ਜੀ ਐਸ ਪੰਨੂ
ਪਟਿਆਲਾ, 21 ਅਕਤੂਬਰ, 2017 : ਪੰਜਾਬ ਸਰਕਾਰ ਵੱਲੋਂ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਈ.ਟੀ.ਟੀ. ਅਧਿਆਪਕ ਯੂਨੀਅਨ ਪਟਿਆਲਾ ਦੇ ਸਟੇਟ ਕਮੇਟੀ ਮੈਂਬਰ ਅਨੂਪ ਸ਼ਰਮਾ ਅਤੇ ਜਿਲਾ ਪ੍ਰਧਾਨ ਅਵਤਾਰ ਸਿੰਘ ਖੇੜੀਮਾਨੀਆ ਨੇ ਕਿਹਾ ਕਿ ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਸਕੂਲ ਬੰਦ ਕਰਨੇ ਕੋਈ ਠੋਸ ਤਰਕ ਨਹੀਂ। ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਘੱਟ ਰਹੀ ਗਿਣਤੀ ਲਈ ਪੰਜਾਬ ਸਰਕਾਰ ਖੁੱਦ ਜਿੰਮੇਵਾਰ ਹੈ। ਸਰਕਾਰਾਂ ਵੱਲੋਂ ਸਮੇਂ ਸਿਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੂਰਾ ਨਹੀਂ ਕੀਤਾ ਇੱਥੋਂ ਤੱਕ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਬੱਚਿਆਂ ਨੂੰੰ ਕਿਤਾਬਾਂ ਮੁਹੱਈਆ ਨਹੀਂ ਕਰਵਾ ਸਕੀ ਜਿਸ ਕਾਰਨ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਤੇ ਵਿਸ਼ਵਾਸ਼ ਘੱਟ ਗਿਆ ਹੈ। ਉਨਾਂ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ 14 ਨਵੰਬਰ ਤੋਂ ਸਰਕਾਰੀ ਸਕੂਲਾਂ ਵਿੱਚ ਨਰਸਰੀ ਜਮਾਤਾਂ ਸ਼ੁਰੂ ਕਰ ਰਹੀ ਹੈ ਦੂਜੇ ਪਾਸੇ ਬੱਚਿਆਂ ਦੇ ਦਾਖਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ਨੂੰ ਤਾਲੇ ਲਗਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਈ.ਟੀ.ਟੀ. ਅਧਿਆਪਕ ਯੂਨੀਅਨ ਵੱਲੋਂ ਇਸ ਨਾਦਰਸ਼ਾਹੀ ਫਰਮਾਨ ਵਿਰੁੱਧ ਸੰਰਘਸ਼ ਛੇੜਨ ਲਈ ਪ੍ਰਾਇਮਰੀ ਕੇਡਰ ਦੀਆਂ ਸਾਰੀਆਂ ਜੱਥੇਬੰਦੀਆਂ ਦੀ 22 ਨਵੰਬਰ ਨੂੰ ਜਲੰਧਰ ਵਿਖੇ ਇੱਕ ਅਹਿਮ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਰਵ ਸੰਮਤੀ ਨਾਲ ਫੈਸਲਾ ਕਰਕੇ ਸਰਕਾਰ ਵਿਰੁੱਧ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਬਹਾਦਰ ਸਿੰਘ, ਨਰਿੰਦਰ ਸਿੰਘ ਨਿੰਦੀ, ਮੱਖਣ ਸਿੰਘ, ਸਤਵਿੰਦਰ ਸਿੰਘ ਆਦਿ ਅਧਿਆਪਕ ਮੌਜੂਦ ਸਨ ਪਰ ਦੂਜੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਰਫ ਉਹ ਸਕੂਲ ਬੰਦ ਕੀਤੇ ਜਾਣਗੇ ਜਿਨ੍ਹਾਂ ਵਿੱਚ 20 ਵਿਦਿਆਰਥੀਆਂ ਤੋਂ ਗਿਣਤੀ ਘੱਟ ਹੈ ਉਨ੍ਹਾਂ ਨੂੰ ਇਕ ਕਿੱਲੋ ਮੀਟਰ ਦੇ ਘੇਰੇ ਵਾਲੇ ਸਕੂਲ ਵਿੱਚ ਮਰਜ ਕੀਤਾ ਜਾਵੇਗਾ ਕਿਉਂ ਜੋ 20 ਵਿਦਿਆਰਥੀਆਂ ਵਾਲੇ ਸਕੂਲ ਵਿਚ ਟੀਚਰ ਜਿਆਦਾ ਹਨ ਜਦੋ ਕਿ ਦੂਜੇ ਨੇੜਲੇ ਵਿੱਚ ਟੀਚਰ ਘੱਟ ਹਨ ਤਾ ਜੋ ਸੁੱਚਜਾ ਪੜਾਈ ਦਾ ਪ੍ਰਬੰਧ ਹੋ ਸਕੇ। ਇਥੇ ਇਹ ਦੱਸਣ ਯੋਗ ਹੈ ਕਿ ਗਰੀਬ ਨੂੰ ਹੀ ਇਸਦੀ ਮਾਰ ਪਵੇਗੀ ਪਹਿਲੀ ਦੂਜੀ ਜਮਾਤ ਦੇ ਬੱਚੇ ਲਈ ਇਕ ਕਿੱਲੋ ਮੀਟਰ ਜਾਣਾ ਕੋਈ ਸੌਖਾ ਨਹੀਂ ਫੇਰ ਆਪਣੇ ਪਿੰਡ ਤੋਂ ਦੂਜੇ ਪਿੰਡ ਜਾਣਾ ਬੱਚਿਆਂ ਦੀ ਸੇਫਟੀ ਵੀ ਨਹੀਂ ਹੈ ਅਤੇ ਮਾਪਿਆਂ ਲਈ ਮੁਸੀਬਤ।