ਮੋਹਾਲੀ, 21 ਅਕਤੂਬਰ, 2017 : ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ, ਚੰਡੀਗੜ ਨੇ ਆਪਣੇ ਕਾਲੇਜ ਕੈਂਪਸ ਵਿੱਚ ਇਕੋ ਸੈਸੇਟਿਵ ਡਿਵਲਪਮੈਂਟ ਇਨ ਸਾਇੰਸ ਐਂਡ ਟੈਕਨੋਲਿਜੀ ਤੇ ਇੱਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ । ਇੰਜਨੀਅਰਿੰਗ ਦੀ ਵੱਖ-ਵੱਖ ਬ੍ਰਾਂਚਾਂ (ਸੀਐਸਈ, ਸੀਈ, ਐਮਈ, ਈਸੀਈ, ਈਈ, ਈਈਈ) ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਡਾ: ਹਰਮੇਸ਼ ਕੁਮਾਰ ਕਾਂਸਲ,ਐਚ.ਓ.ਡੀ;ਯੂ.ਆਈ.ਈ.ਟੀ. ਚੰਡੀਗੜ;੍ਹ ਡਾ: ਰਮੇਸ਼ ਡੋਗਰਾ,ਪੂਰਵ ਐਚ.ਓ.ਡੀ;ਐਸ.ਡੀ ਕਾਲੇਜ, ਚੰਡੀਗੜ੍ਹ; ਇੰਜ: ਸਤਿੰਦਰ ਪਾਲ ਸਿੰਘ, ਪ੍ਰੋਜੈਕਟ ਹੈਡ, ਬੈਕਟੇਲ; ਇੰਜ: ਸਨਪ੍ਰੀਤ ਸਿੰਘ ਵਕਤਾ ਇਸ ਮੋਕੇ ਤੇ ਮੋਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਲੈਂਪ ਲਾਇਟਿੰਗ ਦੇ ਨਾਲ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਲੈਂਪ ਲਾਇਟਿੰਗ ਦੇ ਨਾਲ ਕੀਤੀ ਗਈ।
ਡਾ: ਹਰਮੇਸ਼ ਕਾਂਸਲ ਨੇ ਵਿਦਿਆਰਥੀਆਂ ਨੂੰ ਗਰੀਨ ਐਨਰਜੀ ਅਤੇ ਇਸਦੇ ਪ੍ਰਯੋਗ, ਨੈਨੋਟੈਕਨੋਲਿਜੀ ਅਤੇ ਇਸਦੇ ਫਿਊਚਰ ਐਪਲੀਕੇਸ਼ਨਸ ਦੇ ਬਾਰੇ ਵਿੱਚ ਦੱਸਿਆਂ। ਕਾਂਸਲ ਨੇ ਵਿਦਿਆਰਥੀਆਂ ਨੂੰ ਆਪਣੇ ਦਿਮਾਗ ਵਿੱਚ ਸਪੱਸ਼ਟ ਵਿਚਾਰ ਲੈ ਕੇ ਅਕਾਦਮਿਕ ਅਤੇ ਇੰਡਸਟਰੀ ਦੇ ਅੰਤਰ ਨੂੰ ਭਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਇਸ ਗਤੀਸ਼ੀਲ ਅਤੇ ਪ੍ਰਤਿਯੋਗਿਤਾ ਦੇ ਯੁੱਗ ਵਿੱਚ ਖੁਦ ਨੂੰ ਬਣਾਏ ਰੱਖਣ ਦੇ ਲਈ ਵਿਵਹਾਰਿਕ ਹੋਣ ਦੇ ਲਈ ਕਿਹਾ।
ਡਾ: ਰਮੇਸ਼ ਡੋਗਰਾ ਨੇ ਵਿਭਿੰਨ ਪ੍ਰਦੁਸ਼ਕਾਂ ਅਤੇ ਉਹਨਾਂ ਦੇ ਪਰਿਆਵਰਣ ਅਤੇ ਸਿਹਤ ਤੇ ਪੈਣ ਵਾਲੇ ਇਸਦੇ ਪ੍ਰਭਾਵਾਂ ਦੇ ਬਾਰੇ ਵਿੱਚ ਗੱਲ ਕੀਤੀ। ਉਹਨਾਂ ਨੇ ਪੋਲੋਥੀਨ ਦਾ ਪ੍ਰਯੋਗ ਨਾ ਕਰਨ ਦੇ ਲਈ ਕਿਹਾ ਅਤੇ ਇਸਦੀ ਜਗਾਂ ਕਿਸੀ ਹੋਰ ਵਸਤੂਆਂ ਦਾ ਪ੍ਰਯੋਗ ਕਰ ਪੋਲੋਥੀਨ ਦੇ ਪ੍ਰਯੋਗ ਨੂੰ ਖਤਮ ਕਰਨ ਦੇ ਲਈ ਜੋਰ ਦਿੱਤਾ। ਉਹਨਾਂ ਨੇ ਇੱਕ ਸਿਹਤਮੰਦ ਜੀਵਨ ਜੀਣ ਦੇ ਲਈ ਸੁਤੰਲਿਤ ਭੋਜਨ ਦੇ ਬਾਰੇ ਵਿੱਚ ਵੀ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ।
ਇੰਜ: ਸਤਿੰਦਰ ਪਾਲ ਸਿੰਘ ਨੇ ਇੰਜਨੀਰਿੰਗ ਪ੍ਰੌਜੈਕਟਸ ਦਾ ਭਵਿੱਖ ਬਣਾਉਣ ਦੇ ਲਈ ਥਰਮਲ ਐਨਰਜੀ ਅਤੇ ਹੋਰ ਪ੍ਰੈਕਟੀਕਲ ਇਨਪੁੱਟਸ ਦਾ ਪ੍ਰਯੋਗ ਕਰਨ ਦੇ ਲਈ ਆਪਣੇ ਵਿਚਾਰ ਸਾਂਝੇ ਕੀਤਾ। ਉਹਨਾਂ ਨੇ ਬਿਜਲੀ ਸੰਯੰਤਰਾਂ ਨੂੰ ਸਥਾਪਨਾ ਦੇ ਲਈ ਵਿਭਿੰਨ ਤੱਥਾਂ ਅਤੇ ਅੰਤਦ੍ਰਿਸ਼ਟੀ ਦੇ ਬਾਰੇ ਵਿੱਚ ਦੱਸਿਆ।
ਇੰਜ: ਸਨਪ੍ਰੀਤ ਸਿੰਘ ਨੇ ਵਿਭਿੰਨ ਵਿਸ਼ਿਆਂ ਵਿੱਚ ਸਤਿਹ ਇੰਜਨੀਅਰਿੰਗ ਦੀ ਐਪਲੀਕੇਸ਼ਨਸ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਮਕੈਨਿਕਲ, ਸਿਵਿਲ ਅਤੇ ਇਲੈਕਟ੍ਰਿਕਿਲ ਖੇਤਰਾਂ ਵਿੱਚ ਵਿਵਹਾਰਿਕ ਉਦਾਹਰਣ ਦਿੱਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਗਿਆਨ ਨੂੰ ਪ੍ਰੈਕਟੀਕਲ ਜੀਵਨ ਵਿੱਚ ਅਪਲਾਈ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਪ੍ਰਭਾਵਕਾਰਿਤਾ ਅਤੇ ਦਕਸ਼ਤਾ ਵਧਾਉਣ ਦੇ ਲਈ ਇੰਜਨੀਅਰਾਂ ਦੇ ਲਈ ਇੰਜਨੀਅਰਾਂ ਦੇ ਲਈ ਭੌਤਿਕ ਵਿਗਿਆਨ ਦੀ ਅਵਧਾਰਣਾ ਦੇ ਮਹੱਤਵ ਤੇ ਚਰਚਾ ਕੀਤੀ।
ਪ੍ਰੌਫੈਸਰ: ਬੀ.ਐਸ. ਸਿੱਧੂ, ਡਾਇਰੇਕਟਰ, ਆਰੀਅਨਜ਼ ਗਰੁੱਪ; ਮਿਸ ਸੁੱਖਅਮਨ ਬਾਠ, ਰਜਿਸਟਰਾਰ, ਆਰੀਅਨਜ਼ ਗਰੁੱਪ; ਇੰਜ: ਅਨਿਲ ਕੁਮਾਰ, ਐਚੳਡੀ, ਮੈਕੇਨਿਕਲ ਡਿਪਾਰਟਮੈਂਟ; ਇੰਜ: ਅਮਨਪ੍ਰੀਤ ਸਿੰਘ, ਇੰਜ: ਨਿਸ਼ਾਂਤ ਕੁਮਾਰ, ਇੰਜ: ਐਮਡੀ ਉਰੂਜ਼, ਇੰਜ: ਰਾਹੁਲ, ਇੰਜ: ਸ਼ੁੱਭਮ, ਇੰਜ: ਰਜਤ, ਇੰਜ: ਪੰਕਜ ਰਾਣਾ ਆਦਿ ਵੀ ਇਸ ਮੋਕੇ ਤੇ ਮੋਜੂਦ ਸਨ।