ਵਿਜੇਪਾਲ ਬਰਾੜ
ਜਲੰਧਰ, 16 ਨਵੰਬਰ 2017
ਭੋਗਪੁਰ ਕੈਸ਼ ਵੈਨ ਲੁੱਟ ਮਾਮਲੇ ਚ ਪੁਲਿਸ ਨੇ ਇਕ ਹੋਰ ਲੁਟੇਰਾ ਸੁਖਵਿੰਦਰ ਸਿੰਘ ਨਿੰਮਾ ਕਾਬੂ ਕਰ ਲਿਆ ਹੈ ਜਿਸ ਪਾਸੋਂ ਲੁੱਟ ਦੇ 36 ਲੱਖ25 ਹਜ਼ਾਰ 200 ਰੁਪਏ ਪੁਲਿਸ ਨੇ ਬਰਾਮਦ ਕੀਤੇ ਹਨ ।
ਆਈ ਜੀ ਜਲੰਧਰ ਜ਼ੋਨ ਅਰਪਿਤ ਸ਼ੁਕਲਾ ਅਤੇ ਐੱਸ ਐੱਸ ਪੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰਜਾਣਕਾਰੀ ਦਿੱਤੀ ਕਿ ਿੲਸ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਿੲਸ ਮਾਮਲੇ ਵਿਚ 6 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਤੇ ਕੁੱਲ 97 ਲੱਖ94,500 ਰੁਪਏ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ ।
ਗੌਰਤਲਬ ਹੈ ਕਿ ਬੀਤੀ 10 ਨਵੰਬਰ ਨੂੰ 7 ਲੁਟੇਰਿਆਂ ਨੇ ਕੈਸ਼ ਵੈਨ ਚੋੰ ਹਥਿਆਰਾਂ ਦੀ ਨੋਕ ਤੇ 1 ਕਰੋੜ 18 ਲੱਖ ਰੁਪਏ ਲੁੱਟ ਲਏ ਸਨ ਪਰਪੁਲਿਸ ਨੇ ਮੁਸ਼ਤੈਦੀ ਵਿਖਾਉਂਦਿਆਂ ਕੁਝ ਘੰਟਿਆਂ ਚ ਹੀ ਿੲੱਕ ਲੁਟੇਰੇ ਨੂੰ ਕਾਬੂ ਕਰ ਲਿਆ ਸੀ ਜਿਸਤੋਂ ਬਾਅਦ ਹੌਲੀ ਹੌਲੀ ਪੂਰਾ ਮਾਮਲਾਸੁਲਝਣ ਦੇ ਨੇੜੇ ਪਹੁੰਚ ਚੁੱਕਿਆ ਹੈ ।
ਪੁਲਿਸ ਵਲੋਂ ਸੱਤਵੇਂ ਲੁਟੇਰੇ ਗੁਰਪ੍ਰੀਤ ਸਿੰਘ ਗੋਪੀ ਦੀ ਭਾਲ ਜਾਰੀ ਹੈ ।