← ਪਿਛੇ ਪਰਤੋ
ਨਾਮੁਰਾਦ ਬਿਮਾਰੀ ਨੇ ਬੁਝਾਇਆ ਘਰ ਦਾ ਚਿਰਾਗ * ਇਲਾਜ ਦੇ ਬਾਵਜੂਦ ਗਈ 13 ਸਾਲ ਦੇ ਕਿਸ਼ੋਰ ਦੀ ਜਾਨ ਜਗਦੀਸ਼ ਥਿੰਦ ਗੁਰੂ ਹਰਸਹਾਏ , 14 ਨਵੰਬਰ, 2017 : ਚਾਹੇ ਅੱਜ ਮੈਡੀਕਲ ਸਾਇੰਸ ਵਿੱਚ ਵੱਡੀਆਂ ਮਚ ਖੋਜਾਂ ਹੋਣ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਅਜੇ ਵੀ ਸਾਹਮਣੇ ਆਉਣ ਵਾਲੇ ਭਿਆਨਕ ਰੋਗਾਂ ਨਾਲ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹੀ ਹੀ ਇਕ ਮੰਦਭਾਗੀ ਘਟਨਾ ਵਿੱਚ ਇੱਕ 13 ਸਾਲ ਦਾ ਬੇਟਾ ਚੱਲ ਵੱਸਿਆ ਜੋ ਸਿਸਟਿਕ ਫਿਬਰੋਸਿਸ ਨਾਮ ਦੇ ਰੋਗ ਤੋਂ ਪੀੜਤ ਸੀ। ਸੁਮਿਤ ਕੰਬੋਜ ਪੁੱਤਰ ਸ਼੍ਰੀ ਕੇਹਰ ਚੰਦ ਵਾਸੀ ਪਿੰਡ ਮਿੱਡਾ ਤਹਿਸੀਲ ਗੁਰੂ ਹਰਸਹਾਏ ਇਸ ਰੋਗ ਤੋਂ ਪੀੜਤ ਸੀ ਅਤੇ ਬੱਚੇ ਦੇ ਸਰੀਰ ਵਿੱਚ ਸੋਡੀਅਮ ਕਲੋਰਾਇਡ ਦੀ ਕਮੀ ਹੋ ਜਾਂਦੀ ਸੀ ਅਤੇ ਉਸ ਦੀ ਛਾਤੀ ਵਿੱਚ ਇਨਫੈਕਸ਼ਨ ਹੋਣ ਕਾਰਨ ਸਾਹ ਲੈਣ ਵਿੱਚ ਦਿਕਿਤ ਆਉਣ ਲਗਦੀ ਸੀ । ਮਾਪਿਆਂ ਵਲੋਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਅਤੇ ਪੀ ਜੀ ਆਈ ਚੰਡੀਗੜ੍ਹ ਤੋਂ ਲੰਬਾ ਸਮਾਂ ਇਲਾਜ ਚੱਲਿਆ ਪਰ ਡਾਕਟਰਾਂ ਵੱਲੋਂ ਇਸ ਰੋਗ ਦਾ ਹੁਣ ਪੱਕਾ ਇਲਾਜ ਨਾ ਇਜਾਦ ਹੋਣ ਦੀ ਗੱਲ ਕਹਿਣ ਤੇ ਮਾਪਿਆਂ ਨੂੰ ਭਾਰੀ ਨਿਰਾਸ਼ਾ ਹੋਈ । ਇਸ ਅਚਾਨਕ ਹੋਈ ਮੌਤ ਉਪਰ ਰਾਜਸੀ , ਸਮਾਜਿਕ ਅਤੇ ਧਾਰਮਿਕ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਬੱਚੇ ਨਮਿਤ ਰਖਾਏ ਜਾਣ ਵਾਲੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 17 ਨਵੰਬਰ ਦਿਨ ਸ਼ੁੱਕਰਵਾਰ ਨੂੰ ਉਸ ਦੇ ਗ੍ਰਹਿ ਪਿੰਡ ਮਿਡਾ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋ ਰਹੀ ਹੈ । ਕੈਪਸ਼ਨ : ਚੱਲ ਵੱਸੇ ਸੁਮਿਤ ਕੰਬੋਜ ਦੀ ਪੁਰਾਣੀ ਤਸਵੀਰ
Total Responses : 930