ਚੰਡੀਗੜ, 14 ਨਵੰਬਰ 2017: ਟ੍ਰਾਈਸਿਟੀ (ਚੰਡੀਗੜ, ਪੰਚਕੂਲਾ ਅਤੇ ਮੋਹਾਲੀ) ਦੇ ਲੋਕਾਂ ਨੂੰ ਸਿਹਤਮੰਦ ਪੁਰਾਤਨ ਕਲਾ ਅਤੇ ਵਿਗਿਆਨ (ਯੋਗਾ ਅਤੇ ਨੈਚਰੋਪੈਥੀ) ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨ ਲਈ ਯੋਗਾ ਅਤੇ ਨੈਚਰੋਪੈਥੀ ਸੈਮੀਨਾਰ-2017 ਗਾਂਧੀ ਸਮਾਰਕ ਭਵਨ ਸੈਕਟਰ-16 ਏ, ਚੰਡੀਗੜ• ਵਿੱਚ 19 ਨਵੰਬਰ,2017 ਨੂੰ ਆਯੋਜਤ ਕੀਤਾ ਜਾ ਰਿਹਾ ਹੈ। ਇਹ ਸੈਮੀਨਾਰ ਇਲਾਕੇ ਵਿੱਚ ਲੱਗਭਗ ਦਸ ਸਾਲਾਂ ਤੋਂ ਸਰੀਰਿਕ ਅਤੇ ਮਾਨਸਿਕ ਸਿਹਤ ਦੇ ਕੰਮਾਂ ਪ੍ਰਤੀ ਸਮਰਪਿਤ ਸੰਸਥਾ ਯੋਗ ਇੰਡੀਆ ਫਾਊਂਡੇਸ਼ਨ-ਭਾਰਤ, ਪ੍ਰਾਕ੍ਰਿਤਕ ਚਿਕਿਤਸਾ ਸੰਮਤੀ (ਰਜਿ.), ਚੰਡੀਗੜ• ਅਤੇ ਦੀਪ ਆਯੁਰਵੈਦ ਵੱਲੋਂ ਸਾਂਝੇ ਤੌਰ ਤੇ ਆਯੋਜਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦੇ ਹੋਏ, ਯੋਗ ਇੰਡੀਆ ਫਾਊਂਡੇਸ਼ਨ-ਭਾਰਤ (ਰਜਿ.) ਦੇ ਪ੍ਰਧਾਨ ਡਾ. ਨਰੇਸ਼ ਸ਼ਰਮਾ ਨੇ ਦੱਸਿਆ ਕਿ ਇਹ ਸੈਮੀਨਾਰ ਮਨੁੱਖ ਨੂੰ ਸਿਹਤ ਪ੍ਰਤੀ ਵਧੇਰੇ ਜਾਗਰੂਕ ਕਰਨ ਅਤੇ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਕਈ ਕੁਦਰਤੀ ਤਰੀਕਿਆਂ ਨਾਲ ਨਿੱਗਰ ਕਰਨ ਨੂੰ ਯਕੀਨੀ ਬਣਾਏਗਾ। ਉਹਨਾਂ ਨੇ ਕਿਹਾ ਕਿ ਯੋਗਾ ਅਤੇ ਨੈਚਰੋਪੈਥੀ ਦੇ ਮਾਹਿਰ ਡਾ. ਵਿਕਾਸ ਸਕਸੈਨਾ (ਕੁਦਰਤੀ ਇਲਾਜ ਕੇਂਦਰ, ਪਾਨੀਪਤ), ਡਾ. ਦਿਨੇਸ਼ ਬ੍ਰਹਮਚਾਰੀ (ਬ੍ਰਹਮਰਿਸ਼ੀ ਯੋਗਾ ਕਾਲਜ, ਸੈਕਟਰ 19, ਚੰਡੀਗੜ•), ਡਾ. ਪ੍ਰੀਤੀ ਸੋਢੀ (ਅੰਬਾਲਾ), ਡਾ.ਐਮ. ਪੀ. ਡੋਗਰਾ (ਕੁਦਰਤੀ ਇਲਾਜ ਕੇਂਦਰ, ਸੈਕਟਰ 16, ਚੰਡੀਗੜ•) ਅਤੇ ਡਾ. ਅਨੁਰਾਗ ਕਪਿਲ (ਕਪਿਲ ਕੁਦਰਤੀ ਇਲਾਜ ਅਤੇ ਯੋਗਾ ਸਾਇੰਸ ਸੰਸਥਾ, ਅੰਬਾਲਾ) ਸ਼ੁਸ਼ੋਭਿਤ ਹੋਣਗੇ।
ਇਸ ਮੌਕੇ ਯੋਗਾ ਵਿਦਿਆਰਥੀਆਂ ਵੱਲੋਂ ਇਕ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੋਵੇਗਾ।