← ਪਿਛੇ ਪਰਤੋ
ਚੰਡੀਗੜ, 21 ਅਕਤੂਬਰ 2017: ਉੱਘੇ ਸਮਾਜ ਸੇਵਕ ਤੇ ਨੌਜਵਾਨ ਆਗੂ ਭੁਪਿੰਦਰ ਸਿੰਘ ਅਗਨੀਹੋਤਰੀ ਨੂੰ ਆਲ ਇੰਡੀਆ ਬ੍ਰਾਹਮਣ ਮੰਚ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਮੰਚ ਦੇ ਕੌਮੀ ਪ੍ਰਧਾਨ ਭੀਮਸੇਨ ਸ਼ਰਮਾ ਵਲੋਂ ਕੀਤੀ ਗਈ ਇਸ ਨਿਯੁਕਤੀ ਬਾਰੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਬੁਲਾਰੇ ਦੇਵੀ ਦਿਆਲ ਸ਼ਰਮਾ ਨੇ ਦਸਿਆ ਕਿ ਸ੍ਰੀ ਭੁਪਿੰਦਰ ਸਿੰਘ ਅਗਨੀਹੋਤਰੀ ਨੂੰ ਇਹ ਜ਼ਿੰਮੇਵਾਰੀ ਉਹਨਾਂ ਦੀਆਂ ਸਮਾਜ ਅਤੇ ਸੰਸਥਾ ਲਈ ਕੀਤੀਆਂ ਚੰਗੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖ ਕੇ ਸੌਂਪੀ ਗਈ ਹੈ। ਇਸ ਮੌਕੇ ਭੁਪਿੰਦਰ ਸਿੰਘ ਅਗਨੀਹੋਤਰੀ ਨੇ ਕਿਹਾ ਕਿ ਉਹ ਸੰਸਥਾ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਆਪਣੀ ਤਨਦੇਹੀ ਨਾਲ ਨਿਭਾਉਣਗੇ।
Total Responses : 189