ਜਲ਼ੰਧਰ, 14 ਨਵੰਬਰ 2017 :
ਬੀਤੀ 10 ਨਵੰਬਰ ਨੂੰ ਵਾਪਰੇ ਭੋਗਪੁਰ ਕੈਸ਼ ਵੈਨ ਲੁੱਟ ਮਾਮਲੇ ਚ ਜਲੰਧਰ ਪੁਲਿਸ ਦੇ ਹੱਥ ਹੋਰ ਸਫਲਤਾ ਲੱਗੀ ਹੈ। ਪੁਲਿਸ ਨੇ ਇਸਮਾਮਲੇ ਵਿਚ 3 ਹੋਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਇਸ ਦੇ ਨਾਲ ਹੀ ਹੁਣ ਤੱਕ 7 ਲੁਟੇਰਿਆਂ ਵਿਚੋਂ 5 ਪੁਲਸ ਦੇ ਹੱਥੇ ਚੜ੍ਹ ਚੁਕੇ ਹਨਜਦਕਿ 2 ਹਾਲੇ ਵੀ ਫਰਾਰ ਹਨ।
ਆਈ ਜੀ ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਲੁਟੇਰਿਆਂਕੋਲੋੰ ਕੈਸ਼ ਵੈਨ ਵਿਚੋਂ ਲੁੱਟੀ ਗਈ 1 ਕਰੋੜ 18 ਲੱਖ ਦੀ ਰਕਮ ਵਿੱਚੋ 61 ਲੱਖ 69 ਹਜ਼ਾਰ ਦੀ ਰਕਮ ਬਰਾਮਦ ਕਰ ਲਈ ਹੈ। ਇਸ ਦੇ ਨਾਲਹੀ ਪੁਲਿਸ ਨੇ ਇਨ੍ਹਾਂ ਲੁਟੇਰਿਆਂ ਕੋਲੋੰ ਹੁਣ ਤੱਕ 2 ਪਿਸਤੌਲ, 5 ਕਾਰਤੂਸ ਅਤੇ ਵਾਰਦਾਤ ਵਿਚ ਵਰਤੇ ਗਏ 3 ਮੋਟਰਸਾਇਕਲ ਵੀਬਰਾਮਦ ਕੀਤੇ ਨੇ।
ਆਈ ਜੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਘੰਟਿਆਂ ਵਿਚ ਹੀ ਸੁਲਝਾਉਣ ਅਤੇ ਲੁਟੇਰਿਆਂ ਨੂੰ ਕਾਬੂਕਰਨ ਵਾਲੇ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਚੇਚੇ ਤੌਰ ਉਤੇ ਆਪਣੀਆਂ ਸਿਫਾਰਸ਼ਾਂ ਵੀ ਭੇਜਣਗੇ। ਜਿਨ੍ਹਾਵਿਚ ਸਭ ਤੋਂ ਪਹਿਲੇ ਲੁਟੇਰੇ ਨੂੰ ਕਾਬੂ ਕਰਨ ਵਾਲੇ ਡੀ ਐੱਸ ਪੀ ਕਰਤਾਰਪੁਰ ਸਰਬਜੀਤ ਰਾਏ ਲਈ ਰਾਸ਼ਟਰਪਤੀ ਐਵਾਰਡ ਅਤੇ ਹੋਰਨਾਂਆਲਾ ਅਫਸਰਾਂ ਲਈ ਵੱਖ ਵੱਖ ਸਿਫਾਰਸ਼ਾਂ ਸ਼ਾਮਲ ਹਨ।
ਗੌਰਤਲਬ ਹੈ ਕਿ ਬੀਤੀ 10 ਨਵੰਬਰ ਨੂੰ ਜਲੰਧਰ ਦੇ ਕਸਬਾ ਭੋਗਪੁਰ ਵਿਖੇ 7 ਲੁਟੇਰਿਆਂ ਨੇ ਇਕ ਨਿੱਜੀ ਬੈੰਕ ਦੀ ਕੈਸਵੈਨ ਚੋੰ 1 ਕਰੋੜ 18ਲੱਖ ਰੁਪਏ ਦੀ ਰਕਮ ਲੁੱਟ ਲਈ ਸੀ।