ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਅਹੁੱਦੇਦਾਰ ਤਿੰਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰ ਰਹੇ ।
ਬਟਾਲਾ: ਪੰਜਾਬੀ ਮਾਂ ਬੋਲੀ ਅਤੇ ਨਰੋਏ ਸਭਿਆਚਾਰ ਦੀ ਸਾਂਭ ਸੰਭਾਲ ਦਾ ਪ੍ਰਣ ਲੈਂਦਿਆਂ ਰਿਆੜਕੀ ਸੱਥ ਹਰਪਪੁਰਾ ਧੰਦੋਈ ਦਾ ਸਾਲਾਨਾ ਸਨਮਾਨਿਤ ਸਮਾਗਮ ਸੰਪਨ ਹੋ ਗਿਆ। ਇਸ ਮੌਕੇ 'ਤੇ ਵੱਖ ਵੱਖ ਬੁਲਾਰਿਆਂ ਨੇ ਆਪਣੀ ਮਾਤ ਭਾਸ਼ਾ ਦੇ ਪ੍ਰਸਾਰ ਪ੍ਰਚਾਰ ਲਈ ਇੱਕਜੁੱਟ ਹੋ ਕੇ ਯਤਨ ਕਰਨ 'ਤੇ ਜ਼ੋਰ ਦਿੱਤਾ। ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਹੋਏ ਸਮਾਗਮ ਮੌਕੇ ਵੱਖ ਵੱਖ ਖੇਤਰਾਂ 'ਚ ਫਖ਼ਰਯੋਗ ਕੰਮ ਕਰਨ ਵਾਲੀਆ ਤਿੰਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਲੋਕ ਕਵੀ ਫਰਤੂਲ ਚੰਦ ਫ਼ੱਕਰ ਨੂੰ ਬਲਵੰਤ ਸਿੰਘ ਦਰਦੀ ਯਾਦਗਾਰੀ ਸਨਮਾਨ,ਭੰਗੜਾ ਕੋਚ ਪ੍ਰੋਫੈਸਰ ਬਲਬੀਰ ਸਿੰਘ ਕੋਲਾ ਨੂੰ ਚਮਨ ਹਰਿਗੋਬਿੰਦਪੁਰੀ ਅਤੇ ਹਾਕੀ ਉਲੰਪੀਅਨ ਸਵਰਣਜੀਤ ਸਿੰਘ ਨੂੰ ਮਾਤਾ ਜੱਸ ਕੌਰ ਬਸਰਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਿਆੜਕੀ ਸੱਥ ਦੇ ਬੁਲਾਰੇ ਸੂਬਾ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਏ ਸਮਾਗਮ 'ਚ ਸੱਥ ਦੀਆਂ ਵਿਦੇਸ਼ਾਂ 'ਚ ਸਥਾਪਿਤ ਇਕਾਈਆਂ ਦੇ ਅਹੁੱਦੇਦਾਰਾਂ ਤੋਂ ਇਲਾਵਾ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਦਲੇਰ ਸੋਹੀ,ਸਵਿੰਦਰ ਭਾਗੋਵਾਲੀਆ ਅਤੇ ਰਣਯੋਧ ਸਿੰਘ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੀ ਝਲਕ ਪੇਸ਼ ਕਰਦਿਆਂ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਸ਼ਾਇਰ ਤੇ ਲੇਖਕ ਹਰਭਜਨ ਬਾਜਵਾ ਨੇ 'ਸੱਥ' ਦੇ ਅਸਲ ਮਾਇਨੇ ਦੱਸੇ ਤੇ ਕਿਹਾ ਕਿ ਹੁਣ ਪਿੰਡਾ, ਕਸਬਿਆਂ 'ਚ ਉਹ 'ਸੱਥਾਂ' ਨਹੀਂ ਰਹੀਆਂ। ਕਿਉਂਕਿ ਅਜੋਕੇ ਦੌਰ 'ਚ ਆਦਮੀ ਆਪਣਿਆਂ 'ਚ ਹੀ ਗੁਆਚ ਗਿਆ ਹੈ। ਇਸੇ ਤਰ੍ਹਾਂ ਜਰਮਨ ਤੋਂ ਆਏ ਸ਼ਾਇਰ ਸੁੱਚਾ ਸਿੰਘ ਬਾਜਵਾ ਨੇ ਪੰਜਾਬ ਨੂੰ ਪੰਜਾਬੀ ਦਾ ਮੁੱਢ ਮੰਨਦੇ ਹੋਏ ਜਰਮਨ ਵਿੱਚ ਭਾਸ਼ਾਈ ਸਰਗਰਮੀਆਂ ਤੋਂ ਜਾਣੂ ਵੀ ਕਰਵਾਇਆ। ਸੱਥ ਦੇ ਨਿਗਰਾਨ ਸੂਬਾ ਸਿੰਘ ਖਹਿਰਾ ਨੇ ਰਿਆੜਕੀ ਖਿੱਤੇ ਵਿੱਚ ਸਾਹਿਤਿਕ ਸਰਗਰਮੀਆਂ ਜਾਰੀ ਰੱਖਣ ਦਾ ਅਹਿਦ ਕੀਤਾ ਅਤੇ ਦੱਸਿਆਂ ਕਿ ਕੇਵਲ ਨਿਰੋਆ ਸਭਿਆਚਾਰ ਤੇ ਸਾਹਿਤ ਹੀ ਨੌਜਵਾਨਾਂ ਨੂੰ ਸਹੀ ਸੇਧ ਦੇ ਸਕਦਾ ਹੈ। ਸਮਾਗਮ ਦੀ ਪ੍ਰਧਾਨਗੀ ਡਾ ਨਿਰਮਲ ਸਿੰਘ ਲਾਂਬੜਾ,ਹਰੀ ਕਾਦਿਆਨੀ,ਦੇਵਿੰਦਰ ਦੀਦਾਰ,ਪ੍ਰਿੰ ਰਵਿੰਦਰਪਾਲ ਸਿੰਘ ਚਾਹਲ,ਡਾ ਅਨੂਪ ਸਿੰਘ,ਸ਼੍ਰੀ ਅਗਨੀਹੋਤਰੀ ਆਦਿ ਨੇ ਕੀਤੀ। ਇਸ ਮੌਕੇ 'ਤੇ ਪੰਜਾਬੀ ਸੱਥ ਲਾਂਬੜਾ ਤੋਂ ਡਾ ਨਿਰਮਲ ਸਿੰਘ ਨੇ ਸੱਥ ਦੀਆਂ ਇਕਾਈਆਂ ਖਾੜੀ ਦੇਸ਼ਾਂ 'ਚ ਸਥਾਪਿਤ ਕਰਨ ਤੋਂ ਜਾਣੂ ਕਰਵਾਇਆਂ ਅਤੇ ਦੱÎਸਿਆਂ ਕਿ ਉਹ ਸੱਥ ਰਾਹੀ ਪੰਜਾਬੀ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਖ਼ੂਸਬੋ ਦੂਰ ਦੁਰੇਡੇ ਤੱਕ ਮਹਿਕਾਈ ਜਾਵੇ। ਇਸ ਤੋਂ ਪਹਿਲਾਂ ਪ੍ਰਿੰਸੀਪਲ ਰੰਜੀਵ ਅਰੋੜਾ, ਡਾ ਅਨੂਪ ਸਿੰਘ,ਸੁਰਿੰਦਰ ਸ਼ਾਇਰ, ਸੰਧੂ ਬਟਾਲਵੀਂ, ਸ਼੍ਰੀ ਅਗਨੀਹੋਤਰੀ ਤੇ ਦਿਲਬਾਗ ਪੱਡਾ ਨੇ ਆਪਣੇ ਵਿਚਾਰ ਰੱਖੇ ਸੱਥ ਦੀਆਂ ਸਰਗਰਮੀਆਂ 'ਤੇ ਸੰਤੁਸ਼ਟੀ ਜਤਾਈ। ਇਸ ਮੌਕੇ 'ਤੇ ਗੁਰਮੀਤ ਸਿੰਘ ਬਾਜਵਾ ਇੰਦਰਜੀਤ ਬਾਜਵਾ,ਨਰਿੰਦਰ ਬਰਨਾਲ, ਪ੍ਰਿੰ ਪ੍ਰੇਮਪਾਲ ਢਿੱਲੋਂ, ਧਰਪ੍ਰੀਤ ਬਾਜਵਾ, ਲੈਕਚਰਾਰ ਸਤਨਾਮ ਸਿੰਘ ਥਰੀਏਵਾਲ ਕਮਲਦੀਪ ਕੌਰ,ਕੁਲਦੀਪ ਕੌਰ,ਬਲਵਿੰਦਰ ਕੌਰ,ਕੁਲਭੂਸ਼ਨ ਰਾਜਾ,ਨਰਸਿੰਗ ਲਾਲ,ਕਰਮਬੀਰ ਸਿੰਘ,ਤਰਲੋਕ ਨਾਥਪੁਰ,ਹਰਪਾਲ ਸਿੰਘ ਬੋਪਾਰਾਏ,ਅਮਰਜੀਤ ਕੌਰ, ਸੁਖਦੇਵ ਪ੍ਰੇਮੀ, ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।