ਜੀ ਐਸ ਪੰਨੂ
ਪਟਿਆਲਾ, 1 ਨਵੰਬਰ, 2017 :
ਰਾਮ ਦੇਵੀ ਪਤਨੀ ਜਗਰਾਮ ਵਾਸੀ ਪਿੰਡ ਉਟਾਰਵਾਸਰਾ ਥਾਣਾ ਪਰਮਪੁਰ ਜਿਲਾ ਗੋਂਡਾ ਯੂ.ਪੀ. ਹਾਲ ਕਿਰਾਏਦਾਰ ਮਕਾਨ ਨੰਬਰ 200 ਗੁਰੂ ਤੇਗ ਬਹਾਦਰ ਕਲੋਨੀ ਪਟਿਆਲਾ ਨੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਇਤਲਾਹ ਦਿੱਤੀ ਸੀ ਕਿ ਉਹ ਸਾਫ ਸਫਾਈ ਦਾ ਕੰਮ ਕਰਦੀ ਹੈ ਅਤੇ ਉਸਦਾ ਪਤੀ ਪੇਂਟ ਦਾ ਕੰਮ ਕਰਦਾ ਹੈ| ਕੋਠੀਆਂ ਵਿੱਚ ਕੰਮ ਕਰਨ ਤੋਂ ਬਾਅਦ ਉਹ ਆਪਣੇ ਲੜਕੇ ਨੂੰ ਨਾਲ ਲੈ ਕੇ ਆਪਣੇ ਕਮਰੇ ਵਿੱਚ ਸੋ ਗਈ ਸੀ ਜਦੋਂ ਉਹ ਕਰੀਬ 05.00 ਪੀ.ਐਮ. ਪਰ ਉੱਠੀ ਤਾਂ ਉਸਦੀ ਲੜਕੀ ਕੋਮਲ ਘਰ ਨਹੀਂ ਸੀ| ਜਿਸਦੀ ਉਸਨੇ ਮੁਹੱਲੇ ਵਿੱਚ ਕਾਫੀ ਤਲਾ੍ਹ ਕੀਤੀ, ਪਰ ਨਹੀਂ ਮਿਲੀ| ਉਸਨੂੰ ਕਰਮਜੀਤ ਸਿੰਘ, ਜਿਸਦੇ ਘਰ ਉਹ ਕੰਮ ਕਰਦੀ ਹੈ, ਨੇ ਦੱਸਿਆ ਕਿ ਉਸਨੇ ਉਸਦੀ ਲੜਕੀ ਨੂੰ ਕਰੀਬ 04.15 ਪੀ.ਐਮ. ਪਰ ਮੇਨ ਗਲੀ ਗੁਰੂ ਤੇਗ ਬਹਾਦਰ ਕਲੋਨੀ ਪਟਿਆਲਾ ਵਿਖੇ ਇੱਕ ਪ੍ਰਵਾਸੀ ਆਦਮੀ ਮੁੱਲਾ ਫ੍ਹੈਨ ਨਾਲ ਪੈਦਲ ਜਾਂਦੇ ਵੇਖਿਆ ਹੈ|
ਡਾ.ਐਸ.ਭੂਪਤੀ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਸਿਮਰਨਜੀਤ ਸਿੰਘ, ਪੀ.ਪੀ.ਐਸ. ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਅਤੇ ਇੰਸ. ਦਲਜੀਤ ਸਿੰਘ ਵਿਰਕ, ਸੀ.ਆਈ.ਏ. ਪਟਿਆਲਾ ਵੱਲੋਂ ਅਲੱਗਅਲੱਗ ਟੀਮਾਂ ਬਣਾ ਕੇ ਗੁੰਮ ਹੋਈ ਲੜਕੀ ਕੋਮਲ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ| ਰਾਮ ਸਿੰਘ ਵਾਸੀ ਪਿੰਡ ਟਸਕਾ ਜਿਲਾ ਗੋਂਡਾ ਉੱਤਰ ਪ੍ਰਦੇਸ਼ ਨੂੰ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ ਅਤੇ ਉਸਨੂੰ ਜਿਲਾ ਗੋਂਡਾ ਤੋਂ ਗ੍ਰਿਫਤਾਰ ਕਰਕੇ ਪਟਿਆਲਾ ਵਿਖੇ ਲਿਆ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ| ਜਿਸਨੇ ਦੌਰਾਨੇ ਪੁੱਛ ਗਿੱਛ ਮੰਨਿਆ ਕਿ ਉਸਨੇ ਲੜਕੀ ਕੋਮਲ ਨੂੰ ਮਾਰ ਕੇ ਐਨ.ਆਈ.ਐਸ. ਪਟਿਆਲਾ ਦੀ ਬੈਕਸਾਈਡ ਝਾੜੀਆਂ ਵਿੱਚ ਸੁੱਟ ਦਿੱਤਾ ਹੈ| ਜਿਸ ਤੇ ਡਿਊਟੀ ਮੈਜਿਸ੍ਰਟੇਟ ਦੀ ਹਾਜਰੀ ਵਿੱਚ ਰਾਮ ਸਿੰਘ ਦੀ ਨਿਸ਼ਾਨਦੇਹੀ ਤੇ ਗੁੰਮਸੁਧਾ ਲੜਕੀ ਕੋਮਲ ਦੀ ਲਾਸ਼ ਬ੍ਰਾਮਦ ਕੀਤੀ ਗਈ|