ਜੀ ਐਸ ਪੰਨੂ
ਪਟਿਆਲਾ, 31 ਅਕਤੂਬਰ, 2017 :
ਸੀ.ਆਈ.ਏ. ਸਟਾਫ ਪਟਿਆਲਾ-2 ਵੱਲੋ ਨਾਕਾਬੰਦੀ ਮੌਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਹਰਮਨ ਸਿੰਘ ਵਿਰਕ ਪੁੱਤਰ ਕੰਵਲਦੀਪ ਸਿੰਘ ਵਾਸੀ ਪਿੰਡ ਗੜੀ ਨਜੀਰ ਥਾਣਾ ਗੁਹਲਾ ਜਿਲਾ ਕੈਥਲ (ਹਰਿਆਣਾ) ਹਾਲ ਵਾਸੀ ਵੜੈਚ ਕਲੋਨੀ ਸਮਾਣਾ ਜਿਲਾ ਪਟਿਆਲਾ (”ggsc ਸਟੂਡੈਂਟ ਯੂਨੀਅਨ ਦਾ ਪ੍ਰਧਾਨ ਰਿਹਾ ਹੈ) ਅਤੇ ਅਰਮਾਨਦੀਪ ਸਿੰਘ ਚੀਮਾ ਪੁੱਤਰ ਉਮਰਾਉ ਸਿੰਘ ਚੀਮਾ ਵਾਸੀ ਮਕਾਨ ਨੰ: 2752/4 ਬਗੀਚੀ ਹੇਤ ਰਾਮ ਨੇੜੇ ਸ਼ੇਰਾ ਵਾਲਾ ਗੇਟ ਥਾਣਾ ਕੋਤਵਾਲੀ ਪਟਿਆਲਾ ਜਿਲਾ ਪਟਿਆਲਾ ਨੂੰ ਹੋਟਲ ਜਸ਼ਨਰੈਜੀਡੈਂਸੀ ਜੀ.ਟੀ. ਰੋਡ ਨੇੜੇ ਪਿੰਡ ਉਕਸੀ ਸੈਣੀਆ ਰਾਜਪੁਰਾ ਤੋ ਕਾਬੂ ਕੀਤਾ ਗਿਆ ਇਹ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ
ਵਿਰਕ ਨੇ ਦੱਸਿਆ ਕਿ ਇਹ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵਾਸੀ ਮੋਗਾ ਜੋ ਨਾਭਾ ਜੇਲ ਬਰੇਕ ਦਾ ਮੁੱਖ ਦੋਸ਼ੀ ਹੈ ਅਤੇ ਹੁਣ ਜੇਲ 'ਚ ਬੰਦ ਹੈ ਨੂੰ ਨਸਾਂ ਸਪਲਾਈ ਕਰਦੇ ਸਨ ਤੇ ਪੈਸੇ ਪੱਖੋ ਵੀ ਮਦਦ ਕਰਦੇ ਸਨ। ਇਹਨਾਂ ਦਾ ਸੰਪਰਕ ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋ, ਰਿੱਕੀ ਮੋਗਾ ਅਤੇ ਹੋਰ ਗੈਂਗਸਟਰਾਂ ਨਾਲ ਵੀ ਹੈ। ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿੱਚੋ 700 ਗ੍ਰਾਮ ਨਸ਼ੀਲਾ ਪਦਾਰਥ, 2 ਪਾਸਪੋਰਟ ਜਿਹਨਾਂ ਵਿੱਚੋ ਇੱਕ ਪਾਸਪੋਰਟ ਨਾਭਾ ਜੇਲ ਬ੍ਰੇਕ ਕਾਂਡ ਵਿੱਚ ਬੰਦ ਦੋਸ਼ੀ ਕੁਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਨੇੜੇ ਗੁਰੁਦੁਆਰਾ ਪਿੰਡ ਸਿਧਾਣਾ ਤਹਿ: ਫੂਲ ਜਿਲਾ ਬਠਿੰਡਾ ਅਤੇ ਦੁਸਰਾ ਪਾਸਪੋਰਟ ਜਸਦੀਪ ਕੌਰ ਪੁੱਤਰੀ ਬਲਦੇਵ ਖਾਂਨ ਵਾਸੀ ਪਿੰਡ ਸਿਧਾਣਾ ਤਹਿ: ਫੂਲ ਜਿਲਾ ਬਠਿੰਡਾ ਦਾ ਹੈ, ਅਤੇ ਇੱਕ ਕਾਰ ਨੰਬਰੀ Pb-11-ਸੀ.ਐਫ.-8694 ਮਾਰਕਾ ਆਈ-20 ਬ੍ਰਾਮਦ ਕੀਤੀ ਗਈ ਹੈ। ਜਿਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾਂ ਪਾਸੋ ਅਹਿਮ ਖੁਲਾਸੇ ਹੋਣ ਦੇ ਅਸਾਰ ਹਨ।