ਚੰਡੀਗੜ੍ਹ, 21 ਅਕਤੂਬਰ, 2017: ਵਿਵੇਕ ਅੱਤਰੇ, ਸਾਬਕਾ ਆਈਏਐਸ ਅਧਿਕਾਰੀ, ਲੇਖਕ ਅਤੇ ਪ੍ਰੇਰਕ ਸੰਬੋਧਕ (ਮੋਟੀਵੇਸ਼ਨਲ ਸਪੀਕਰ) ਨੇ ਹੋਟਲ ਸ਼ਿਵਾਲਿਕ ਵਿਯੂ ਵਿੱਚ ਰੋਟਰੀ ਕਲੱਬ ਮਿਡਟਾਊਨ ਚੰਡੀਗੜ ਦੁਆਰਾ ਆਯੋਜਿਤ ਇੱਕ ਬੈਠਕ ਵਿੱਚ ਉਤਸ਼ਾਹੀ ਸਰੋਤਿਆਂ ਨੂੰ 'ਲਾਇਟਰ ਸਾਇਡ ਆਫ ਗਵਰਨਮੈਂਟ' ਉਤੇ ਇੱਕ ਰੋਚਕ ਸ਼ੈਸਨ ਵਿੱਚ ਕਈਂ ਦਿਲਚਸਪ ਕਿੱਸੇ ਸੁਣਾਏ।
ਅੱਤਰੇ ਨੇ ਆਪਣੇ ਸੰਬੋਧਨ ਦੇ ਦੌਰਾਨ ਸਰਕਾਰੀ ਕੰਮਕਾਜ ਵਿੱਚ ਹਾਸਾ ਪੈਦਾ ਕਰਨ ਵਾਲੀਆਂ ਕਈਂ ਉਦਾਹਰਣਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ। ਉਨਾਂ ਨੇ ਦਹਾਕਿਆਂ ਤੋਂ ਆਪਣੇ ਕਈਂ ਦਿਲਚਸਪ ਅਨੁਭਵਾਂ ਅਤੇ ਨਾਲ ਹੀ ਕੁੱਝ ਪ੍ਰਸਿੱਧ ਕਹਾਣੀਆਂ ਨੂੰ ਸਾਂਝਾ ਕੀਤਾ। ਉਨਾਂ ਨੇ ਦੱਸਿਆ ਕਿ ਇਹ ਇੱਕ ਤੱਥ ਹੈ ਕਿ ਸਰਕਾਰ ਦਾ ਕੰਮਕਾਜ ਗੰਭੀਰ ਪ੍ਰਵਿਰਤੀ ਦਾ ਹੁੰਦਾ ਹੈ ਪਰ ਇਸ ਦੌਰਾਨ ਅਜਿਹੇ ਕਈਂ ਦਿਲਚਸਪ ਅਤੇ ਹਾਸੇ ਵਾਲੇ ਕਿੱਸੇ ਹੋ ਜਾਂਦੇ ਹਨ, ਸਾਰੇ ਉਨਾਂ ਉਤੇ ਮੁਸਕਰਾ ਉਠਦੇ ਹਨ ਅਤੇ ਉਥੇ ਮੌਜੂਦ ਸਾਰੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਅਤੇ ਉਤਸ਼ਾਹ ਵੀ ਵੱਧ ਜਾਂਦਾ ਹੈ।
ਉਨਾਂ ਨੇ ਯਾਦ ਕੀਤਾ ਕਿ ਪੰਜਾਬ ਦੇ ਸਾਬਕਾ ਰਾਜਪਾਲ, ਦਿਵੰਗਤ ਜਨਰਲ ਜੇਐਫਆਰ ਜੈਕਬ ਨੇ ਸਰਕਾਰੀ ਅਧਿਕਾਰੀਆਂ ਨੂੰ ਸਿਰਫ ਦੋ ਗਤੀਆਂ ਉਤੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ 'ਵੇਰੀ ਸਲੋ ਅਤੇ ਸਟੌਪ!'
ਉਨਾਂ ਨੇ ਇਸ ਨਾਲ ਸਬੰਧਿਤ ਇੱਕ ਉਦਾਹਰਣ ਵੀ ਦੱਸਿਆ ਕਿ ਜਦੋਂ ਹਰਿਆਣਾ ਦੇ ਤਤਕਾਲੀਨ ਗਵਰਨਰ ਨੇ ਪਿੰਜੋਰ ਵਿੱਚ ਅੰਬ ਮੇਲੇ ਦਾ ਉਦਘਾਟਨ ਉਸ ਸਮੇਂ ਹੀ ਕਰ ਦਿੱਤਾ, ਜਦੋਂ ਉਹ ਸਿਰਫ ਬਾਗ ਦੀ ਸੈਰ ਕਰਨ ਗਏ ਸਨ, ਅਤੇ ਉਥੇ ਮੌਜੂਦ ਅਧਿਕਾਰੀ ਪ੍ਰੋਗਰਾਮ ਦੇ ਲਈ ਸੱਦੇ ਮੁੱਖ ਮਹਿਮਾਨ ਦਾ ਇੰਤਜਾਰ ਕਰ ਰਹੇ ਸਨ, ਜੋ ਕਿ ਸੂਬੇ ਦੀ ਖੇਤੀ ਮੰਤਰੀ ਸੀ, ਜੋ ਉਦੋਂ ਤੱਕ ਨਹੀਂ ਆਏ ਸਨ ਅਤੇ ਗਵਰਨਰ ਸਾਬ ਨੇ ਖੁੱਦ ਹੀ ਮੇਲੇ ਦਾ ਉਦਘਾਟਨ ਕਰ ਦਿੱਤਾ।
ਵਿਵੇਕ ਅੱਤਰੇ ਨੇ ਹਰਿਆਣਾ ਅਤੇ ਚੰਡੀਗੜ• ਯੂਟੀ ਵਿੱਚ ਅਲੱਗ-ਅਲੱਗ ਜਗਾਂ ਉਤੇ ਐਸਡੀਐਮ ਅਤੇ ਡੀਸੀ ਅਹੁਦੇ ਉਤੇ ਕੰਮ ਕਰਦੇ ਹੋਏ ਕਈਂ ਅਲੱਗ-ਅਲੱਗ ਵਿਭਾਗਾਂ ਦੇ ਐਚਓਡੀ ਦੇ ਰੂਪ ਵਿੱਚ ਅਨੁਭਵ ਕੀਤੇ ਗਏ ਕਈਂ ਉਦਾਹਰਣਾਂ ਦਾ ਜਿਕਰ ਕੀਤਾ ਅਤੇ ਆਪਣੇ ਵਿਨੋਦਪੂਰਣ ਸੁਭਾਵ ਅਤੇ ਸੇਂਸ ਆਫ ਹਿਯੂਮਰ ਨਾਲ ਰੋਟੇਰੀਅੰਨਸ ਨੂੰ ਲਗਾਤਾਰ ਸ਼ੈਸ਼ਨ ਵਿੱਚ ਜਾਗਰਿਤ ਕੀਤੇ ਰੱਖਿਆ।
ਜਦੋਂ ਤੋਂ ਉਨਾਂ ਨੇ ਆਈਏਐਸ ਤੋਂ ਵੀਆਰਐਸ ਲਈ ਹੈ, ਉਦੋਂ ਤੋਂ ਅੱਤਰੇ ਪੂਰੇ ਉਤਰ ਭਾਰਤ ਵਿੱਚ ਅਲੱਗ-ਅਲੱਗ ਸੰਗਠਨਾਂ ਵਿੱਚ ਕਈਂ ਅਜਿਹੇ ਸ਼ੈਸਨ ਆਯੋਜਿਤ ਕਰ ਰਹੇ ਹਨ ਅਤੇ ਨੁਮਾਇੰਦਗੀ, ਇਮੋਸ਼ਨਲ ਇੰਟੇਲੀਜੇਂਸ ਅਤੇ ਅਸਫਲਤਾ ਦੇ ਡਰ ਉਤੇ ਕਾਬੂ ਪਾਉਣ ਆਦਿ ਕਈਂ ਅਜਿਹੇ ਵਿਸ਼ਿਆਂ ਉਤੇ ਆਪਣੇ ਖਾਸ਼ ਵਿਚਾਰ ਦੇ ਰਹੇ ਹਨ।
ਇਸ ਮੌਕੇ ਉਤੇ ਕਲੱਬ ਦੀ ਪ੍ਰਧਾਨ ਡਾ. ਰੀਤਾ ਕਾਲਰਾ ਅਤੇ ਸਾਬਕਾ ਪ੍ਰਧਾਨ ਵੀਜੇਐਸ ਵੋਹਰਾ, ਸ੍ਰੀ ਸ਼ਾਜੂ ਪੀਟਰ, ਸ੍ਰੀ ਬਲਰਾਮ ਗੁਪਤਾ, ਸ੍ਰੀ ਪਲਬ ਬੋਸ ਅਤੇ ਦੀਪਕ ਸੂਦ ਵੀ ਹਾਜਰ ਸਨ।