ਗੁਰਦਵਾਰਾ ਛੋਟਾ ਘੱਲੂਘਾਰਾ ਦੇ ਕਮੇਟੀ ਮੁਖੀ ਮਾਸਟਰ ਜੌਹਰ ਸਿੰਘ ਦੀ ਕੁੱਟਮਾਰ, ਵੀਡੀਓ ਵਾਇਰਲ
ਵਿਜੇਪਾਲ ਬਰਾੜ
ਚੰਡੀਗੜ੍ਹ, 24 ਅਕਤੂਬਰ, 2017
ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਚੋਂ ਛੇਕੇ ਗਏ ਗੁਰਦਾਵਾਰਾ ਛੋਟਾ ਘੱਲੂਘਾਰਾ ਦੀ ਕਮੇਟੀ ਦੇ ਮੁਖੀ ਮਾਸਟਰ ਜੌਹਰ ਸਿੰਘ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ । ਬਾਬੂਸ਼ਾਹੀ ਨੂੰ ਮਿਲੀ ਜਾਣਕਾਰੀ ਮੁਤਾਬਿਕ ਿੲਹ ਵੀਡੀਓ ਦੇਰ ਰਾਤ ਦੀ ਹੈ ਜਿਸ ਵਿੱਚ ਕੁਝ ਵਿਅਕਤੀ ਤੇ ਔਰਤਾਂ ਮਾਸਟਰ ਜੌਹਰ ਸਿੰਘ ਨੂੰ ਪੌੜੀਆਂ ਤੋਂ ਘੜੀਸ ਕੇ ਲਿਆ ਰਹੇ ਹਨ ਤੇ ਬਾਅਦ ਵਿੱਚ ਉਸਦੀ ਕੱੁਟਮਾਰ ਕਰਦੇ ਹਨ ।
ਮਿਲੀ ਜਾਣਕਾਰੀ ਮੁਤਾਬਿਕ ਕੁੱਟਮਾਰ ਕਰਨ ਵਾਲੇ ਗੁਰਦਵਾਰਾ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ ਹਨ । ਗੌਰਤਲਬ ਹੈ ਕਿ ਗੁਰਦਵਾਰਾ ਛੋਟਾ ਘੱਲੂਘਾਰਾ ਵਿਖੇ ਪਿਛਲੇ ਦਿਨੀਂ ਗ੍ਰੰਥੀ ਸਿੰਘ ਵੱਲੋਂ ਕੀਤੀਆਂ ਿੲਤਰਾਜ਼ਯੋਗ ਕਾਰਵਾਈਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਪੰਥ ਵਿੱਚੋਂ ਛੇਕਣ ਦੇ ਹੁਕਮ ਦਿੱਤੇ ਸਨ ਤੇ ਿੲਸ ਮਾਮਲੇ ਤੇ ਸਿਆਸਤ ਵੀ ਕਾਫੀ ਗਰਮਾ ਚੁੱਕੀ ਹੈ ।
ਵੀਡੀਓ ਦੇਖ ਲਈ ਕਲਿੱਕ ਕਰੋ :
https://www.facebook.com/BabushahiDotCom/videos/840029072833477/