ਫਤਿਹਗੜ੍ਹ ਸਾਹਿਬ, 21 ਅਕਤੂਬਰ 2017: ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਕੇ ਦਵਾਲੀ ਦਾ ਤੋਹਫਾ ਦਿੱਤਾ ਇਹ ਗੱਲ ਫਤਿਹਗੜ੍ਹ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਬਲਜੀਤ ਸਿੰਘ ਭੁੱਟਾ ਚੇਅਰਮੈਨ ਜ੍ਹਿਲਾ ਪ੍ਰੀਸਦ ਫਤਹਿਗੜ੍ਹ ਸਾਹਿਬ ਨੇ ਕਹੀ।ਉਂਨਾਂ ਕਿਹਾ ਕਿ ਡਰੈਇਕਟਰ ਸਿੱਖਿਆ ਵਿਭਾਗ ਪੰਜਾਬ ਵੱਲੋ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਮਿਤੀ ੧੮-੧੦-੧੭ ਦੇ ਇੱਕ ਪੱਤਰ ਰਾਹੀ ਅੰਮ੍ਰਿਤਸਰ ੩੦,ਬਠਿੰਡਾ-੩,ਬਰਨਾਲਾ-੩,ਫਰੀਦਕੋਟ-੫,ਫਿਰੋਜਪੁਰ-੨੨,ਫਾਜਿਲਕਾ-੫,ਫਤਹਿਗੜ੍ਹ,ਸਾਹਿਬ ੪੧,ਗੁਰਦਾਸਪੁਰ-੧੩੩,ਹੁਸ਼ਿਆਰਪੁਰ-੧੪੦,ਜਲੰਧਰ-੫੪,ਕਪੂਰਥਲਾ-੪੧,ਲੁਧਿਆਣਾ-੩੯,ਮੋਗਾ-੭,ਮਾਨਸਾ-੪,ਮੁਕਤਸਰ-੧,ਪਟਿਆਲਾ-੫੦,ਪਠਾਨਕੋਟ-੫੨,ਰੋਪੜ-੭੧,ਸੰਗਰੂਰ-੨੩,ਐਸ.ਏ.ਐਸ ਨਗਰ-੩੦,ਸ਼ਹੀਦ ਭਗਤ ਸਿੰਘ ਨਗਰ-੩੪,ਤਰਨਤਾਰਨ-੯,ਕੁਲ ੮੦੦ ਪ੍ਰਾਇਮਰੀ ਸਕੂਲ ਜਿਨ੍ਹਾਂ ਵਿੱਚ ੨੦ ਤੋ ਘੱਟ ਗਿਣਤੀ ਹੈ aਨ੍ਹਾਂ ਸਕੂਲਾਂ ਨੂੰ ਬੰਦ ਕਰਕੇ ਨੇੜਲੇ ਸਕੂਲਾਂ ਵਿੱਚ ਮਰਜ ਕਰਕੇ ੨੫-੧੦-੨੦੧੭ ਤੱਕ ਰਿਪੋਰਟ ਮੰਗੀ ਗਈ ਚੇਅਰਮੈਨ ਭੁੱਟਾ ਨੇ ਸਰਕਾਰ ਦੇ ਇਸ ਫੈਸਲੇ ਤੇ ਇਤਰਾਜ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ੮੦੦੦ ਦੇ ਲੱਗ-ਭੱਗ ਵਿੱਦਿਅਰਥੀ ਇਸ ਫੈਸਲੇ ਨਾਲ ਪ੍ਰਭਾਵਿਤ ਹੋਣਗੇ ਤੇ ਇਨ੍ਹਾਂ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ।ਇਸ ਤੋ ਇਲਾਵਾ ਉੱਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾ ਨੂੰ ਮਰਜ ਕਰਨ ਤੋ ਪਹਿਲਾ ਬੱਚਿਆਂ ਦੇ ਮਾਪਿਆਂ ਨਾਲ ਸਕੂਲਾਂ ਦੀਆਂ ਪਾਸਵਕ ਕਮੇਟੀਆਂ ਨਾਲ ਤੇ ਇਸ ਤੋ ਇਲਾਵਾ ਐਕਟ ਅਨੂਸਾਰ ਜਹਿੜੀਆਂ ਸੰਸਥਾਵਾਂ ਸਕੂਲਾਂ ਦੀ ਮਨੀਟਰਿੰਗ ਪਿੰਡ ਪੱਧਰ ਤੇ ਗ੍ਰਾਮ ਪੰਚਾਇਤ,ਬਲਾਕ ਪੱਧਰ ਤੇ ਬਲਾਕ ਸੰਮਤੀ,ਜਿਲ੍ਹਾ ਪੱਧਰ ਤੇ ਜਿਲ੍ਹਾ ਪ੍ਰੀਸਦ ਨਾਲ ਕੋਈ ਵੀ ਫੈਸਲਾ ਲੈਣ ਤੋ ਪਹਿਲਾ ਵਿਚਾਰ ਵਟਾਦਰਾ ਤੇ ਭਰੋਸੇ ਵਿੱਚ ਨਹੀ ਲਿਆ ਗਿਆ ਭੱਟਾ ਨੇ ਕਿਹਾ ਰਾਈਟ-ਟੂ ਐਜੂਕੇਸ਼ਨ ਐਕਟ ਮੁਤਾਬਕ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇੱਕ ਕਿਲੋ ਮੀਟਰ ਦੇ ਘੇਰੇ ਅੰਦਰ ਸਿੱਖਿਆ ਦੇਣੀ ਲਾਜਮੀ ਹੈ ਪੰ੍ਰਤੂ ਇਸ ਫੈਸਲੇ ਮੁਤਾਵਕ ਕਈ ਸਕੂਲਾਂ ਦੀ ਦੂਰੀ ਡੇਢ ਤੋ ਦੋ ਕਿਲੋ ਮੀਟਰ ਹੈ ਅਤੇ ਕਈ ਸਕੂਲਾਂ ਦੇ ਬੱਚਿਆਂ ਨੂੰ ਇਕ ਜਿਲ੍ਹੇ ਤੋ ਦੁੱਜੇ ਜਿਲ੍ਹੇ ਵਿੱਚ ਮਰਜ ਹੋਣ ਸਬੰਧੀ ਲਿਖਿਆ ਗਿਆ ਹੈ ਤੇ ਅਸੀ ਇਸ ਫੈਸਲੇ ਦੀ ਜੋਰ ਦਾਰ ਸਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਜੇ ਮਾਪਿਆਂ ਨਾਲ ਇਨ੍ਹਾਂ ਬੱਚਿਆਂ ਦੀ ਸਿੱਖਿਆ ਸੰਬਧੀ ਸਘਰੰਸ਼ ਕਰਨ ਦੀ ਜਰੂਰਤ ਪਈ ਤਾਂ ਅਸੀ ਉਨ੍ਹਾਂ ਦਾ ਡੱਟ ਕੇ ਸਾਥ ਦੇਵਾਂਗੇ।ਇਸ ਮੌਕੇ ਦਵਿੰਦਰ ਸਿੰਘ
ਮਾਜਰੀ,ਜਗਤਾਰ ਸਿੰਘ ਦਮਹੇੜੀ,ਅਮਨਦੀਪ ਸਿੰਘ ਸਰਹੰਦ,ਹਰਮੀਤ ਸਿੰਘ ਮਾਤਾ ਗੁਜਰੀ ਕਲੋਨੀ,ਜਤਿੰਦਰਵੀਰ ਸਿੰਘ ਤੇ ਗੁਲਜਾਰ ਸਿੰਘ ਰਾਜਿੰਦਰਗੜ੍ਹ ਮੈਬਰ ਬਲਾਕ ਸੰਮਤੀ ਹਾਜਰ ਸਨ।