ਵਿਜੇਪਾਲ ਬਰਾੜ
ਚੰਡੀਗੜ੍ਹ, 14 ਨਵੰਬਰ 2017
ਆਮ ਆਦਮੀ ਪਾਰਟੀ ਤੇ ਲੋਕ ਿੲਨਸਾਫ ਪਾਰਟੀ ਦੇ ਵਿਧਾਇਕਾਂ ਵੱਲੋਂ ਪੰਜਾਬ ਸਿਵਲ ਸਕੱਤਰੇਤ ਦੇ ਮੁੱਖ ਗੇਟ ਤੇ ਧਰਨਾ ਦਿੱਤਾ ਗਿਆ । ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਸਮੇਤ ਅਮਨ ਅਰੋੜਾ, ਕੰਵਰ ਸੰਧੂ, ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਿੲਸ ਧਰਨੇ ਵਿੱਚ ਸ਼ਾਮਿਲ ਹੋਏ ।
ਿੲਹਨਾਂ ਆਗੂਆਂ ਦੀ ਮੰਗ ਹੈ ਕਿ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਹੁਣ ਤੱਕ ਜੋ ਪੰਜਾਬ ਦਾ ਪਾਣੀ ਜਾਂਦਾ ਰਿਹਾ ਹੈ ਉਸਦੀ ਰਾਇਲਟੀ ਿੲਹਨਾਂ ਰਾਜਾਂ ਤੋਂ ਵਸੂਲੀ ਜਾਵੇ ।
ਗੌਰਤਲਬ ਹੈ ਕਿ ਬੈਂਸ ਭਰਾ ਪਹਿਲਾਂ ਵੀ ਵਿਧਾਨ ਸਭਾ ਵਿੱਚ ਿੲਹ ਮਾਮਲਾ ਉਠਾ ਚੱੁਕੇ ਹਨ ਪਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਜਿਸਤੋਂ ਨਰਾਜ਼ ਹੋ ਕੇ ਉਹਨਾਂ ਵੱਲੋਂ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਗਿਆ ਹੈ ।