← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 25 ਅਕਤੂਬਰ, 2017 : ਪਟਿਆਲਾ ਸ਼ਹਿਰ ਚੋ ਕਮਲ ਚਾਰ ਸਾਲ ਦੀ ਬੱਚੀ ਮੋਤੀ ਮਹਿਲ ਪਿੱਛੋਂ ਪੁਲਿਸ ਸਟੇਸ਼ਨ ਨੇੜੇ ਤੋਂ ਕੱਲ ਦੀ ਬੱਚੀ ਗੁਮੀ ਅਜੇ ਤੱਕ ਵੀ ਲਾਪਤਾ ਹੈ ਇਸ ਦੀ ਮਾਤਾ ਦਾ ਨਾਮ ਰਮਨ ਅਤੇ ਪਿਤਾ ਦਾ ਨਾਮ ਜਗਰਾਮ ਹੈ ਜੋ ਪੇਂਟਰ ਦਾ ਕੱਮ ਕਰਦਾ ਹੈ ਅਤੇ ਤੇਗ ਬਹਾਦਰ ਗਲੀ ਨ; 2 ਦੀ ਰਹਿਣ ਵਾਲੀ ਹੈ। ਰਮਨ ਬੱਚੀ ਦੀ ਮਾਂ ਲੋਕਾਂ ਦਾ ਘਰ ਦਾ ਕੰਮ ਕਰਦੀ ਹੈ। ਬੱਚੀ ਦੀ ਮਾਂ ਨੇ ਦਸਿਆ ਕਿ ਕੱਲ ਚਾਰ ਵੱਜੇ ਦੀ ਗੱਲ ਹੈ ਕਿ ਮੋਨਾ ਬੰਦਾ ਬਿਨਾ ਦਾੜੀ ਮੁੱਛ ਤੋਂ ਸੀ ਅਤੇ ਬਈਆ ਨਸ਼ਈ ਟਾਈਪ ਜਿਹਾ ਬੰਦਾ ਲਗਦਾ ਸੀ ਨਗੇ ਪੈਰੀ ਸੀ ਜੋ ਮੇਰੀ ਬੱਚੀ ਨੂੰ ਉਠਾ ਕਿ ਲੈ ਗਿਆ ਹੈ। ਪੁਲਿਸ ਨੇ ਬਹੁਤ ਮੱਦਤ ਕੀਤੀ ਹੈ ਪਰ ਅਜੇ ਤੱਕ ਬੱਚੀ ਦਾ ਨਹੀਂ ਪਤਾ ਲੱਗਿਆ ਹੈ ਰਮਨ ਕਰਮਜੀਤ ਸਿੰਘ ਜੋ ਓਨਾ ਦੇ ਘਰ ਦੇ ਨਾਲ ਹੀ ਗਲੀ ਨ; 2 ਵਿਚ ਰਹਿੰਦਾ ਹੈ ਦੇ ਘਰ ਕੰਮ ਕਰਦੀ ਹੈ ਤਾ ਜਦੋ ਕਰਮਜੀਤ ਸਿੰਘ ਆਪਣੇ ਘਰੋਂ ਨਿਕਲੇ ਤਾ ਉਨ੍ਹਾਂ ਨੂੰ ਕੋਈ ਆਦਮੀ ਬੱਚੀ ਨੂੰ ਕੁੱਝ ਦੇਂਦੇ ਹੋਵੇ ਬੱਚੀ ਨੂੰ ਦੇਖਿਆ ਪਰ ਉਹ ਇਹ ਸੋਚਕੇ ਚਲੇ ਗਏ ਕਿ ਕੋਈ ਰਮਨ ਦਾ ਰਿਸਤੇਦਾਰ ਹੈ ਪਰ ਜਦੋ ਉਹ ਸਾਮੀ ਘਰ ਵਾਪਿਸ ਆਏ ਪਤਾ ਚੱਲਿਆ ਕਿ ਓਹੀ ਬੰਦਾ ਬੱਚੀ ਉਠਾ ਕੇ ਲੈ ਗਿਆ ਹੈ। ਜਿਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਵੀ ਦਸਿਆ ਉਹ ਸਾਮਣੇ ਆਉਣ ਤੇ ਬੰਦੇ ਨੂੰ ਪਹਿਛਾਣ ਸਕਦੇ ਹਨ । ਗਰੀਬ ਮਾਂ ਬਾਪ ਨੂੰ ਅਜੇ ਤਕ ਕੋਈ ਪੈਸੇ ਸਬੰਦੀ ਕੋਈ ਕਾਲ ਨਹੀਂ ਆਈ ਹੈ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਕੋਈ ਵੇਚਣ ਲਈ ਲੈ ਗਿਆ ਹੈ।ਪਰ ਪੁਲਿਸ ਨੇ ਇਸ ਵਾਰਦਾਤ ਨੂੰ ਆਪਣੀ ਕ੍ਰਾਈਮ ਰਿਪੋਰਟ ਵਿਚ ਸਾਂਝਾ ਨਹੀਂ ਕੀਤਾ ਹੈ ਅਜਿਹਾ ਹੀ ਆਂਗਣਵਾੜੀ ਵਰਕਰਾਂ ਦੇ ਕੇਸ ਵਿਚ ਵੀ ਕੀਤਾ ਗਿਆ ਹੈ।
Total Responses : 193