ਜੀ ਐਸ ਪੰਨੂ
ਪਟਿਆਲਾ, 31 ਅਕਤੂਬਰ, 2017 :
ਜ਼ਿਲੇ ਵਿੱਚ ਆਉਣ ਵਾਲੀਆਂ ਵੋਟਾਂ ਦੋਰਾਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1594 ਤੋਂ ਵੱਧ ਕੇ 1636 ਹੋ ਗਈ ਹੈ। ਪਟਿਆਲਾ ਜ਼ਿਲੇ ਵਿੱਚ ਇਸ ਵਾਰ 42 ਪੋਲਿੰਗ ਸਟੇਸ਼ਨ ਵਧਾਏ ਗਏ ਹਨ। ਡਿਪਟੀ ਕਮਿਸ਼ਨਰ ਅਤੇ ਜ਼ਿਲਾ ਚੋਣ ਅਧਿਕਾਰੀ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਚੋਣ ਕਮਿਸ਼ਨ ਵੱਲੋਂ ਪੇਂਡੂ ਇਲਾਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਤੇ 1200 ਅਤੇ ਸ਼ਹਿਰੀ ਇਲਾਕੇ ਵਿੱਚ 1400 ਤੋਂ ਵੱਧ ਵੋਟਾਂ ਹੋਣ ਤੇ ਇਹਨਾਂ ਪੋਲਿੰਗ ਸਟੇਸ਼ਨਾਂ ਨੂੰ ਦੋ ਚ ਵੰਡਣ ਦੇ ਆਦੇਸ਼ ਸਨ।
ਜ਼ਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਭਾ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 10 ਵਧੀ ਹੈ ਅਤੇ ਇਹ ਹੁਣ 211 ਹੋ ਗਏ ਹਨ। ਇਸੇ ਤਰਾਂ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 10 ਵਧੀ ਹੈ ਅਤੇ ਇਹ ਹੁਣ 226 ਹੋ ਗਏ ਹਨ। ਰਾਜਪੁਰਾ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 3 ਵਧੀ ਹੈ ਅਤੇ ਇਹ ਹੁਣ 189 ਹੋ ਗਏ ਹਨ। ਘਨੌਰ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 4 ਵਧੀ ਹੈ ਅਤੇ ਇਹ ਹੁਣ 195 ਹੋ ਗਏ ਹਨ। ਸਨੌਰ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 4 ਵਧੀ ਹੈ ਅਤੇ ਇਹ ਹੁਣ 239 ਹੋ ਗਏ ਹਨ। ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 3 ਵਧੀ ਹੈ ਅਤੇ ਇਹ ਹੁਣ 173 ਹੋ ਗਏ ਹਨ। ਸਮਾਣਾ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 5 ਵਧੀ ਹੈ ਅਤੇ ਇਹ ਹੁਣ 213 ਹੋ ਗਏ ਹਨ। ਸੁਤਰਾਣਾ ਵਿਧਾਨ ਸਭਾ ਹਲਕੇ ਵਿੱਚ ਪੁਨਰਗਠਨ ਕਰਨ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਦੀ ਗਿਣਤੀ 3 ਵਧੀ ਹੈ ਅਤੇ ਇਹ ਹੁਣ 190 ਹੋ ਗਏ ਹਨ।