://www.facebook.com/BabushahiDotCom/videos/851653785004339/
ਜਗਤਾਰ ਸਿੰਘ ਦਾ ਸ਼ਹੁਰਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਬਾਘਾਪੁਰਾਣਾ ਅਦਾਲਤ ‘ਚ ਮੌਜੂਦ ਸਨ।
ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਵਿਚ ਹਰਮਿੰਦਰ ਸਿੰਘ ਮਿੰਟੂ ਅਤੇ ਧਰਮਿੰਦਰ ਸਿੰਘ ਗਰੇਵਾਲ ਉਰਫ ਗੁਗਨੀ ਨੂੰ ਵੀ ਅਦਾਲਤ ‘ਚ ਪੇਸ਼ ਕੀਤਾ। ਰਿਮਾਂਡ ਖਤਮ ਹੋਣ ‘ਤੇ ਦੋਵਾਂ ਨੂੰ ਹਾਈ ਸਕਿਊਰਿਟੀ ਜੇਲ੍ਹ ਨਾਭਾ ਭੇਜ ਦਿੱਤਾ ਗਿਆ।
ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਹੋਰ ਸਿੱਖ ਐਕਟਿਵਿਸਟ ਅਦਾਲਤ ਕੰਪਲੈਕਸ ‘ਚ ਮੌਜੂਦ ਸਨ। ਭਾਈ ਚੀਮਾ, ਮਨੁੱਖੀ ਅਧਿਕਾਰਾਂ ਲਈ ਵਕੀਲਾਂ ਦੀ ਜਥੇਬੰਦੀ ਦੀ ਤਰਫੋਂ ਬਚਾਅ ਪੱਖ ਵਜੋਂ ਅਦਾਲਤ ‘ਚ ਪੇਸ਼ ਹੋਏ।
ਇਟਲੀ ਵਾਸੀ ਹਰਦੀਪ ਸਿੰਘ ਸ਼ੇਰਾ ਦਾ ਰਿਮਾਂਡ ਵੀ ਅੱਜ ਖਤਮ ਹੋ ਗਿਆ ਸੀ ਜਿਸ ਨੂੰ ਕੀ ਇੱਕ ਦਿਨ ਵਧਾ ਦਿੱਤਾ ਗਿਆ .
...
ਜਗਤਾਰ ਸਿੰਘ ਜੱਗੀ ਦੀ ਮੈਡੀਕਲ ਜਾਂਚ ਦੀ ਅਰਜ਼ੀ ਖਾਰਜ, ਵਕੀਲ ਵਲੋਂ ਅਸੰਤੁਸ਼ਟੀ ਦਾ ਪ੍ਰਗਟਾਵਾ
ਇਸੇ ਦੌਰਾਨ ਬਾਘਾਪੁਰਾਣਾ ਦੇ ਜੁਡੀਸ਼ਲ ਮੈਜਿਸਟ੍ਰੇਟ ਵਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਦੀ 3 ਡਾਕਟਰਾਂ ਦੇ ਬੋਰਡ ਵਲੋਂ ਮੈਡੀਕਲ ਜਾਂਚ ਦੀ ਮੰਗ ਕਰਦੀ ਅਰਜ਼ੀ ਖਾਰਜ ਕਰ ਦਿੱਤੀ ਗਈ। ਚੇਤੇ ਰਹੇ ਕਿ ਉਸਨੇ ਆਪਣੇ ਵਕੀਲਾਂ ਕੋਲ ਪੁਲਿਸ ਵੱਲੋਂ ਤਸੀਹੇ ਦਿੱਤੇ ਜਾਣ ਦੇ ਦੋਸ਼ ਲਾਏ ਸਨ .
ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਜਗਤਾਰ ਸਿੰਘ ਦੀ ਮੈਡੀਕਲ ਜਾਂਚ ਲਗਾਤਾਰ ਹੁੰਦੀ ਰਹੀ ਹੈ, ਇਸ ਲਈ ਡਾਕਟਰਾਂ / ਮਾਹਰਾਂ ਦੀ ਟੀਮ ਵਲੋਂ ਜਾਂਚ ਦੀ ਕੋਈ ਲੋੜ ਨਹੀਂ। ਪੁਲਿਸ ਨੇ ਤਸ਼ੱਦਦ ਕੀਤੇ ਜਾਣ ਤੋਂ ਇਨਕਾਰ ਕੀਤਾ।
ਜਗਤਾਰ ਸਿੰਘ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਅਦਾਲਤ ਦੇ ਫੈਸਲੇ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੱਗੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਹਿਰਾਸਤ ‘ਚ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।
ਵਕੀਲ ਮੰਝਪੁਰ ਨੇ ਕਿਹਾ ਕਿ ਸਮਾਂ ਬੀਤਣ ਦੇ ਨਾਲ ਹੀ ਬਿਜਲੀ ਦੇ ਝਟਕਿਆਂ ਦੇ ਨਿਸ਼ਾਨ ਖਤਮ ਹੋ ਜਾਣਗੇ, ਇਸ ਲਈ ਇਸ ਵਿਚ ਕੋਈ ਵੀ ਦੇਰੀ ਮੈਡੀਕਲ ਜਾਂਚ ਦੇ ਮਕਸਦ ਨੂੰ ਖਤਮ ਕਰ ਦੇਵੇਗੀ।