ਵਿਜੇਪਾਲ ਬਰਾੜ
ਚੰਡੀਗੜ੍ਹ, 14 ਨਵੰਬਰ 2017
ਪੰਜਾਬ ਸਰਕਾਰ ਬਾਰਡਰ ਏਰੀਏ ਦੇ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਉਣ ਜਾ ਰਹੀ ਹੈ ਜਿਸ ਬਾਰੇ ਬਣਾਈ ਰੂਪਰੇਖਾ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ।
ਮੋਹਾਲੀ ਵਿਖੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕਰਨ ਪਹੁੰਚੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਸਰਕਾਰ ਦੇ ਿੲਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਬਹੁਤ ਜਲਦ ਬਾਰਡਰ ਏਰੀਏ ਦੇ ਅਧਿਆਪਕਾਂ ਦੇ ਵੱਖਰੇ ਕਾਡਰ ਬਾਰੇ ਜਲਦ ਆਖਰੀ ਫੈਸਲਾ ਲਵੇਗੀ ।
ਿੲਸਦੇ ਨਾਲ ਹੀ ਸਿੱਖਿਆ ਮੰਤਰੀ ਨੇ ਦੋ ਹੋਰ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਅਧਿਆਪਕਾਂ ਦੀਆਂ ਤਰੱਕੀਆਂ ਬਾਰੇ ਸੂਚੀ ਵੀ ਸਾਲ ਚ 4 ਵਾਰ ਜਾਰੀ ਹੋਇਆ ਕਰੇਗੀ ।
ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਅਧਿਆਪਕਾਂ ਦੀ ਮੈਡੀਕਲ ਛੱੁਟੀ ਬਾਰੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਸਿਰਫ ਸਿੱਖਿਆ ਵਿਭਾਗ ਨੂੰ ਿੲਸਤੋਂ ਛੋਟ ਦੇਣ ਦਾ ਫੈਸਲਾ ਲਿਆ ਹੈ ਕਿ ਅਧਿਆਪਕਾਂ ਦੇ ਲਈ ਘੱਟੋ-ਘੱਟ 15 ਦਿਨ ਦੀ ਮੈਡੀਕਲ ਛੁੱਟੀ ਲੈਣੀ ਜਰੂਰੀ ਨਹੀਂ ਹੋਏਗੀ ।