ਚੰਡੀਗੜ੍ਹ, 23 ਅਕਤੂਬਰ, 2017 : ਏ ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਸਿੰਚਾਈ ਵਿਭਾਗ, ਪੰਜਾਬ ਨੇ ਇੱਕ ਅਧਿਸੂਚਨਾ ਜਾਰੀ ਕਰਦਿਆਂ ਸੂਚਿਤ ਕੀਤਾ ਹੈ ਕਿ ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ਼ ਐਕਟ 1873 (ਐਕਟ-8 ਆਫ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਘੱਗਰ ਲਿੰਕ ਨਹਿਰ, ਜੋ ਕਿ ਭਾਖੜਾ ਮੇਨ ਲਾਈਨ ਵਿੱਚੋਂ ਨਿਕਲਦੀ ਹੈ, ਦੀ ਬੁਰਜੀ 3670 'ਤੇ ਸੀਵਰੇਜ ਪਾਈਪ ਪਾਉਣ ਲਈ 03 ਨਵੰਬਰ ਤੱਕ ਬੰਦ ਰਹੇਗੀ।