ਵਿਜੇਪਾਲ ਬਰਾੜ
ਚੰਡੀਗੜ੍ਹ, 21 ਅਕਤੂਬਰ, 2017
ਚੰਡੀਗੜ੍ਹ ਿੲੰਟਰਨੈਸ਼ਨਲ ਏਅਰਪੋਰਟ ਤੋਂ ਬੈਂਕਾਕ ਨੂੰ ਸਿੱਧੀ ਫਲਾਈਟ 11 ਦਿਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ । ਏਅਰ ਿੲੰਡੀਆ ਵੱਲੋਂ ਸ਼ੁਰੂ ਕੀਤੀ ਜਾ ਰਹੀ ਿੲਹ ਉੜਾਣ ਹਫਤੇ ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ਨੀਵਾਰ ਨੂੰ ਚੱਲੇਗੀ ਜਿਸਦਾ ਵਾਪਸੀ ਦਾ ਕਿਰਾਇਆ 19,700 ਰੁਪਏ ਹੋਏਗਾ ।
ਏਅਰ ਇੰਡੀਆ ਦੇ ਏਅਰਪੋਰਟ ਮੈਨੇਜਰ ਆਰ ਕੇ ਨੇਗੀ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏਅਰ ਇੰਡੀਆ ਵੱਲੋਂ ਚੰਡੀਗੜ੍ਹ ਤੋਂ ਬੈਂਕਾਕ ਲਈ ਏਅਰਬੱਸ 320 ਨਵੀਂ ਫਲਾਈਟ ਚਲਾਈ ਜਾਵੇਗੀ ਜੋ ਸੋਮਵਾਰ ਨੂੰ ਚੰਡੀਗੜ੍ਹ ਤੋਂ ਦੁਪਹਿਰ 1:30 ਵਜੇ ਰਵਾਨਾ ਹੋਏਗੀ ਤੇ ਸ਼ਾਮ 7:30 ਵਜੇ ਬੈਂਕਾਕ ਪਹੁੰਚੇਗੀ । ਿੲਸੇ ਤਰਾਂ ਬੁੱਧਵਾਰ ਤੇ ਸ਼ਨੀਵਾਰ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਤੋਂ ਚੱਲ ਕੇ ਰਾਤ 8:15 ਤੇ ਬੈਂਕਾਕ ਪਹੁੰਚੇਗੀ । ਬੈਂਕਾਕ ਤੋਂ ਵਾਪਸੀ ਸਵੇਰੇ 5:40 ਤੇ ਹੋਏਗੀ ਤੇ 9:30 ਵਜੇ ਚੰਡੀਗੜ੍ਹ ਆਏਗੀ ।
ਗੌਰਤਲਬ ਹੈ ਕਿ ਏਅਰ ਇੰਡੀਆ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹਲਫਨਾਮਾ ਦੇ ਕੇ ਚੰਡੀਗੜ੍ਹ ਬੈਂਕਾਕ ਸਿੱਧੀ ਫਲਾਈਟ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਸੀ ਪਰ ਰਨ ਵੇ ਐਕਸਟੈਂਸਨ ਦੇ ਚਲਦੇ ਹਾਲੇ ਤੱਕ ਿੲਹ ਫਲਾਈਟ ਸ਼ੁਰੂ ਨਹੀਂ ਹੋ ਸਕੀ ।