ਭਾਜਪਾ ਯੁਵਾ ਮੋਰਚਾ ਦੇ ਆਗੂ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਚ ਮੀਟਿੰਗ ਕਰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 1 ਨਵੰਬਰ, 2017 : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਪਣੇ ਸ਼ਹਿਰ ਪਟਿਆਲਾ ਚ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਡੇਂਗੂ ਦੇ ਮਰੀਜ਼ਾ ਦੀ ਗਿਣਤੀ ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਆਗੂ ਕਾਫ਼ੀ ਭੜਕਦੇ ਵਿਖਾਈ ਦਿੱਤੇ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਵੱਲੋਂ ਯੁਵਾ ਮੋਰਚਾ ਦੇ ਪ੍ਰਧਾਨ ਵਰੁਣ ਜਿੰਦਲ ਦੀ ਅਗਵਾਈ ਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਚ ਉਨਾਂ ਵੱਲੋਂ ਸ਼ਹਿਰ ਚ ਵਧਦੇ ਜਾ ਰਹੇ ਡੇਂਗੂ ਦੇ ਮਰੀਜ਼ਾ ਸਬੰਧੀ ਨਿੰਦਾ ਕੀਤੀ ਗਈ ਤੇ ਉਨਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਨਾਕਾਮਯਾਬੀ ਹੈ ਕਿ ਇੱਕ ਜ਼ਿਲੇ• ਚ 1200 ਦੇ ਕਰੀਬ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਪਹੁੰਚ ਰਹੀ ਹੋਵੇ।
ਵਰੁਣ ਜਿੰਦਲ ਨੇ ਕਿਹਾ ਕਿ ਮੁੱਖਮੰਤਰੀ ਦੇ ਆਪਣੇ ਸ਼ਹਿਰ ਚ ਫਾਗਿੰਗ ਕਰਨ ਵਾਸਤੇ ਪੁਰੀ ਮਸ਼ੀਨਾਂ ਹੀ ਨਹੀਂ ਹਨ ਤੇ ਜੇਕਰ ਹੈ ਤਾਂ ਵਧੇਰੇ ਖ਼ਰਾਬ ਪਈਆਂ ਹਨ ਜਾ ਫੇਰ ਉਨਾਂ ਨੂੰ ਚਲਾਉਣ ਲਈ ਉਨਾਂ ਕੋਲ ਵਿਅਕਤੀਆਂ ਦੀ ਘਾਟ ਹੈ, ਜੇਕਰ ਨਗਰ ਨਿਗਮ ਪਟਿਆਲਾ ਵੱਲੋਂ ਡੇਂਗੂ ਦੀ ਬਿਮਾਰੀ ਨੂੰ ਵੇਖਦੇ ਹੋਏ ਸਤੰਬਰ ਮਹੀਨੇ ਤੋਂ ਹੀ ਸ਼ਹਿਰ ਚ ਫਾਗਿੰਗ ਕੀਤੀ ਜਾਂਦੀ ਤਾਂ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਸੀ। ਉਨਾਂ ਦੱਸਿਆ ਕਿ ਇਸ ਬਿਮਾਰੀ ਸਬੰਧੀ ਉਨਾਂ ਵੱਲੋਂ ਸਿਵਲ ਸਰਜਨ ਪਟਿਆਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਉਨਾਂ ਕੋਲ ਇਸ ਸਬੰਧੀ ਕੋਈ ਦਵਾਈ ਜਾਂ ਹੋਰ ਸਾਮਾਨ ਨਹੀਂ ਹੈ। ਜਿੰਦਲ ਨੇ ਕਿਹਾ ਕਿ ਜੇਕਰ ਕਾਂਗਰਸ ਇਸ ਬਿਮਾਰੀ ਸਬੰਧੀ ਕੋਈ ਕਾਰਜ ਨਹੀਂ ਕਰ ਸਕਦੀ ਤਾਂ ਉਹ ਆਪਣਾ ਅਸਤੀਫ਼ਾ ਦੇ ਸਕਦੀ ਹੈ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸੀ, ਪਰ ਸੂਬੇ ਚ ਹਰ ਚੌਥੇ ਦਿਨ ਕਿਸੇ ਹਿੰਦੂ ਆਗੂ ਦੀ ਹੋ ਰਹੇ ਕਤਲ ਸੂਬੇ ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਸਾਫ਼ ਪੇਸ਼ ਕਰਦੇ ਹਨ। ਲੰਘੇ ਦਿਨ ਅੰਮ੍ਰਿਤਸਰ ਵਿਖੇ ਮਾਰੇ ਗਏ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਜਿੰਦਲ ਦੀ ਮੌਤ ਸਬੰਧੀ ਵੀ ਨਿੰਦਾ ਕੀਤੀ ਗਈ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਮਹਾ ਮੰਤਰੀ ਭੁਪਿੰਦਰ ਸਿੰਘ, ਪੁਨੀਤ ਗਰਗ, ਦਿਨੇਸ਼ ਸੈਂਟਰਲ ਮੰਡਲ ਦੇ ਪ੍ਰਧਾਨ, ਸੁਖ ਮਨਜੋਤ ਸਿੰਘ ਰੋਮਾਨਾ ਯੂਨੀਵਰਸਿਟੀ ਮੰਡਲ ਪ੍ਰਧਾਨ, ਸਤੀਸ਼ ਕੁਮਾਰ ਦਫ਼ਤਰ ਸਕੱਤਰ, ਸਚਿਨ ਗੋਇਲ ਤੇ ਵੱਡੀ ਗਿਣਤੀ ਭਾਜਪਾ ਯੁਵਾ ਮੋਰਚਾ ਦੇ ਆਗੂ ਹਾਜ਼ਰ ਰਹੇ।