ਪਟਿਆਲਾ, 27 ਅਕਤੂਬਰ, 2017 :
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦੋ ਜੱਜਾਂ ਜਸਟਿਸ ਟੀ.ਪੀ.ਐਸ. ਮਾਨ ਅਤੇ ਜਸਟਿਸ ਅਵਨੀਸ਼ ਜਿੰਗਨ ਨੇ ਅੱਜ ਜ਼ਿਲ੍ਹਾ ਕਚਹਿਰੀਆਂ ਪਟਿਆਲਾ ਵਿਖੇ ਪੰਜਾਬ ਦੇ ਪਹਿਲੇ ਟੀ.ਆਰ.ਏ.ਸੀ. (ਟਰੈਫਿਕ ਰੂਲਜ ਅਵੇਅਰਨੈਸ ਸੈਂਟਰ) ਦਾ ਉਦਘਾਟਨ ਕੀਤਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼ੀ੍ਰ ਸੰਜੀਵ ਬੈਰੀ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਬਾਰੇ ਇਹ ਜਾਗਰੂਕਤਾ ਸੈਂਟਰ ਜਸਟਿਸ ਮਾਨ ਤੇ ਜਸਟਿਸ ਜਿੰਗਨ ਜੋ ਕਿ ਪਟਿਆਲਾ ਸੈਸ਼ਨ ਡਵੀਜ਼ਨ ਦੇ ਪ੍ਰਸ਼ਾਸ਼ਨਿਕ ਜੱਜ ਹਨ, ਦੀ ਸੋਚ ਦਾ ਨਤੀਜਾ ਹੈ। ਸ਼੍ਰੀ ਬੈਰੀ ਨੇ ਦੱਸਿਆ ਕਿ ਇਹ ਸੈਂਟਰ ਪਟਿਆਲਾ ਜ਼ਿਲ੍ਹੇ ਦੇ ਟਰੈਫਿਕ ਚਲਾਨਾਂ ਦੇ ਭੁਗਤਾਨ ਦਾ ਇੱਕੋ ਇੱਕ ਸੈਂਟਰ ਹੋਵੇਗਾ ਅਤੇ ਇੱਥੇ ਟਰੈਫਿਕ ਚਲਾਨ ਦੀ ਸੁਣਵਾਈ ਲਈ ਆਉਣ ਵਾਲੇ ਟ੍ਰੈਫਿਕ ਉਲੰਘਣਾ ਕਰਤਾ ਨੂੰ ਸੈਂਟਰ ਵਿੱਚ ਆਡੀਓ ਵਿਜੂਅਲ ਰਾਹੀਂ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਟੀ.ਆਰ.ਏ.ਸੀ. ਸੈਂਟਰ ਵਿੱਚ ਜੂਡੀਸ਼ੀਅਲ ਮੈਜਿਸਟਰੇਟ ਦੁਆਰਾ ਚਲਾਨਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾਵੇਗਾ। ਸ਼੍ਰੀ ਬੈਰੀ ਨੇ ਦੱਸਿਆ ਕਿ ਇਹ ਸੇਵਾ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਲੋਕਾਂ ਨੂੰ ਸਿੱਖਿਆ ਦੇਣ ਵਿੱਚ ਸਹਾਇਤਾ ਪ੍ਰਦਾਨ ਕਰੇਗੀ ਅਤੇ ਲੋਕਾਂ ਨੂੰ ਆਪਣੇ ਟ੍ਰੈਫਿਕ ਚਲਾਨ ਦੇ ਨਿਪਟਾਰੇ ਲਈ ਵੱਖ-ਵੱਖ ਅਦਾਲਤਾਂ ਵਿੱਚ ਨਹੀਂ ਜਾਣਾ ਪਵੇਗਾ। ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਦੱਸਿਆ ਕਿ ਇਹ ਕੇਂਦਰ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਜਸਟਿਸ ਮਾਨ ਅਤੇ ਜਸਟਿਸ ਅਵਨੀਸ਼ ਜਿੰਗਨ ਨੇ ਟਰੈਫਿਕ ਪੁਲਿਸ ਅਤੇ ਟਰੈਫਿਕ ਐਜੁਕੇਸ਼ਨ ਸੈਲ ਅਤੇ ਪਟਿਆਲਾ ਦੇ ਸਾਂਝ ਕੇਂਦਰ ਵੱਲੋਂ ਟਰੈਫਿਕ ਨਿਯਮਾਂ ਅਤੇ ਟਰੈਫਿਕ ਚਿੰਨ੍ਹਾਂ ਸਬੰਧੀ ਤਿਆਰ ਕਰਵਾਇਆ ਕਿਤਾਬਚਾ ਵੀ ਜਾਰੀ ਕੀਤਾ।
ਟੀ.ਆਰ.ਏ.ਸੀ. ਸੈਂਟਰ ਦੇ ਉਦਘਾਟਨ ਮੌਕੇ ਐਸ.ਐਸ.ਪੀ. ਪਟਿਆਲਾ ਡਾ: ਐਸ.ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਸੈਸ਼ਨ ਜੱਜ ਸ਼੍ਰੀ ਮੁਹੰਮਦ ਗੁਲਜ਼ਾਰ, ਸ਼੍ਰੀ ਡੀ.ਪੀ. ਸਿੰਗਲਾ, ਸ਼੍ਰੀ ਅਰੁਣ ਗੁਪਤਾ, ਸ਼੍ਰੀ ਰਵਦੀਪ ਸਿੰਘ ਹੁੰਦਲ, ਡਾ: ਰਜਨੀਸ਼ , ਸ਼੍ਰੀ ਨਵਲ ਕਿਸ਼ੋਰ, ਸ਼੍ਰੀ ਬਲਜਿੰਦਰ ਸਿੰਘ, ਸ਼੍ਰੀ ਦੀਪਕ ਕੁਮਾਰ ਚੌਧਰੀ, ਸਕੱਤਰ ਲੀਗਲ ਸਰਵਿਸ ਅਥਾਰਟੀ ਸ਼੍ਰੀ ਅਸ਼ੀਸ਼ ਬਾਂਸਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਸ਼੍ਰੀ ਬਿਕਰਮਜੀਤ ਸਿੰਘ ਭੁੱਲਰ, ਮੀਤ ਪ੍ਰਧਾਨ ਸ਼੍ਰੀ ਅਵਨੀਤ ਸਿੰਘ ਬਲਿੰਗ, ਸਕੱਤਰ ਸ਼੍ਰੀ ਸੰਜੇ ਖੰਨਾ, ਲਾਇਬਰੇਰੀਅਨ ਸ਼੍ਰੀ ਅਰੁਣ ਬਾਂਸਲ, ਕੈਸ਼ੀਅਰ ਸ਼੍ਰੀ ਪ੍ਰਗਟ ਸਿੰਘ ਜਵੰਧਾ, ਸ਼੍ਰੀ ਬਲਜਿੰਦਰ ਸਿੰਘ ਸੋਢੀ, ਸ਼੍ਰੀ ਜਗਮੋਹਨ ਸਿੰਘ ਸੈਣੀ, ਸ਼੍ਰੀ ਸਿਮਰਨਜੀਤ ਸਿੰਘ ਸੱਗੂ, ਸ਼੍ਰੀ ਵਿਕਰਮ ਸ਼ਰਮਾ, ਸ਼੍ਰੀ ਵਿਸ਼ਵਜੀਤ ਖੰਨਾ, ਸ਼੍ਰੀ ਆਕਾਸ਼ ਸੇਠ, ਸ਼੍ਰੀ ਜਗਮੋਹਨ ਸੇਠ, ਐਸ.ਪੀ. ਟਰੈਫਿਕ ਸ਼੍ਰੀ ਅਮਰਜੀਤ ਸਿੰਘ ਘੁੰਮਣ, ਐਸ.ਪੀ. ਸਿਟੀ ਸ਼੍ਰੀ ਕੇਸਰ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।