← ਪਿਛੇ ਪਰਤੋ
ਗੁਰਭਜਨ ਗਿੱਲ
ਚੰਡੀਗੜ੍ਹ, 23 ਅਕਤੂਬਰ, 2017 : ਡਾ: ਗੁਰਚਰਨ ਸਿੰਘ ਔਲਖ ਦਾ ਚਲਾਣਾ ਦੁਖਦਾਈ ਹੈ। ਦੀਪ ਜ਼ੀਰਵੀ ਦੀ ਸੂਚਨਾ ਮੁਤਾਬਕ ਦੀਵਾਲੀ ਦੀ ਰਾਤ ਉਹ ਸਾਨੂੰ ਅਲਵਿਦਾ ਕਹਿ ਗਏ। ਸਰਕਾਰੀ ਕਾਲਿਜ ਜ਼ੀਰਾ ਚ ਉਹ ਇਤਿਹਾਸ ਦੇ ਪ੍ਰੋਫੈਸਰ ਸਨ। ਵਾਨ ਪੁੱਤਰ ਦੀ ਬੇਵਕਤੀ ਅਣਆਈ ਮੌਤ ਨੇ ਉਨ੍ਹਾਂ ਨੂੰ ਮਧੋਲ ਕੇ ਰੱਖ ਦਿੱਤਾ ਸੀ। ਸ਼ਾਇਰ ਸਨ ਉਹ ਕੋਮਲ ਭਾਵੀ। ਕਦਰਦਾਨ ਸਨ ਸ਼ਬਦ ਦੇ। ਉਨ੍ਹਾਂ ਦੀਆਂ ਇਤਿਹਾਸ ਬਾਰੇ ਸਿਰਜਣਾਤਮਕ ਕਿਤਾਬਾਂ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਮਾਨ ਕੀਤੀਆਂ। ਪੁੱਤਰ ਦੀ ਮੌਤ ਉਪਰੰਤ ਵੀ ਉਨ੍ਹਾਂ ਇੱਕ ਕਿਤਾਬ ਲਿਖੀ। ਪੰਜਾਬੀ ਸਾਹਿੱਤ ਅਕਾਡਮੀ ਦੇ ਵੀ ਕਾਰਜਕਾਰੀ ਮੈਂਬਰ ਰਹੇ। ਇੱਕ ਵਾਰ ਦੋਵੇਂ ਜੀਅ ਸਾਡੇ ਘਰ ਦੁਪਹਿਰਾ ਕੱਟ ਕੇ ਗਏ। ਸਰਦਾਰਨੀ ਔਲਖ ਪਹਿਲਾਂ ਸਾਥ ਛੱਡ ਗਏ ਸੀ ਤੇ ਉਹ ਹੁਣ। ਮਨੀਮਾਜਰਾ ਚ ਰਹਿੰਦੇ ਸਨ ਪਰ ਦਿਲ ਜ਼ੀਰੇ ਚ ਹੀ ਸੀ। ਦਿਲ ਦਰਵੇਸ਼ ਰੂਹ ਦੇ ਜਾਣ ਤੇ ਮਨ ਉਦਾਸ ਹੋਇਆ ਹੈ। ਗੁਰਭਜਨ ਗਿੱਲ 22.10.2017
Total Responses : 929