ਪਟਿਆਲਾ, 10 ਨਵੰਬਰ 2017: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋ 29 ਨਵੰਬਰ ਨੂੰ ਹੋ ਰਹੀ ਸਲਾਨਾ ਚੋਣ ਸਬੰਧੀ ਸ੍ਰੋਮਣੀ ਅਕਾਲੀ ਦਲ ਤੋਂ ਬਾਗੀ ਧੜੇ ਦੇਪੰਥਕ ਹਿੱਤਾਂ ਵਾਲੇ ਮੈਂਬਰਾਂ ਵਲੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ 29 ਨਵੰਬਰ ਤੱਕ ਪ੍ਰਧਾਨ ਦੀ ਚੋਣ ਲਈ ਆਪਣੇ ਉਮੀਦਵਾਰ ਸਬੰਧੀ ਕੋਈ ਠੋਸ ਨੀਤੀ ਬਣਾਈ ਜਾ ਸਕੇ।
ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਘਰ ਸ਼੍ਰੋਮਣੀ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਜ਼ਿਲ•ਾ ਪਟਿਆਲਾ, ਫਤਿਹਗੜ• ਸਾਹਿਬ, ਹਰਿਆਣਾ ਅਤੇ ਅੰਬਾਲਾ ਏਰੀਏ ਨਾਲ ਸਬੰਧਤ ਮੈਂਬਰਾਂ ਇਕੱਠੇ ਹੋਏ। ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵੀ ਪਹੁੰਚੇ ਸਨ।
ਮੀਟਿੰਗ ਵਿੱਚ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਧਾਰਮਿਕ ਅਤੇ ਪ੍ਰਬੰਧਕ ਢਾਂਚੇ ਵਿੱਚ ਆਈਆਂ ਭਾਰੀ ਤਰੁਟੀਆਂ ਤੇ ਗੰਭੀਰ ਵਿਚਾਰਾਂ ਹੋਈਆਂ। ਜਿਨ•ਾਂ ਵਿੱਚ ਖਾਸ ਕਰਕੇ ਸਕੱਤਦਰਾਂ ਦੀਆਂ ਕੀਤੀਆਂ ਪ੍ਰਮੋਸ਼ਨਾਂ ਜਿਨ•ਾਂ ਵਿੱਚ ਗੁਰਦੁਆਰਾ ਐਕਟ ਤੋਂ ਬਾਹਰ ਜਾ ਕੇ ਨਿਯੁਕਤੀਆਂ ਕੀਤੀਆਂ ਗਈਆਂ, ਉਹਨਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਇਸੇ ਤਰ•ਾਂ ਹੋਰ ਵੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰਾਂ ਜਿਨ•ਾਂ ਵਿੱਚ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਬੀਬੀ ਕੁਲਦੀਪ ਕੌਰ ਟੋਹੜਾ, ਭਾਈ ਗੁਰਪ੍ਰੀਤ ਸਿੰਘ ਰਧਾਵਾ ਫਤਿਹਗੜ• ਸਾਹਿਬ, ਸੁਰਜੀਤ ਸਿੰਘ ਗੜ•ੀ ਰਾਜਪੁਰਾ, ਨਿਰਮੈਲ ਸਿੰਘ ਜੌਲਾ ਡੇਰਾ ਬੱਸੀ, ਸਰਬੰਸ ਸਿੰਘ ਮਾਣਕੀ ਸਮਰਾਲਾ, ਹਰਪਾਲ ਸਿੰਘ ਪਾਲੀ ਅੰਬਾਲਾ, ਇੰਦਰਮੋਹਨ ਸਿੰਘ ਲਖਮੀਰਵਾਲਾ, ਕੁਲਦੀਪ ਸਿੰਘ ਨੋਸੂਪੁਰ, ਅਮਰੀਕ ਸਿੰਘ ਜਨੇਤਪੁਰ ਹਰਿਆਣਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਹਰਿਆਣਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮੂਹ ਮੈਂਬਰਾਂ ਵੱਲੋਂ ਇਕ ਅਵਾਜ ਰਾਹੀਂ ਹੋਰ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪੰਥ ਦਰਦੀ ਨੂੰ ਪੁਰਜੋਰ ਅਪੀਲ ਕੀਤੀ ਕਿ ਅੱਜ ਪੰਥਕ ਪ੍ਰੰਪਰਾਵਾਂ ਅਤੇ ਗੁਰਧਾਮਾਂ ਵਿਚ ਆ ਰਹੀਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਇਕਮੁੱਠ ਹੋ ਕੇ ਸਾਨੂੰ ਆਪਣੇ ਫਰਜ਼ ਅਦਾ ਕਰਨੇ ਚਾਹੀਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਅੱਜ ਦੀ ਮੀਟਿੰਗ ਪੂਰੀ ਤਰ•ਾਂ ਸਫ਼ਲ ਰਹੀ ਹੈ ਤੇ ਪੰਜਾਬ ਵਿੱਚ ਇਸ ਤਰ•ਾਂ ਦੀਆਂ ਚਾਰ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ•ਾਂ ਆਖਿਆ ਕਿ ਪੰਥ ਦਰਦੀਆਂ ਨੂੰ ਅੱਗੇ ਲਿਆਉਣ ਦੀ ਵਿਉਂਤਬੰਦੀ ਹੋ ਰਹੀ ਹੈ ਤੇ ਇਸ ਵਿੱਚ ਸਮੂਹ ਪੰਥਕ ਹਿਤਾਂ ਵਾਲੇ ਐਸਜੀਪੀਸੀ ਮੈਂਬਰਾਂ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਅੱਜ ਦੀ ਮੀਟਿੰਗ ਵਿੱਚ ਚੋਣ ਸਬੰਧੀ ਕਈ ਘੰਟੇ ਵਿਚਾਰ ਹੋਇਆ ਤੇ ਪੰਜਾਬ ਦੀਆਂ ਸਮੁੱਚੀਆਂ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਵਿੱਚ ਆਪਣਾ ਉਮੀਦਵਾਰ ਖੜ•ਾ ਕਰਨ ਬਾਰੇ ਸੋਚਿਆ ਜਾਵੇਗਾ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਵੀ ਹਾਜ਼ਰ ਸਨ।