ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟੇਸ੍ਰਨ ਅਫਸਰ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਜਾਣਕਾਰੀ ਦਿੰਦੇ ਹੋਏ
ਖਰੜ,14 ਨਵੰਬਰ 2017: ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਦੇਸ਼ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਤੇ ਨਵੀਂ ਵੋਟ ਦਾ ਕੰਮ ਅੱਜ 15 ਨਵੰਬਰ ਤੋ ਸ਼ੁਰੂ ਹੋਵੇਗਾ ਜੋ 14 ਦਸੰਬਰ ਤੱਕ ਚੱਲੇਗਾ ਅਤੇ ਇਸ ਸਮੇਂ ਦੌਰਾਨ ਹਲਕੇ ਦਾ ਵੋਟਰ ਜਿਸਦੀ ਉਮਰ 1 ਜਨਵਰੀ 2018 ਨੂੰ 18 ਸਾਲ ਦੀ ਹੁੰਦੀ ਹੋਵੇ ਤਾਂ ਉਹ ਆਪਣੀ ਨਵੀਂ ਵੋਟ ਬਣਾਉਣ ਲਈ ਵੀ ਫਾਰਮ ਭਰ ਸਕਦਾ ਹੈ ਇਸ ਤੋਂ ਇਲਾਵਾ ਸੁਧਾਈ ਲਈ ਚੋਣ ਕਮਿਸ਼ਨ ਦੀ ਵੈਬਸਾਈਟ ਰਾਹੀਂ ਵੀ ਫਾਰਮ ਭਰ ਕੇ ਅਪਲਾਈ ਕਰ ਸਕਦਾ ਹੈ। ਐਸ.ਡੀ.ਐਮ.ਨੇ ਅੱਗੇ ਦੱਸਿਆ ਕਿ ਇਸ ਹਲਕੇ ਵਿਚ ਪੋਲਿੰਗ ਬੂਥ 254 ਹਨ ਅਤੇ ਇਨ•ਾਂ ਦੀ ਨਿਗਰਾਨੀ ਕਰਨ ਲਈ 24 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ 15-11-17 ਤੋਂ 14-12-2017 ਤੱਕ ਕੋਈ ਵੀ ਵੋਟਰ ਕਿਸੇ ਤਰ•ਾਂ ਦੀ ਸੁਧਾਈ, ਪਤਾ ਤਬਦੀਲੀ ਅਤੇ ਹਲਕੇ ਵਿਚ ਆਪਣੇ ਪਤੇ ਦੀ ਦਰੁਸਤੀ ਤੇ ਹੋਰ ਗਲਤੀਆਂ ਸਬੰਧੀ ਬੀ.ਐਲ.ਓ ਪਾਸ ਜਾ ਕੇ ਫਾਰਮ ਭਰ ਕੇ ਦੇ ਸਕਦਾ ਹੈ ਅਤੇ 19 ਤੇ 26 ਨਵੰਬਰ 2017 ਨੂੰ ਬੀ ਐਲ ਓ ਪੋਲਿੰਗ ਬੂਥਾਂ ਤੇ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਬੈਠਣਗੇ ਅਤੇ ਵੋਟਾਂ ਸਬੰਧੀ ਦਾਅਵੇ ਪ੍ਰਾਪਤ ਕਰਨਗੇ। ਜਿਸ ਦਿਨ ਬੀ.ਐਲ.ਓ. ਪੋਲਿੰਗ ਬੂਥਾਂ ਤੇ ਬੈਠਣਗੇ ਉਸ ਦਿਨ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੁਪਰਵਾਈਜ਼ਰਾਂ ਵਲੋਂਚੈਕਿੰਗ ਵੀ ਕੀਤੀ ਜਾਵੇਗੀ। ਐਸ.ਡੀ.ਐਮ.ਖਰੜ ਨੇ ਅੱਗੇ ਦੱਸਿਆ ਕਿ 15-11-17 ਤੋਂ 30-11-2017 ਤੱਕ ਬੀ ਐਲ ਓ ਘਰ ਘਰ ਜਾ ਕੇ ਵੋਟਰ ਸੂਚੀ ਸਬੰਧੀ ਸਰਵੇ ਕਰਕੇ ਰਜਿਸਟਰ ਵਿਚ ਵੋਟਰਾਂ ਦੇ ਵੇਰਵੇ ਵੀ ਦਰਜ਼ ਕਰਨਗੇ। ਉਨ•ਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲੇ ਵਿਚ ਤਾਇਨਾਤ ਕੀਤੇ ਅਮਲੇ ਨੂੰ ਪੂਰਨ ਸਹਿਯੋਗ ਦੇਣ।